ਅਮਰੀਕੀ ਸਾਂਸਦ ਬੋਲੀ, ਨਿੱਝਰ ਮਾਮਲੇ 'ਚ ਅਮਰੀਕਾ ਨੂੰ ਚਾਹੀਦੈ ਕੈਨੇਡਾ ਦਾ ਸਹਿਯੋਗ
ਵਾਸ਼ਿੰਗਟਨ,: ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਅਮਰੀਕੀ ਸੰਸਦ ਮੈਂਬਰ ਇਲਹਾਨ ਉਮਰ ਨੇ ਹੁਣ ਭਾਰਤ-ਕੈਨੇਡਾ ਵਿਵਾਦ 'ਤੇ ਅਪਣੀ ਰਾਏ ਦਿਤੀ ਹੈ | ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਵਲੋਂ ਭਾਰਤ 'ਤੇ ਲਾਏ ਗਏ ਦੋਸ਼ ਗੰਭੀਰ ਹਨ |
ਉਸ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਤਲ ਵਿਚ ਭਾਰਤ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਕੈਨੇਡੀਅਨ ਜਾਂਚ ਵਿਚ ਪੂਰਾ ਸਹਿਯੋਗ ਕਰੇ | ਇਲਹਾਨ ਉਮਰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਹਨ | ਉਨ੍ਹਾਂ ਸਰਕਾਰ ਨੂੰ ਕਿਹਾ ਹੈ ਕਿ ਉਹ ਦੱਸੇ ਕਿ ਕੀ ਭਾਰਤ ਅਮਰੀਕਾ ਵਿਚ ਵੀ ਖ਼ਾਲਿਸਤਾਨੀਆਂ ਵਿਰੁਧ ਕੋਈ ਅਪਰੇਸ਼ਨ ਚਲਾ ਰਿਹਾ ਹੈ |
ਉਧਰ ਸ਼ਿਵ ਸੈਨਾ (ਊਧਵ ਧੜੇ) ਦੀ ਸੰਸਦ ਮੈਂਬਰ ਪਿ੍ਅੰਕਾ ਚਤੁਰਵੇਦੀ ਨੇ ਇਲਹਾਨ ਉਮਰ ਦੀ ਪੋਸਟ ਦਾ ਜਵਾਬ ਦਿਤਾ ਹੈ | ਉਸ ਨੇ ਲਿਖਿਆ ਕਿ ਬੈਠੋ ਮੈਡਮ, ਜੇਕਰ ਅਜਿਹਾ ਹੈ ਤਾਂ ਮੈਂ ਵਿਦੇਸ਼ ਮੰਤਰਾਲੇ ਨੂੰ ਇਹ ਵੀ ਪਤਾ ਲਗਾਉਣ ਦੀ ਅਪੀਲ ਕਰਦਾ ਹਾਂ ਕਿ ਅਮਰੀਕਾ ਦਾ ਚੁਣਿਆ ਹੋਇਆ ਸੰਸਦ ਕਿਵੇਂ ਜੰਮੂ-ਕਸ਼ਮੀਰ ਦੇ ਮਾਮਲੇ 'ਚ ਦਖ਼ਲਅੰਦਾਜ਼ੀ ਕਰ ਰਿਹਾ ਹੈ ਅਤੇ ਪੀਓਕੇ ਕਿਸ ਤਰ੍ਹਾਂ ਪਾਕਿਸਤਾਨ ਦੀ ਫ਼ੰਡਿੰਗ 'ਤੇ ਆਧਾਰਤ ਹੈ |