ਗੁਰਦਵਾਰਾ ਰਕਾਬ ਗੰਜ ਵਿਚ ਆਧੁਨਿਕ ਪ੍ਰਿੰਟਿੰਗ ਪ੍ਰੈੱਸ ਦੀ ਸਥਾਪਨਾ ਕੀਤੀ 
Published : Jul 29, 2019, 1:07 am IST
Updated : Jul 29, 2019, 1:07 am IST
SHARE ARTICLE
Modern printing press established in Gurdwara Rakab Ganj
Modern printing press established in Gurdwara Rakab Ganj

ਪ੍ਰੈੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੀਤੀ ਜਾਵੇਗੀ: ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਥਿਤ 'ਗੁਰਦੁਆਰਾ ਰਕਾਬ ਗੰਜ ਸਾਹਿਬ' ਕੰਪਲੈਕਸ ਵਿਚ ਆਧੁਨਿਕ ਪ੍ਰਿੰਟਿੰਗ ਪ੍ਰੈੱਸ ਦੀ ਸਥਾਪਨਾ ਕੀਤੀ ਹੈ। ਇਸ ਪ੍ਰਿੰਟਿਗ ਪ੍ਰੈੱਸ ਦੀ ਲਾਗਤ 8 ਕਰੋੜ ਰੁਪਏ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣਕ ਛਪਾਈ ਲਈ ਦੁਨੀਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਾਨੂੰਨੀ ਤੌਰ 'ਤੇ ਅਧਿਕਾਰਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਇਸ ਪ੍ਰੈੱਸ ਵਿਚ ਸਿੱਖ ਧਰਮ ਦੀ ਰਿਵਾਇਤਾਂ ਦਾ ਪਾਲਣ ਕਰਦੇ ਹੋਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੀਤੀ ਜਾਵੇਗੀ। 

 Manjinder SirsaManjinder Sirsa

ਉਨ੍ਹਾਂ ਕਿਹਾ ਕਿ ਇਥੇ ਪ੍ਰਕਾਸ਼ਤ ਪ੍ਰਮਾਣਕ ਸਮੱਗਰੀ ਦੁਨੀਆਂ ਦੇ ਲਗਭਗ 40 ਦੇਸ਼ਾਂ ਵਿਚ ਗੁਰਦਵਾਰਿਆਂ ਅਤੇ ਸਿੱਖਾਂ ਨੂੰ ਸਸਤੀ ਦਰ 'ਤੇ ਉਪਲਬੱਧ ਕਰਵਾਈ ਜਾਵੇਗੀ। ਸਿਰਸਾ ਨੇ ਇਹ ਵੀ ਦਸਿਆ ਕਿ ਨਵੀਂ ਪ੍ਰਿੰਟਿੰਗ ਪ੍ਰੈੱਸ ਪ੍ਰਤੀ ਘੰਟਾ ਲਗਭਗ 15,000 ਰੰਗੀਨ ਪੰਨੇ ਪ੍ਰਕਾਸ਼ਤ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਸ ਦੇ ਸਥਾਪਤ ਹੋਣ ਨਾਲ ਅਪ੍ਰਵਾਸੀ ਭਾਰਤੀਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।  ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1430 ਪੰਨਿਆਂ ਦੀ ਮਹਿਜ਼ ਇਕ ਧਾਰਮਕ ਕਿਤਾਬ ਨਹੀਂ ਹੈ, ਸਗੋਂ ਇਸ ਨੂੰ ਸਿੱਖ ਧਰਮ ਵਿਚ ਗੁਰੂ ਦਾ ਦਰਜਾ ਹਾਸਲ ਹੈ। ਇਸ ਪਾਵਨ ਗ੍ਰੰਥ ਦੀ ਛਪਾਈ ਦੌਰਾਨ ਵੀ ਇਸ ਦੇ ਉੱਚੇ ਰੁਤਬੇ ਦਾ ਪੂਰਾ ਮਾਣ ਰੱਖਿਆ ਜਾਂਦਾ ਹੈ।

Gurdwara rakab ganj sahibGurdwara rakab ganj sahib

ਸਿਰਸਾ ਨੇ ਅੱਗੇ ਦਸਿਆ ਕਿ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵਲੋਂ ਸਥਾਪਤ ਨਵੀਂ ਪ੍ਰਿਟਿੰਗ ਪ੍ਰੈੱਸ ਲਈ 'ਗ੍ਰੰਥ ਸਾਹਿਬ ਭਵਨ' ਦੇ ਨਾਮ ਤੋਂ ਇਕ ਨਵਾਂ ਕੰਪਲੈਕਸ ਸਥਾਪਤ ਕੀਤਾ ਗਿਆ ਹੈ, ਜਿਥੇ 1430 ਪੰਨਿਆਂ ਦੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਪ੍ਰੰਪਰਾ ਅਤੇ ਮਰਿਆਦਾ ਮੁਤਾਬਕ ਪੂਰੀ ਤਰ੍ਹਾਂ ਸਿਖਿਅਤ ਹੁਨਰਮੰਦ ਸਿੱਖ ਮਾਹਰਾਂ ਵਲੋਂ ਪ੍ਰਕਾਸ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਥੇ ਸਿੱਖ ਸਾਹਿਤ, ਪ੍ਰਚਾਰ ਸਮੱਗਰੀ, ਡਾਇਰੀਆਂ ਅਤੇ ਕੈਲੰਡਰ ਵੀ ਪ੍ਰਕਾਸ਼ਤ ਕੀਤੇ ਜਾਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement