Safar-E-Shahadat: ਚਮਕੌਰ ਗੜ੍ਹੀ ਦੇ ਦਰਾਂ 'ਤੇ, ਵੈਰੀ ਜੁੜ ਗਏ ਭਾਰੇ, ਖੰਡੇ, ਤੇਗਾਂ, ਲਿਸ਼ਕਦੇ, ਗੂੰਜਣ ਜੈਕਾਰੇ।
ਚਮਕੌਰ ਦੀ ਗੜ੍ਹੀ
ਚਮਕੌਰ ਗੜ੍ਹੀ ਦੇ ਦਰਾਂ ’ਤੇ, ਵੈਰੀ ਜੁੜ ਗਏ ਭਾਰੇ,
ਖੰਡੇ, ਤੇਗਾਂ, ਲਿਸ਼ਕਦੇ, ਗੂੰਜਣ ਜੈਕਾਰੇ।
ਵੈਰੀ ਚੜ੍ਹ ਕੇ ਆ ਗਿਆ, ਨਾਲ ਲਸ਼ਕਰ ਭਾਰੇ,
ਵਿਚ ਗੜ੍ਹੀ ਦੇ, ਸਿੰਘ ਵੀ, ਲਾਉਂਦੇ ਜੈਕਾਰੇ।
ਅਜੀਤ ਸਿੰਘ ਨੇ, ਜੰਗ ਲਈ, ਕਰ ਲਏ ਤਿਆਰੇ,
ਜੁਝਾਰ ਸਿੰਘ ਵੀ, ਜੋਸ਼ ਵਿਚ, ਛੱਡੇ, ਜੈਕਾਰੇ।
ਵਿਚ ਗੜ੍ਹੀ ਦੇ, ਸਿੰਘ ਪਏ, ਮੁਗ਼ਲਾਂ ’ਤੇ ਭਾਰੇ,
ਵਿਚ ਮੈਦਾਨੇ ਜੰਗ ਦੇ, ਸੂਰੇ, ਜੂਝਣ ਸਾਰੇ।
ਪੁੱਤਾਂ ਵਾਂਗੂ ਗੁਰੂ ਨੂੰ ਸੀ ਸਿੰਘ ਪਿਆਰੇ,
ਅਜੀਤ-ਜੁਝਾਰ ਨੇ ਅਪਣੇ ਗੁਰਾਂ ਧਰਮ ਤੋਂ ਬਾਰੇ।
ਪੁੱਤਰ ਚਾਰੇ, ਪਿਤਾ ਜੀ, ਗੁਰਾਂ ਪੰਥ ਤੋਂ ਬਾਰੇ,
ਨਾਲ ਸਿੰਘਾਂ ਦੇ, ਗੜ੍ਹੀ ਵਿਚ, ਗੁਰੂ ਵਖਤ ਗੁਜ਼ਾਰੇ।
ਅੱਖਾਂ ਅੱਗੇ ਗੁਰਾਂ ਨੇ, ਪੁੱਤ ਧਰਮ ਤੋਂ ਬਾਰੇ,
ਚਮਕੌਰ ਗੜ੍ਹੀ ਵਿਚ, ਵਾਰ ’ਤੇ, ਗੁਰਾਂ ਲਾਲ ਪਿਆਰੇ।
ਸਿੱਖੀ ਖ਼ਾਤਰ ਵਾਰ ਗਏ, ਗੁਰੂ ਪੁੱਤਰ ਚਾਰੇ,
ਸਰਬੰਸ ਦਾਨੀਆਂ, ਤੇਰੇ ਤੋਂ, ਜਾਈਏ ਬਲਿਹਾਰੇ।
ਅਨੰਦਪੁਰੀ ਦੇ ਮਾਲਕਾਂ, ਤੇਰੇ ਅਨੰਦ ਨਿਆਰੇ
‘ਸੰਦੀਪ’ ਗੁਰੂ ਜੀ ਆਪ ਤੋਂ ਇਹ ਜਿੰਦੜੀ ਬਾਰੇ।
ਸੰਦੀਪ ਸਿੰਘ ‘ਬਖੋਪੀਰ’ (ਮੋ. 9815321017)
