ਬਾਬਾ ਬਲਬੀਰ ਸਿੰਘ ਨੇ ਭਾਰਤ-ਪਾਕਿ ਸਰਕਾਰਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਦਿਤੀ ਸਲਾਹ
Published : Feb 28, 2019, 10:52 am IST
Updated : Feb 28, 2019, 10:52 am IST
SHARE ARTICLE
Baba Balbir Singh
Baba Balbir Singh

ਪੁਲਵਾਮਾ ਵਿਚ ਵਾਪਰੇ ਦੁਖਦਾਈ ਕਾਂਡ ਨੇ ਦੋਹਾਂ ਦੇਸ਼ਾਂ ਦੀ ਆਵਾਮ ਨੂੰ ਗਹਿਰੀ ਚਿੰਤਾ ਵਿਚ ਪਾ ਦਿੱਤਾ ਹੈ....

ਅੰਮ੍ਰਿਤਸਰ : ਪੁਲਵਾਮਾ ਵਿਚ ਵਾਪਰੇ ਦੁਖਦਾਈ ਕਾਂਡ ਨੇ ਦੋਹਾਂ ਦੇਸ਼ਾਂ ਦੀ ਆਵਾਮ ਨੂੰ ਗਹਿਰੀ ਚਿੰਤਾ ਵਿਚ ਪਾ ਦਿੱਤਾ ਹੈ। ਦੋਵੇਂ ਦੇਸ਼ ਬੜੀ ਤੇਜ਼ੀ ਨਾਲ ਜੰਗ ਦੇ ਖੇਤਰ ਵਲ ਵਧ ਰਹੇ ਹਨ। ਇਹ ਮਨੁੱਖ ਮਾਰੂ ਤੇ ਦੇਸ਼ ਮਾਰੂ ਨੀਤੀ ਦੇ ਸਿੱਟੇ ਬਹੁਤ ਹੀ ਦੁਖਦਾਈ ਤੇ ਨਿਰਾਸ਼ਾਜਨਕ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਇਕ ਪ੍ਰੈਸ ਰਲੀਜ਼ ਵਿਚ ਕੀਤਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਦਫ਼ਤਰ ਬੁਰਜ ਅਕਾਲੀ ਫੂਲਾ ਸਿੰਘ ਤੋਂ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ ਦਿਲਜੀਤ ਸਿੰਘ ਬੇਦੀ

ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਪਰ ਇਸ ਸਮੇਂ ਭਾਰਤ ਪਾਕਿਸਤਾਨ ਵਿਚ ਵਾਪਰ ਰਹੀਆਂ ਘਟਨਾਵਾਂ ਚਿੰਤਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਆਪਸੀ ਲੱਗੇ ਜ਼ਖ਼ਮਾਂ ਨੂੰ ਗੱਲਬਾਤ ਰਾਹੀਂ ਭਰਨਾ ਚਾਹੀਦਾ ਹੈ ਅਤੇ ਮਨੁੱਖ ਮਾਰੂ ਮਨਸੂਬਿਆਂ ਤੋਂ ਬਚਣਾ ਚਾਹੀਦਾ ਹੈ। ਅੱਜ ਦਾ ਵਿਗਿਆਨ ਬਹੁਤ ਹੀ ਐਡਵਾਂਸ ਤਕਨੀਕਾਂ ਅਪਣਾ ਚੁੱਕਾ ਹੈ। ਸਾਇੰਸਦਾਨਾਂ ਨੇ ਵਿਗਿਆਨ ਦੀ ਪਹੁੰਚ ਰਾਹੀਂ ਦੂਜੇ ਗ੍ਰਹਿ ਤਕ ਪੈਰ ਪਸਾਰ ਲਏ ਹਨ। ਉਸ ਵੇਲੇ ਅਸੀਂ ਹਉਮੈ ਈਰਖਾ ਤੇ ਨਫ਼ਰਤ ਦਾ ਸ਼ਿਕਾਰ ਹੋ ਕੇ ਬਾਰੂਦ ਦੇ ਢੇਰ 'ਤੇ ਖੜਨ ਦਾ ਯਤਨ ਕਰ ਰਹੇ ਹਾਂ।

ਉਨ੍ਹਾਂ ਅਪੀਲ ਕੀਤੀ ਕਿ ਦੋਹਾਂ ਦੇਸ਼ਾਂ ਨੂੰ ਸਾਰਥਿਕ ਤੇ ਅਗਾਂਹਵਧੂ ਮਾਹੌਲ ਲਈ ਵੱਡੀ ਪੱਧਰ 'ਤੇ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ 1947 ਦੀ ਵੰਡ ਵੇਲੇ ਅਤੇ 1965 ਤੇ 1971 ਦੀਆਂ ਜੰਗਾਂ ਦਰਮਿਆਨ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ। ਦੋਹਾਂ ਪਾਸਿਆਂ ਤੋਂ ਹੀ ਪੰਜਾਬ ਲਹੂ ਲੁਹਾਣ ਹੁੰਦਾ ਹੋਇਆ ਉਜਾੜੇ ਦਾ ਸਾਹਮਣਾ ਕਰਦਾ ਰਿਹਾ ਹੈ।

ਉਨ੍ਹਾਂ ਦੋਹਾਂ ਦੇਸ਼ਾਂ ਨੂੰ ਅਤੀਤ ਤੋਂ ਸਬਕ ਸਿੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੰਗ ਦੇਸ਼ ਨੂੰ ਕਈ ਦਹਾਕੇ ਪਿੱਛੇ ਧਕੇਲ ਦਿੰਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਵਾਰ ਵਾਰ ਭਾਰਤ ਵਿਚ ਹੁੰਦੇ ਅਤਿਵਾਦੀ ਹਮਲਿਆਂ ਨੂੰ ਰੋਕਣ ਲਈ ਪਾਕਿਸਤਾਨ ਵਿਚ ਸਥਿਤ ਅਤਿਵਾਦੀ ਕੈਂਪਾਂ ਤੇ ਤੁਰਤ ਕਾਰਵਾਈ ਕਰੇ ਤਾਂ ਕਿ ਮਨੁੱਖਤਾ ਦੇ ਘਾਣ ਨੂੰ ਰੋਕਿਆ ਜਾ ਸਕੇ। ਉਨ੍ਹਾਂ ਸ਼ਾਤੀ ਪਸੰਦ ਦੇਸ਼ਾਂ ਦੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਦੇ ਹੱਲ ਲਈ ਅੱਗੇ ਆਉਣ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement