
ਪੁਲਿਸ ਦੀ ਸਿਆਣਪ ਨਾਲ ਖ਼ੂਨੀ ਟਕਰਾਅ ਟਲਿਆ
ਸ੍ਰੀ ਖਡੂਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ (ਕੁਲਦੀਪ ਸਿੰਘ ਮਾਨ ਰਾਮਪੁਰ ਭੂਤਵਿੰਡ, ਅੰਤਰਪ੍ਰੀਤ ਸਿੰਘ ਖਹਿਰਾ) : ਪਿੰਡ ਖਵਾਸਪੁਰ ਨੇੜੇ ਖਡੂਰ ਸਾਹਿਬ ਦੀਆਂ ਨਹਿਰਾਂ 'ਤੇ ਸਥਿਤ ਗੁਰਦੁਆਰਾ ਬਾਬਾ ਡੰਡਿਆਂ ਵਾਲਾ ਵਿਖੇ ਅੱਜ ਸਵੇਰੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਤਰਨਾ ਦਲ ਜਥੇਬੰਦੀ ਦੇ ਨਹਿੰਗ ਸਿੰਘਾਂ ਦਾ ਜਥਾ ਬਾਬਾ ਕਰਤਾਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਅਤੇ ਉਥੇ ਮੌਜੂਦ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਅਸੀ ਇਥੇ ਅਖੰਡ ਪਾਠ ਆਰੰਭ ਕਰਨਾ ਹੈ।
Gurdwara Baba Dhadrian Wala
ਉਥੇ ਮੌਜੂਦ ਪਿੰਡ ਦੇ ਲੋਕਾਂ ਵਲੋਂ ਪਿੰਡ ਖਵਾਸਪੁਰ ਫ਼ੋਨ ਕਰ ਕੇ ਪਿੰਡ ਦੇ ਮੋਹਤਬਰ ਸੱਜਣਾਂ ਨੂੰ ਦਸਿਆ ਗਿਆ ਕਿ ਇਥੇ ਨਿਹੰਗ ਸਿੰਘ ਆਏ ਹਨ ਜੋ ਕਹਿ ਰਹੇ ਹਨ ਕਿ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਨਾ ਹੈ। ਵੇਖਦੇ ਹੀ ਵੇਖਦੇ ਗੁਰਦਵਾਰਾ ਸਾਹਿਬ ਵਿਖੇ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਉਨ੍ਹਾਂ ਨੇ ਆ ਕੇ ਬਿੱਟੂ ਚੇਅਰਮੈਨ ਦੇ ਧੜੇ ਨਾਲ ਸਬੰਧਤ ਆਗੂਆਂ ਨੇ ਆ ਕੇ ਜਥੇ ਦੇ ਮੁਖੀ ਨੂੰ ਪੁੱਛਿਆ ਕਿ ਤੁਹਾਨੂੰ ਇਥੇ ਕੌਣ ਲਿਆਇਆ ਹੈ ਤਾਂ ਉਨ੍ਹਾਂ ਕਿਹਾ ਕਿ ਅਸੀ ਇਥੇ ਅਖੰਡ ਪਾਠ ਸਾਹਿਬ ਆਰੰਭ ਕਰਨ ਲੱਗੇ ਹਾਂ ਜਿਸ ਦਾ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਵਿਰੋਧ ਕੀਤਾ ਪਰ ਮੌਕੇ 'ਤੇ ਪਹੁੰਚੀ ਪੁਲਿਸ ਦੀ ਦਖ਼ਲਅੰਦਾਜ਼ੀ ਤੇ ਸੂਝ-ਬੂਝ ਨਾਲ ਟਕਰਾਅ ਹੋਣੋਂ ਟਲ ਗਿਆ ।
Ranjit Singh Dhadrian Wale
ਇਸ ਬਾਰੇ ਪਿੰਡ ਵਾਸੀਆਂ ਨੰਬਰਦਾਰ ਹਰਜੀਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਕੰਵਲਜੀਤ ਸਿੰਘ, ਸੁਖਬੀਰ ਸਿੰਘ ਸੰਧੂ, ਸਰਵਣ ਸਿੰਘ, ਪਿਸ਼ੌਰਾ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਹਾਜ਼ਰ ਔਰਤਾਂ ਨੇ ਦਸਿਆ ਕਿ ਅੱਜ ਜੋ ਨਿਹੰਗ ਸਿੰਘ ਜਥੇਬੰਦੀ ਦੇ ਵਿਅਕਤੀ ਆਏ ਹਨ ਉਹ ਗੁਰਦੁਆਰਾ ਸਾਹਿਬ ਉਪਰ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਹਨ। ਜਦੋਂ ਕਿ ਇਸ ਗੁਰਦਵਾਰੇ ਤੇ ਪਿੰਡ ਖਵਾਸਪੁਰ ਦੀ ਸੰਗਤ ਦਾ ਕਬਜ਼ਾ ਹੈ ਅਤੇ ਸੰਗਤ ਦੀ ਚੁਣੀ ਹੋਈ ਕਮੇਟੀ ਵੀ ਬਣੀ ਹੈ ।
Ranjit Singh Dhadrian Wale
ਇਸ ਬਾਰੇ ਜਦੋਂ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਰਨਾ ਦਲ ਜਥੇਬੰਦੀ ਦਾ ਇਸ ਗੁਰਦਵਾਰੇ 'ਤੇ ਲੰਮੇ ਸਮੇ ਤੋਂ ਕਬਜ਼ਾ ਹੈ। ਅਸੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੈ ਤੇ ਮੰਗਲਵਾਰ ਨੂੰ ਇਸ ਦੇ ਭੋਗ ਪੈਣ ਤੋਂ ਬਾਅਦ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਇਸ ਬਾਰੇ ਮੌਕੇ 'ਤੇ ਹਾਜਰ ਪੁਲਿਸ ਚੌਕੀ ਫ਼ਤਿਆਬਾਦ ਦੇ ਇੰਚਾਰਜ ਨਰੇਸ਼ ਕੁਮਾਰ ਨੇ ਹਰਭਜਨ ਸਿੰਘ ਕੰਗ, ਅਮਰਬੀਰ ਸਿੰਘ, ਗੁਰਮੇਜ ਸਿੰਘ, ਸਵਰਨ ਸਿੰਘ, ਬਲਬੀਰ ਚੰਦ ਦੀ ਹਾਜ਼ਰੀ ਵਿਚ ਦਸਿਆ ਕਿ ਹਾਲ ਦੀ ਘੜੀ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਕੇ ਤਕਰਾਰ ਟਾਲ ਦਿਤਾ ਗਿਆ ਹੈ
Ranjit Singh Dhadrian Wale
ਤੇ ਮੰਗਲਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਜੋ ਵੀ ਫ਼ੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਤਰਨਾ ਦਲ ਨਾਲ ਸਬੰਧਤ ਬਾਬਾ ਕਰਮ ਸਿੰਘ ਡੰਡਿਆਂ ਵਾਲਾ ਦੀ ਯਾਦ ਵਿਚ ਬਣਿਆ ਹੈ ਜਿਸ ਦੇ ਸਬੰਧ ਵਿਚ ਨਿਹੰਗ ਸਿੰਘਾਂ ਨੇ ਅਖੰਡ ਪਾਠ ਰਖਵਾਇਆ ਹੈ ਜਿਸ ਦਾ ਪੰਚਾਇਤ ਨੂੰ ਕੋਈ ਇਤਰਾਜ਼ ਨਹੀਂ ਹੈ