
ਕਿਹਾ - ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਤਸਵੀਰ ਰਾਹੀਂ ਨਹੀਂ ਵਿਖਾਇਆ ਜਾ ਸਕਦੈ
ਖਾਲੜਾ : 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਧਾਰਮਕ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ' ਦਾ ਵਿਰੋਧ ਕਰਦੇ ਹੋਏ ਭਾਈ ਪਰਮਪਾਲ ਸਿੰਘ ਸਭਰਾ, ਭਾਈ ਅਮਰਜੀਤ ਸਿੰਘ ਸੁਰਸਿੰਘ ਅਤੇ ਭਾਈ ਦਿਲਬਾਗ ਸਿੰਘ ਬਲ੍ਹੇਹ ਨੇ ਕਿਹਾ ਹੈ ਕਿ ਫ਼ਿਲਮ ਵਿਚ ਪੰਜਵੇ ਗੁਰੂ ਅਤੇ ਛੇਵੇ ਗੁਰੂ ਪਾਤਾਸਾਹ ਦੇ ਤਸਵੀਰਾਂ ਤੇ ਐਨੀਮੇਸ਼ਨ ਰਾਹੀਂ ਰੋਲ ਵਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਦੀਆਂ ਫ਼ਿਲਮਾਂ ਬਣਦੀਆਂ ਰਹੀਆਂ ਤਾਂ ਸਾਡੀ ਆਉਣ ਵਾਲੀ ਪੀੜੀ ਗੁਰਬਾਣੀ ਨਹੀਂ, ਫ਼ਿਲਮਾਂ 'ਚੋਂ ਗੁਰੂ ਦੇ ਦਰਸਨ ਕਰ ਕੇ ਮੂਰਤੀ ਪੂਜਕ ਬਣੇਗੀ ਕਿਉਂਕਿ ਗੁਰਮਤਿ ਵਿਚ ਤਸਵੀਰਾਂ ਰਾਹੀਂ ਮੂਰਤੀ ਪੂਜਾ ਨੂੰ ਕੋਈ ਥਾਂ ਨਹੀਂ ਹੈ।
Pic-1
ਭਾਈ ਸਭਰਾ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਹਦਾਇਤ ਹੈ ਸਿੱਖ ਯੋਧਿਆਂ ਨੂੰ ਐਨੀਮੇਸ਼ਨ ਤੇ ਸਿੱਖਾਂ ਦਾ ਅੰਮ੍ਰਿਤਧਾਰੀ ਕਲਾਕਾਰ ਦੁਆਰਾ ਰੋਲ ਕੀਤਾ ਜਾ ਸਕਦਾ ਹੈ ਪਰ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਤਸਵੀਰ ਰਾਹੀਂ ਨਹੀਂ ਵਿਖਾਇਆ ਜਾ ਸਕਦਾ। ਉਨ੍ਹਾਂ ਅਪੀਲ ਕੀਤੀ ਕਿ ਦੇਸ਼-ਵਿਦੇਸ਼ ਦੀ ਸੰਗਤ ਇਸ ਦਾ ਵਿਰੋਧ ਕਰੇ ਤਾਕਿ ਇਸ ਫ਼ਿਲਮ ਨੂੰ ਜਾਰੀ ਨਾ ਕੀਤਾ ਜਾ ਸਕੇ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਹੈ ਕਿ ਇਸ ਫ਼ਿਲਮ ਨੂੰ ਰੱਦ ਕਰੇ।
Miri Piri
ਇਸ ਮੌਕੇ ਗੁਰਮਤਿ ਚੇਤਨਾ ਲਹਿਰ ਦੇ ਪ੍ਰਚਾਰਕ ਭਾਈ ਨਰਿੰਦਰ ਸਿੰਘ ਲੱਧੂ, ਭਾਈ ਦਿਲਬਾਗ ਸਿੰਘ ਧਾਰੀਵਾਲ, ਮੁੱਖ ਸੇਵਾਦਾਰ ਭਾਈ ਸੁਖਵੇਵ ਸਿੰਘ ਬੂੜਚੰਦ, ਭਾਈ ਮਹਿਲ ਸਿੰਘ ਦਿਆਲਪੁਰ, ਭਾਈ ਰਸਾਲ ਸਿੰਘ ਖ਼ਾਲਸਾ, ਹਰਮਨ ਸਿੰਘ, ਹੀਰਾ ਸਿੰਘ ਸੋਹਲ, ਸਤਪਾਲ ਸਿੰਘ, ਨਿਸਾਨ ਸਿੰਘ, ਅੰਮ੍ਰਿਤ ਸਿੰਘ ਸੁਰਸਿੰਘ, ਮੋਹਨ ਸਿੰਘ, ਦਵਿੰਦਰ ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਫ਼ਿਲਮ ਦਾ ਵਿਰੋਧ ਕੀਤਾ ਜਾਵੇ।