
ਬੇਅਦਬੀ ਦਲ ਨੇ ਸੰਗਤਾਂ 'ਤੇ ਇਹ ਹਮਲਾ 84 ਵਾਲਿਆਂ ਤੇ ਮੰਨੂਵਾਦੀਆਂ ਨਾਲ ਮਿਲ ਕੇ ਕੀਤਾ-ਖਾਲੜਾ ਮਿਸ਼ਨ ਅਰਗੇਨਾਈਜ਼ੇਸ਼ਨ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਅਰਗੇਨਾਈਜ਼ੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਅਹੁਦੇਦਾਰਾਂ ਵਿਰਸਾ ਸਿੰਘ ਬਹਿਲਾ, ਕਿਰਪਾਲ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ ਖਾਲੜਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਬਾਦਲ ਕੰਪਨੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਕੀਤੀ ਗੁੰਡਾਗਰਦੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਬਾਦਲ ਕੰਪਨੀ ਇਸ ਤਰ੍ਹਾਂ ਪਾਪਾਂ 'ਤੇ ਪਰਦਾ ਨਹੀਂ ਪਾ ਸਕਦੀ।
Darbar Sahib
ਕੇ.ਐਮ.ਓ ਦੇ ਆਗੂਆਂ ਭਾਈ ਸਤਵੰਤ ਸਿੰਘ ਮਾਣਕ, ਗੁਰਜੀਤ ਸਿੰਘ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲ ਕੰਪਨੀ ਨੇ ਪਹਿਲਾਂ ਵੀ ਇੰਦਰਾਕਿਆਂ ਨਾਲ ਰਲਕੇ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰਵਾਇਆ, ਕੇ.ਪੀ.ਐਸ ਗਿੱਲ, ਸੁਮੇਧ ਸੈਣੀ ਨਾਲ ਰਲ ਕੇ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕਰਵਾਇਆ ਤੇ ਨਸ਼ਿਆਂ ਰਾਹੀਂ ਜਵਾਨੀ ਤਬਾਹ ਕੀਤੀ।
DGP Sumedh Saini
ਉਨ੍ਹਾਂ ਕਿਹਾ ਕਿ ਬੇਅਦਬੀ ਦਲ ਨੇ ਸੰਗਤਾਂ 'ਤੇ ਇਹ ਹਮਲਾ 84 ਵਾਲਿਆਂ ਤੇ ਮੰਨੂਵਾਦੀਆਂ ਨਾਲ ਮਿਲ ਕੇ ਕੀਤਾ ਹੈ ਅਤੇ ਸਿੱਖ ਪੰਥ ਪਾਪੀਆਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਲਾਪਤਾ ਨਹੀਂ ਕਰਵਾਏ ਸਿੱਖ ਨੌਜਵਾਨ ਵੀ ਦਿੱਲੀ ਨਾਲ ਰਲ ਕੇ ਲਾਪਤਾ ਕਰਵਾਏ। ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਦੇ ਵਾਰਸਾਂ ਨੂੰ 1984 ਵਾਲਿਆਂ, ਮੰਨੂਵਾਦੀਆਂ ਤੇ ਬੇਅਦਬੀ ਦਲ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ ਤਾਕਿ ਪੰਜਾਬ ਦਾ ਭਲਾ ਹੋ ਸਕੇ।