ਹੋਂਦ ਚਿੱਲੜ ਮਾਮਲਾ: ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੀ ਮਕਸਦ
Published : Jun 28, 2018, 9:33 am IST
Updated : Jun 28, 2018, 9:33 am IST
SHARE ARTICLE
Er. Manvinder Singh Giaspura Honored
Er. Manvinder Singh Giaspura Honored

ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਦੀ ਜ਼ਿੰਦਗੀ ਦਾ ਮਕਸਦ ਹੋਂਦ ਚਿੱਲਣ ਕਾਂਡ ਦੇ ਦੋਸ਼ੀਆਂ ....

ਲੁਧਿਆਣਾ: ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਦੀ ਜ਼ਿੰਦਗੀ ਦਾ ਮਕਸਦ ਹੋਂਦ ਚਿੱਲਣ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਗਰਸ ਦੀ ਸਰਕਾਰ ਹੈ ਅਤੇ ਲੁਧਿਆਣਾ ਦੀ ਪੁਲਿਸ ਉਸ 'ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾ ਕੇ ਡਰਾ ਧਮਕਾ ਰਹੀ ਹੈ ਪਰ ਉਹ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਅਪਣੇ ਮਿਸ਼ਨ 'ਤੇ ਡਟੇ ਹੋਏ ਹਨ । 

ਇਸ ਦੌਰਾਨ ਅੱਜ ਗੁਰਦਵਾਰਾ ਸਿੰਘ ਸਭਾ ਗੁੜਗਾਉਂ ਦੇ ਪ੍ਰਬੰਧਕ ਕਮੇਟੀ ਦੇ ਆਗੂਆ ਵਲੋਂ 'ਹੋਦ ਚਿੱਲੜ ਗੁੜਗਾਉਂ, ਪਟੌਦੀ' ਵਿਚ ਕਤਲ ਕੀਤੇ 79 ਸਿੱਖਾਂ ਦੀ ਲੜਾਈ ਲੜਨ ਵਾਲੇ 'ਹੋਦ ਚਿੱਲੜ ਤਾਲਮੇਲ ਕਮੇਟੀ' ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਕ੍ਰਿਪਾਨ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ। ਗੁਰਦਵਾਰਾ ਕਮੇਟੀ ਦੇ ਆਗੂ ਇੰਜੀ. ਕੁਲਵਿੰਦਰ ਸਿੰਘ ਚੀਮਾਂ ਨੇ ਦਸਿਆ ਕਿ 2011 ਵਿਚ ਇੰਜੀ. ਗਿਆਸਪੁਰਾ ਨੇ ਅਪਣੀ ਇਕ ਲੱਖ ਰੁਪਏ ਮਹੀਨੇ ਦੀ ਨੌਕਰੀ ਛੱਡ ਕੇ 79 ਸਿੱਖਾਂ ਦੇ ਸਮੂਹਕ ਕਤਲੇਆਮ ਦੇ ਕੇਸਾਂ ਦੀ ਪੈਰਵਾਈ ਸੁਰੂ ਕੀਤੀ ਸੀ।

ਉਨ੍ਹਾਂ ਦੀ ਲਗਾਤਾਰ ਮਿਹਨਤ ਸਦਕਾ 34 ਸਾਲਾਂ ਬਾਅਦ ਪੀੜਤ ਪਰਵਾਰਾਂ ਨੂੰ 22.6 ਕਰੋੜ ਰੁਪਏ ਮਿਲੇ ਹਨ ਅਤੇ 34 ਸਾਲਾਂ ਤੋਂ ਭਟਕ ਰਹੇ ਪੀੜਤਾਂ ਨੂੰ ਕੁੱਝ 'ਰਾਹਤ ਦੀ ਆਸ' ਮਿਲੀ ਹੈ । ਉਨ੍ਹਾਂ ਕਿਹਾ ਕਿ ਹੁਣ ਇੰਜੀ. ਗਿਆਸਪੁਰਾ ਵਲੋਂ ਦੋਸ਼ੀ ਪੁਲਿਸ ਅਫ਼ਸਰਾਂ ਵਿਰੁਧ ਵੀ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੋਈ ਹੈ ਜਿਸ ਦੀ ਉਹ ਇਕੱਲੇ ਹੀ ਪੈਰਵਾਈ ਕਰਦੇ ਹਨ ਅਤੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਯਤਨ ਕਰ ਰਹੇ ਹਨ। ਇਸ ਮੌਕੇ ਗੁੜਗਾਉਂ ਤੋਂ ਸੰਤੋਖ ਸਿੰਘ ਸਾਹਨੀ, ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਗਿਆਨ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement