ਸਰਨਾ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ 
Published : Mar 29, 2018, 11:36 am IST
Updated : Mar 29, 2018, 11:36 am IST
SHARE ARTICLE
parmjeet singh sarna
parmjeet singh sarna

ਕਿਹਾ, ਘੱਟ-ਗਿਣਤੀਆਂ ਨੂੰ ਜ਼ਲੀਲ ਕਰ ਕੇ, 2019 ਦੀਆਂ ਚੋਣਾਂ ਜਿੱਤਣ ਲਈ ਸਿੱਖਾਂ ਨੂੰ ਆਈਐਸਆਈਐਸ ਨਾਲ ਜੋੜਨ ਦਾ ਪ੍ਰਾਪੇਗੰਡਾ ਕੀਤਾ ਜਾ ਰਿਹੈ

ਨਵੀਂ ਦਿੱਲੀ: 28 ਮਾਰਚ (ਅਮਨਦੀਪ ਸਿੰਘ) ਕੇਂਦਰ ਦੀ ਮੋਦੀ ਸਰਕਾਰ 'ਤੇ ਸ਼ਬਦੀ ਹਮਲਾ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਬਹੁਗਿਣਤੀ ਦੇ ਆਸਰੇ 2019 ਦੀਆਂ ਚੋਣਾਂ ਜਿੱਤਣ ਲਈ ਹੀ ਘੱਟ-ਗਿਣਤੀਆਂ ਤੇ ਸਿੱਖਾਂ ਵਿਰੁਧ ਆਈਐਸਆਈਐਸ ਨਾਲ ਜੁੜੇ ਹੋਣ ਦਾ ਅਖਉਤੀ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। 
ਇਥੇ ਬੀਤੇ ਦਿਨੀਂ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ.ਸਰਨਾ ਨੇ  ਸਰਕਾਰ ਵਲੋਂ ਸਿੱਖਾਂ ਨੂੰ ਆਈ ਐਸ ਨਾਲ ਜੋੜਨ 'ਤੇ ਹਾਜ਼ਰ ਸਿੱਖਾਂ ਨੂੰ ਸਵਾਲ ਕੀਤਾ, "ਪੰਜਾਬ ਦੇ ਲੋਕ (ਸਿੱਖ) ਅਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ, ਯੂਰਪ ਗਏ, ਕੈਨੇਡਾ, ਅਮਰੀਕਾ ਅਤੇ  ਸਾਊਥ ਅਫਰੀਕਾ ਜਾ ਕੇ ਵੱਸ  ਗਏ। (ਇਨ੍ਹਾਂ 'ਚੋਂ) ਵਪਾਰੀ ਜਿੰਨੇ ਸਨ ਸਾਰੇ ਅਰਬਾਪਤੀ ਬਣ ਗਏ। ਜਿਹੜੇ ਪ੍ਰੋਫ਼ੈਸਰ, ਡਾਕਟਰ ਗਏ, ਉਹ ਵੀ ਅਰਬਪਤੀ ਬਣ ਗਏ।  ਟੈਕਸੀਆਂ ਚਲਾਉਣ ਵਾਲੇ ਵੀ ਕਰੋੜਾਂ ਪਤੀ ਬਣ ਗਏ। ਕਿਹੜੀ ਦੁਨੀਆ ਦੀ ਸੰਸਥਾ ਹੈ ਜੋ ਉਨ੍ਹਾਂ ਨੂੰ ਹਜ਼ਾਰ ਦੋ ਹਜ਼ਾਰ ਡਾਲਰ ਨਾਲ ਖਰੀਦ ਕੇ ਕਹੇਗੀ ਕਿ ਖ਼ੂਨ ਖ਼ਰਾਬਾ ਕਰੋ। ਭਲਾ, ਜਿਹੜੇ ਸਿੱਖ ਬੰਗਲਾ ਦੇਸ਼ ਜਾ ਕੇ, ਰੋਹਿੰਗਿਆਂ ਸ਼ਰਨਾਰਥੀਆਂ ਲਈ ਲੰਗਰ ਲਾਉਂਦੇ ਹਨ, ਉਹ ਟ੍ਰੇਨਿੰਗ ਲੈਣਗੇ? ਸਿੱਖ ਸੇਵਾ ਵਾਸਤੇ ਮੋਹਰੀ ਹਨ, ਬੇਦੋਸ਼ਿਆਂ ਦਾ ਖ਼ੂਨ ਵਹਾਉਣ ਲਈ ਨਹੀਂ। ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਬਾਦਲ ਦਲ ਇਸ ਬਾਰੇ ਕਿਉਂ ਨਹੀਂ ਬੋਲਦਾ?"
ਉਨ੍ਹਾਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੁੱਦਾਵੀ  ਚੁਕਿਆ ਤੇ ਕਿਹਾ, " ਪਾਰਲੀਮੈਂਟ ਵਿਚ ਮਤਾ ਪਾਸ ਕਰ ਕੇ, ਸਾਰੇ ਧਰਮਾਂ ਦੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।" 
ਉਨ੍ਹਾਂ ਕਿਹਾ, "ਜੇ ਮੁਜ਼ਫ਼ਰਨਗਰ ਦੰਗਿਆਂ ਦੇ ਮਾਮਲਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਕਿਉਂ ਨਹੀਂ ਪਾਰਲੀਮੈਂਟ ਵਿਚ ਮਤਾ ਪਾਸ ਕਰ ਦਿਤਾ ਜਾਂਦਾ ਤੇ ਸਾਰੇ ਧਰਮਾਂ ਨਾਲ ਸਬੰਧਤ ਕੈਦੀਆਂ ਨੂੰ ਰਿਹਾਅ ਕਰ ਦਿਤਾ ਜਾਂਦਾ।"
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement