UK Sikh kirpan issue : ਬਰਤਾਨੀਆਂ ’ਚ ਸਿੱਖ ਜਿਊਰੀ ਮੈਂਬਰ ਨੂੰ ਕਿਰਪਾਨ ਕਾਰਨ ਅਦਾਲਤ ’ਚ ਵੜਨ ਤੋਂ ਰੋਕਿਆ
Published : Oct 29, 2023, 8:46 pm IST
Updated : Oct 30, 2023, 8:16 am IST
SHARE ARTICLE
Jatinder Singh
Jatinder Singh

ਘਟਨਾ ਤੋਂ ਬਾਅਦ ਜਿਊਰੀ ਡਿਊਟੀ ਲਈ ਵਾਪਸ ਨਹੀਂ ਸਦਿਆ ਗਿਆ ਜਤਿੰਦਰ ਸਿੰਘ ਨੂੰ

UK Sikh kirpan issue: ਬਰਮਿੰਘਮ ਦੀ ਇਕ ਪਤਵੰਤੀ ਸਿੱਖ ਸ਼ਖ਼ਸੀਅਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕ੍ਰਿਪਾਨ ਪਾਈ ਹੋਣ ਕਾਰਨ ਅਦਾਲਤ ’ਚ ਵੜਨ ਤੋਂ ਰੋਕ ਦਿਤਾ ਗਿਆ ਜਦੋਂ ਉਹ ਉੱਥੇ ਜਿਊਰੀ ਸੇਵਾਵਾਂ ਦੇਣ ਜਾ ਰਹੇ ਸਨ। ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਕੌਂਸਲ (ਯੂ.ਕੇ.) ਦੇ ਸਾਬਕਾ ਸਕੱਤਰ ਜਨਰਲ ਜਤਿੰਦਰ ਸਿੰਘ ਨੇ ਦਸਿਆ ਕਿ ਬਰਮਿੰਘਮ ਕ੍ਰਾਊਨ ਕੋਰਟ ਦੇ ਸੁਰੱਖਿਆ ਅਧਿਕਾਰੀ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਸਿਰਫ਼ ਇਸ ਲਈ ਨਹੀਂ ਦਿਤੀ ਕਿਉਂਕਿ ਉਸ ਦੀ ਕ੍ਰਿਪਾਨ ਦੀ ਲੰਬਾਈ ਪੰਜ ਇੰਚ ਤੋਂ ਵੱਡੀ ਸੀ।

ਉਨ੍ਹਾਂ ਕਿਹਾ ਜਦਕਿ ਇਕ ਹੋਰ ਗਾਰਡ ਨੇ ਉਨ੍ਹਾਂ ਨੂੰ ਉਸੇ ਦਿਨ, ਸੋਮਵਾਰ, 23 ਅਕਤੂਬਰ ਨੂੰ ਸਵੇਰੇ ਬਗ਼ੈਰ ਕਿਸੇ ਸਮੱਸਿਆ ਤੋਂ ਅੰਦਰ ਜਾਣ ਦਿਤਾ ਸੀ। ਉਨ੍ਹਾਂ ਇਸ ਘਟਨਾ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ, ‘‘ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਕੁਝ ਗ਼ਲਤ ਕੀਤਾ ਹੋਵੇ, ਕਿਉਂਕਿ ਹੋਰ ਅਧਿਕਾਰੀ ਅਤੇ ਸੈਲਾਨੀ ਬਗ਼ੈਰ ਕਿਸੇ ਸਮੱਸਿਆ ਤੋਂ ਅੰਦਰ-ਬਾਹਰ ਜਾ ਰਹੇ ਸਨ।’’

ਸਮੈਥਵਿਕ ਵਾਸੀ 38 ਸਾਲਾਂ ਕੇ ਜਤਿੰਦਰ ਸਿੰਘ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਜਿਊਰੀ ਡਿਊਟੀ ਲਈ ਵਾਪਸ ਨਹੀਂ ਸਦਿਆ ਗਿਆ। ਉਨ੍ਹਾਂ ਕਿਹਾ, ‘‘ਮੈਨੂੰ ਲੱਗਾ ਜਿਵੇਂ ਮੈਂ ਕੋਈ ਅਪਰਾਧੀ ਹੋਵਾਂ, ਮੈਂ ਕੁਝ ਗਲਤ ਕੀਤਾ ਹੋਵੇ।’’ ਘਟਨਾ ਬਾਰੇ ਦਸਦਿਆਂ ਉਨ੍ਹਾਂ ਕਿਹਾ, ‘‘ਮੇਰੀ ਜਾਂਚ ਕਰ ਰਹੇ ਸੁਰੱਖਿਆ ਗਾਰਡ ਨੇ ਵੇਖਿਆ ਕਿ ਮੈਂ ਕਿਰਪਾਨ ਪਾਈ ਹੋਈ ਸੀ। ਮੈਂ ਅਪਣਾ ਜੰਪਰ ਚੁਕਿਆ ਅਤੇ ਉਸ ਨੇ ਕਿਹਾ ‘ਇਹ ਬਹੁਤ ਵੱਡੀ ਹੈ, ਤੁਸੀਂ ਅੰਦਰ ਨਹੀਂ ਜਾ ਸਕਦੇ। ਜੇਕਰ ਇਸ ਨੂੰ ਉਤਾਰ ਕੇ ਇੱਥੇ ਰੱਖ ਜਾਵੋ ਤਾਂ ਬਾਹਰ ਨਿਕਲਦਿਆਂ ਤੁਹਾਨੂੰ ਇਹ ਮੁੜ ਮਿਲ ਜਾਵੇਗੀ।’ ਮੈਂ ਉਸ ਨੂੰ ਕਿਹਾ ਕਿ ਮੈਨੂੰ ਸਵੇਰੇ ਤਾਂ ਜਾਣ ਦਿਤਾ ਗਿਆ ਸੀ ਕਿਉਂਕਿ ਇਹ ਨਿਯਮਾਂ ਅਨੁਸਾਰ ਠੀਕ ਹੈ। ਦੋ ਵਿਅਕਤੀ ਵੱਖੋ-ਵੱਖ ਨਿਯਮਾਂ ਦੀ ਪਾਲਣਾ ਕਿਉਂ ਕਰ ਰਹੇ ਹਨ?’’

ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਫਿਰ ਅਦਾਲਤੀ ਅਧਿਕਾਰੀਆਂ ਕੋਲ ਭੇਜਿਆ ਗਿਆ ਸੀ ਪਰ ਦਾਅਵਾ ਕੀਤਾ ਕਿ ਉਹ ਇਹ ਵੀ ਨਹੀਂ ਜਾਣਦੇ ਸਨ ਕਿ ਅੱਗੇ ਕੀ ਕਰਨਾ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਮੈਨੂੰ ਕਾਫ਼ੀ ਦੇਰ ਉਡੀਕ ਕਰਵਾਈ ਅਤੇ ਜਿਊਰੀ ਡਿਊਟੀ ਤੋਂ ਹਟਾਉਣ ਦੀ ਗੱਲ ਕੀਤੀ।’’ ਉਨ੍ਹਾਂ ਕਿਹਾ, ‘‘ਉਸ ਸਮੇਂ, ਮੈਂ ਕਿਹਾ ਕਿ ਮੈਂ ਇਹ ਸੇਵਾ ਹੋਰ ਨਹੀਂ ਨਿਭਾਉਣਾ ਚਾਹੁੰਦਾ ਕਿਉਂਕਿ ਮੈਨੂੰ ਉੱਥੇ ਇੰਝ ਖੜਾ ਰਖਿਆ ਗਿਆ ਸੀ ਜਿਵੇਂ ਕਿ ਮੈਂ ਕੁਝ ਗਲਤ ਕੀਤਾ ਹੈ। ਮੈਂ ਇਥੇ ਸਿਰਫ਼ ਇਸ ਲਈ ਆਇਆ ਸੀ ਕਿਉਂਕਿ ਮੈਨੂੰ ਜਿਊਰੀ ਸੇਵਾ ਲਈ ਸਦਿਆ ਗਿਆ ਸੀ।’’

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਮੈਨੇਜਰ ਨੂੰ ਮਿਲਿਆ ਜੋ ਵਾਪਰੇ ਘਟਨਕ੍ਰਮ ਬਾਰੇ ਮਾਫੀ ਮੰਗ ਰਿਹਾ ਸੀ ਪਰ ਉਸ ਦੇ ਜਵਾਬ ਵੀ ਸੰਤੁਸ਼ਟੀਜਨਕ ਨਹੀਂ ਸਨ। ਉਨ੍ਹਾਂ ਕਿਹਾ ਕਿ ਨਿਯਮ ਸਾਰੇ ਪਾਸੇ ਇਕੋ ਜਿਹੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਇਹ ਸਾਡੀ ਪਛਾਣ ਨੂੰ ਸਮਝਣ ਦੀ ਗੱਲ ਹੈ। ਭਾਵੇਂ ਅਸੀਂ ਏਨੇ ਲੰਮੇ ਸਮੇਂ ਤੋਂ ਇੱਥੇ ਵਸੇ ਹੋਏ ਹਾਂ, ਅਸੀਂ ਅਜੇ ਵੀ ਕ੍ਰਿਪਾਨ ਦੇ ਮੁੱਦੇ ’ਤੇ ਸੰਘਰਸ਼ ਕਰ ਰਹੇ ਹਾਂ ਅਤੇ ਇਹ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ, ਭਾਵੇਂ ਦਸਤਾਰ ਹੋਵੇ ਜਾਂ ਵਿਸ਼ਵਾਸ ਦੀ ਕੋਈ ਹੋਰ ਕੋਈ ਚੀਜ਼।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਿਆਂ ਮੰਤਰਾਲੇ ਨੂੰ ਸਿੱਖ ਨੁਮਾਇੰਦਿਆਂ ਨਾਲ ਨਵੀਂਆਂ ਹਦਾਇਤਾਂ ’ਤੇ ਸਹਿਮਤ ਹੋਣਾ ਚਾਹੀਦਾ ਹੈ ਜੋ ਅਦਾਲਤੀ ਕਰਮਚਾਰੀਆਂ ਨੂੰ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, ‘‘ਮੈਂ ਸੱਚਮੁੱਚ ਆਸ ਕਰਦਾ ਹਾਂ ਕਿ ਅਜਿਹਾ ਕਿਸੇ ਹੋਰ ਨਾਲ ਨਾ ਵਾਪਰੇ।’’

ਅਦਾਲਤਾਂ ਅਤੇ ਟ੍ਰਿਬਿਊਨਲ ਸੇਵਾ ਦੇ ਇਕ ਬੁਲਾਰੇ ਨੇ ਕਿਹਾ, ‘‘ਅਸੀਂ ਜਤਿੰਦਰ ਸਿੰਘ ਤੋਂ ਕਿਸੇ ਵੀ ਪਰੇਸ਼ਾਨੀ ਲਈ ਮੁਆਫੀ ਮੰਗੀ ਹੈ ਅਤੇ ਸਾਡੇ ਸੁਰੱਖਿਆ ਅਧਿਕਾਰੀਆਂ ਨੂੰ ਇਸ ਘਟਨਾ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਸਹੀ ਕਦਮਾਂ ਬਾਰੇ ਯਾਦ ਦਿਵਾਇਆ ਹੈ।’’

 (For more news apart from UK Sikh kirpan issue, stay tuned to Rozana Spokesman)

Tags: sikh, kirpan, uk sikh

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement