Jathedar Kaunke ਦੀ ਰਹੱਸਮਈ ਮੌਤ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ, ਪੁੱਤਰ ਨੇ ਪਟੀਸ਼ਨ ਪਾ ਕੇ ਨਿਰਪੱਖ ਜਾਂਚ ਦੀ ਕੀਤੀ ਮੰਗ
Published : May 28, 2025, 11:52 am IST
Updated : May 28, 2025, 1:05 pm IST
SHARE ARTICLE
Gurdev Singh Kaunke punjab haryana high court News in punjabi
Gurdev Singh Kaunke punjab haryana high court News in punjabi

Jathedar Kaunke News: ਪੁੱਤਰ ਨੇ ਪਟੀਸ਼ਨ ਪਾ ਕੇ ਨਿਰਪੱਖ ਜਾਂਚ ਦੀ ਕੀਤੀ ਮੰਗ

Gurdev Singh Kaunke punjab haryana high court News : ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ  ਦੀ ਮੌਤ ਦਾ ਮਾਮਲਾ ਇਕ ਵਾਰ ਗਰਮਾ ਗਿਆ ਹੈ ਕਿਉਂਕਿ  ਉਨ੍ਹਾਂ ਦੇ ਬੇਟੇ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਉਨ੍ਹਾਂ ਦੀ ਮੌਤ ਦੀ ਸੱਚਾਈ ਦਾ ਪਤਾ ਲਗਾਉਣ ਲਈ ਬੇਨਤੀ ਕੀਤੀ ਹੈ। ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ 1986 ਵਿੱਚ ਹੋਏ ਸਰਬੱਤ ਖ਼ਾਲਸਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਾਏ ਗਏ ਸਨ ਪਰ ਦਸੰਬਰ 1992 ਵਿੱਚ ਜਗਰਾਉਂ ਪੁਲਿਸ ਵਲੋਂ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਕਥਿਤ ਤੌਰ ਉੱਤੇ ਪੁਲਿਸ ਹਿਰਾਸਤ ਵਿੱਚ 1 ਜਨਵਰੀ 1993 ਨੂੰ ਮੌਤ ਹੋ ਗਈ ਸੀ।

ਭਾਵੇਂ ਇਹ ਸਾਫ਼ ਹੋ ਗਿਆ ਸੀ ਕਿ ਜਥੇਦਾਰ ਕਾਉਂਕੇ ਦੀ ਮੌਤ ਪੁਲਿਸ ਹਿਰਾਸਤ ਵਿਚ ਹੋਈ ਹੈ ਪਰ ਅੱਜ ਤੱਕ ਕਿਸੇ ਵੀ ਪੁਲਿਸ ਰਿਪੋਰਟ ਵਿਚ ਇਹ ਨਹੀਂ ਮੰਨਿਆ ਗਿਆ ਕਿ ਉਨ੍ਹਾਂ ਦੀ ਮੌਤ ਹਿਰਾਸਤੀ ਮੌਤ ਸੀ ਬਲਕਿ ਉਸ ਸਮੇਂ ਜਗਰਾਉਂ ਵਿਚ ਤੈਨਾਤ ਪੁਲਿਸ ਅਧਿਕਾਰੀ ਇਹੀ ਕਹਿੰਦੇ ਰਹੇ ਕਿ ਜਥੇਦਾਰ ਕਾਉਂਕੇ  ਨੂੰ ਹਿਰਾਸਤ  ਵਿਚ ਹੀ ਨਹੀਂ ਲਿਆ।

ਹੁਣ ਜਥੇਦਾਰ ਕਾਉਂਕੇ ਦੇ ਬੇਟੇ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਬੇਨਤੀ ਕੀਤੀ ਕਿ ਤਤਕਾਲੀ ਐਸਐਚਓ ਜਗਰਾਓਂ ਵਿਰੁਧ ਐਫ਼ਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਦੀ ਮੌਤ ਦੀ ਸੱਚਾਈ ਦਾ ਪਤਾ ਲਗਾਉਣ ਲਈ ਮੁੜ ਤੋਂ ਜਾਂਚ ਆਰੰਭੀ ਜਾਵੇ।

(For more news apart from 'Gurdev Singh Kaunke punjab haryana high court News in punjabi ’ latest news latest news, stay tune to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement