
Chaar Sahibzaade History : ਦੋ ਜੰਗ ਦੇ ਵਲ ਨੂੰ ਤੋਰ ਦਿਤੇ, ਦੋ ਨੀਹਾਂ ਵਿਚ ਖਿਲਾਰ ਦਿਤੇ,
ਧੰਨ ਜਿਗਰਾ ਬਾਜ਼ਾਂ ਵਾਲੇ ਦਾ....
ਧੰਨ ਜਿਗਰਾ ਬਾਜ਼ਾਂ ਵਾਲੇ ਦਾ,
ਪੁੱਤ ਚਾਰੇ ਕੌਮ ਤੋਂ ਵਾਰ ਦਿਤੇ,
ਦੋ ਜੰਗ ਦੇ ਵਲ ਨੂੰ ਤੋਰ ਦਿਤੇ,
ਦੋ ਨੀਹਾਂ ਵਿਚ ਖਿਲਾਰ ਦਿਤੇ,
ਧੰਨ ਜਿਗਰਾ ਬਾਜ਼ਾਂ ਵਾਲੇ ਦਾ।
ਅਜੀਤ ਤੇ ਜੁਝਾਰ ਬੇਨਤੀ ਗੁਜ਼ਾਰਦੇ,
ਪਿਤਾ ਜੀ ਦੇ ਕੋਲ ਨਾਲ ਸਤਿਕਾਰ ਦੇ,
ਪੁੱਜ ਕੇ ਵਿਚ ਮੈਦਾਨੇ ਜੰਗ ਦੇ,
ਉਨ੍ਹਾਂ ਵੈਰੀ ਲਲਕਾਰ ਦਿਤੇ,
ਧੰਨ ਜਿਗਰਾ ਬਾਜ਼ਾਂ ਵਾਲੇ ਦਾ।
ਵਿਚ ਮੈਦਾਨੇ ਜੰਗ ਦੇ ਜਦ ਪੁੱਜੇ ਸੂਰੇ,
ਗਿੱਦੜਾਂ ਵਾਂਗੂੰ ਘੇਰ ਕੇ ਵੈਰੀ ਲਾ ਲਏ ਮੂਹਰੇ,
ਜੈਕਾਰੇ ਬੋਲੇ ਸੋ ਨਿਹਾਲ ਦੇ,
ਉਨ੍ਹਾਂ ਮੁੱਖ ਦੇ ਵਿਚੋਂ ਉਚਾਰ ਦਿਤੇ,
ਧੰਨ ਜਿਗਰਾ ਬਾਜ਼ਾਂ ਵਾਲੇ ਦਾ।
ਸਿੱਖੀ ਵਾਲੇ ਬੂਟੇ ਨੂੰ ਦਿਤਾ ਪਾਣੀ ਦੀ ਥਾਂ ਖ਼ੂਨ,
ਦੰਗ ਰਹਿ ਗਿਆ ਸੂਬਾ ਵੇਖ ਲਾਲਾਂ ਦਾ ਜਨੂੰਨ,
ਹੱਸ ਕੀਤੀ ਮੌਤ ਪ੍ਰਵਾਨ ਭੈਅ ਸੱਭ ਵਿਸਾਰ ਦਿਤੇ,
ਧੰਨ ਜਿਗਰਾ ਬਾਜ਼ਾਂ ਵਾਲੇ ਦਾ,
ਪੁੱਤ ਚਾਰੇ ਕੌਮ ਤੋਂ ਵਾਰ ਦਿਤੇ।
-ਬਿੰਦਰ ਸਿੰਘ ਖੁੱਡੀ ਕਲਾਂ।
ਮੋਬ:98786-05965