
Panthak News: 1 ਜੁਲਾਈ ਨੂੰ ਅਕਾਲ ਤਖ਼ਤ 'ਤੇ ਬਾਗੀ ਪਾਰਟੀ ਆਗੂਆਂ ਦੀ ਵਿਉਂਤਬੰਦੀ ਤੈਅ ਕਰੇਗੀ ਕਿ ਅਸਲੀ ਅਕਾਲੀ ਦਲ ਕਿਸ ਦਾ ਹੈ।
Sectarian morality will not be allowed to be offered to politics Bibi Kiranjot Kaur Panthak News: ਸ਼੍ਰੋਮਣੀ ਅਕਾਲੀ ਦਲ ਵਿਚ ਕਾਟੋ ਕਲੇਸ਼ ਚੱਲ ਰਿਹਾ ਹੈ। ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। 1 ਜੁਲਾਈ ਨੂੰ ਅਕਾਲ ਤਖ਼ਤ 'ਤੇ ਬਾਗੀ ਪਾਰਟੀ ਆਗੂਆਂ ਦੀ ਵਿਉਂਤਬੰਦੀ ਤੈਅ ਕਰੇਗੀ ਕਿ ਅਸਲੀ ਅਕਾਲੀ ਦਲ ਕਿਸ ਦਾ ਹੈ।
ਇਹ ਵੀ ਪੜ੍ਹੋ: Lok Sabha Adjourned : ਸੰਸਦ ਵਿਚ ਬੋਲੇ ਰਾਹੁਲ ਗਾਂਧੀ, ਕਿਹਾ- NEET 'ਤੇ ਚਰਚਾ ਕਰਵਾਉਣ PM, ਹੋਇਆ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ
ਇਸ ਸਭ ਦੇ ਵਿਚਕਾਰ ਸ਼੍ਰੋਮਣੀ ਕਮੇਟੀ ਦੀ ਕਮੇਟੀ ਮੈਂਬਰ ਅਤੇ ਸਾਬਕਾ ਜਰਨਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪੰਥਕ ਮਰਿਆਦਾ ਸਿਆਸਤ ਦੀ ਭੇਂਟ ਨਹੀਂ ਚੜ੍ਹਨ ਦਿਤੀ ਜਾਵੇਗੀ। ਬੀਬੀ ਕਿਰਨਜੋਤ ਕੌਰ ਨੇ ਟਵੀਟ ਕਰਦਿਆਂ ਕਿਹਾ ਕਿ ਪੰਥਕ ਮਰਿਆਦਾ ਸਿਆਸਤ ਦੀ ਭੇਂਟ ਨਹੀਂ ਚੜ੍ਹਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Bigg Boss: 'ਬਿੱਗ ਬੌਸ ਦੇ ਬਾਹਰ ਵੀ ਜ਼ਿੰਦਗੀ ਹੈ', ਐਲਵਿਸ਼ ਯਾਦਵ ਨੇ ਸਾਈ ਕੇਤਨ ਰਾਓ ਨੂੰ ਸ਼ਰੇਆਮ ਦਿੱਤੀ ਧਮਕੀ
“ਪੰਥਕ” ਜਥੇਬੰਦੀ ਤੋਂ ਜੇ ਅਜਿਹੀ ਗਲਤੀ ਹੋ ਜਾਏ ਜਿਸ ਤੋਂ ਪੰਥ ਨਾਰਾਜ਼ ਹੋ ਜਾਏ ਤਾਂ ਅਕਾਲ ਤਖਤ ਸਾਹਿਬ ਦੇ ਹਜ਼ੂਰ ਪੇਸ਼ ਹੋ ਕੇ ਗਲਤੀ ਦਾ ਏਤਰਾਫ ਕੀਤਾ ਜਾਂਦਾ ਹੈ ਅਤੇ ਤਨਖਾਹ ਲਗਵਾ ਕੇ ਭੁੱਲ ਬਖ਼ਸ਼ਾਈ ਜਾਂਦੀ ਹੈ। ਪੰਥ ਬਖ਼ਸ਼ਣਹਾਰ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਆਪੇ ਅਕਾਲ ਤਖਤ ਸਾਹਿਬ ਦੇ ਪਿੱਛੇ ਬਣੇ ਬਾਬਾ ਗੁਰਬਖ਼ਸ਼ ਸਿੰਘ ਦੇ ਗੁਰਦਵਾਰੇ ਜਾ ਕੇ, ਸੇਵਾ ਕਰਕੇ, ਅਖੰਡ ਪਾਠ ਰੱਖ ਕੇ ਆਪਣੀ ਮਰਜ਼ੀ ਦੀ ਅਰਦਾਸ ਲਿਖ ਕੇ ਅਰਦਾਸੀਆ ਸਿੰਘ ਤੋਂ ਕਰਵਾ ਕੇ ਭੁੱਲ ਬਖ਼ਸਾਈ ਨਹੀਂ ਜਾ ਸਕਦੀ। ਪੰਥ ਦੀ ਕਚਹਿਰੀ ਨੇ ਪਰਵਾਨ ਨਹੀਂ ਕੀਤਾ।
(For more news apart from Bibi Kiranjot Kaur Panthak News, stay tuned to Rozana Spokesman)