
ਫ਼ਿਲਮ ਪ੍ਰੋਡਕਸ਼ਨ, ਨਿਰਮਾਤਾ ਅਤੇ ਨਿਰਦੇਸ਼ਕ 'ਤੇ ਹੋਵੇ ਕੇਸ ਦਰਜ
ਪਟਿਆਲਾ : 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ, ਦਾਸਤਾਨ-ਏ-ਮੀਰੀ ਪੀਰੀ ਫ਼ਿਲਮ ਵਿਰੁਧ ਪੰਥਕ ਪਾਰਟੀ ਨੇ ਪਟਿਆਲਾ ਵਿਚ ਮੋਰਚਾ ਖੋਲ੍ਹ ਦਿਤਾ ਹੈ। ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ, ਭਾਈ ਕੁਲਵੰਤ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪਟਿਆਲਾ ਵਿਖੇ ਪ੍ਰੈਸ ਕਾਨਫ਼ਰੰਸ ਕਰ ਕੇ, ਦਾਸਤਾਨ-ਏ-ਮੀਰੀ ਪੀਰੀ ਫ਼ਿਲਮ 'ਤੇ ਪੰਜਾਬ ਸਰਕਾਰ ਤੋਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਕਿÀਕਿ ਕਿ ਇਸ ਫ਼ਿਲਮ ਵਿਚ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕਾਰਟੂਨ ਰੂਪ ਵਿਚ ਦਿਖਾਇਆ ਗਿਆ ਹੈ।
Miri Piri' film
ਇਸ ਮੌਕੇ ਤੇ ਪਾਰਟੀ ਦੇ ਕੌਮੀ ਪੰਚ ਅਤੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਦਾਸਤਾਨ-ਏ-ਮੀਰੀ ਪੀਰੀ ਫ਼ਿਲਮ ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲੀ ਹੈ। ਸਿੱਖ ਸਿਧਾਂਤਾਂ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੂੰ ਕਿਸੇ ਵੀ ਕਾਰਟੂਨ, ਬਿੰਬ, ਵਿਅਕਤੀਗਤ ਰੂਪ ਜਾਂ ਕਿਸੇ ਹੋਰ ਢੰਗ ਨਾਲ ਕਿਸੇ ਤਰ੍ਹਾਂ ਦੀ ਵੀ ਫ਼ਿਲਮ ਬਣਾਉਣਾ ਸਖ਼ਤ ਵਰਜੀਤ ਹੈ। ਸੋ ਜਿਸ ਦਿਨ ਦਾ ਫ਼ਿਲਮ ਦਾ ਪ੍ਰੁਮੋ ਸੋਸ਼ਲ ਮੀਡੀਆਂ ਉਤੇ ਆਇਆ ਹੈ ਉਸ ਦਿਨ ਤੋਂ ਹੀ ਸਿੱਖ ਜਗਤ ਵਿਚ ਫ਼ਿਲਮ ਵਿਰੋਧੀ ਲਹਿਰ ਖੜੀ ਹੋ ਰਹੀ ਹੈ।
Miri Piri
ਇਸ ਫ਼ਿਲਮ ਨੂੰ ਵੀ ਪੂਰੀ ਸਿੱਖ ਕੌਮ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਵਾਂਗ ਸਿਨੇਮਿਆਂ ਵਿਚ ਨਹੀ ਚਲਣ ਦੇਵੇਗੀ। ਪੰਜਾਬ ਸਰਕਾਰ ਜਲਦ ਤੋਂ ਜਲਦ ਫ਼ਿਲਮ ਪ੍ਰੋਡਕਸ਼ਨ 'ਤੇ ਪਾਬੰਦੀ ਲਾ ਕੇ, ਫ਼ਿਲਮ ਨਿਰਮਾਤਾ ਮੇਜਰ ਸੰਧੂ ਅਤੇ ਦਿਲਰਾਜ ਸਿੰਘ ਗਿੱਲ ਤੇ ਫ਼ਿਲਮ ਨਿਰਦੇਸ਼ਨ ਵਿਨੋਦ ਲਾਂਜੇਕਰ ਵਿਰੁਧ ਸਿੱਖ ਭਾਵਨਾਵਾਂ ਨੂੰ ਭੜਕਾਉਣ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਤਾਕਿ ਸਿੱਖ ਸੰਗਤ ਵਿਚ ਪੈਦਾ ਹੋਇਆ ਰੋਹ ਸ਼ਾਂਤ ਹੋ ਸਕੇ।