ਅਵਤਾਰ ਸਿੰਘ ਹਿੱਤ ਨੇ ਸੰਗਤਾਂ ਦੇ ਜੋੜੇ ਕੀਤੇ ਸਾਫ਼
Published : Jan 30, 2019, 11:27 am IST
Updated : Jan 30, 2019, 11:27 am IST
SHARE ARTICLE
Avtar Singh Hit during sewa
Avtar Singh Hit during sewa

ਅਵਤਾਰ ਸਿੰਘ ਹਿੱਤ ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਬਿਹਾਰ ਨੇ ਜਥੇਦਾਰ ਗਿ.ਹਰਪ੍ਰ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ ਲਗਾਈ ਗਈ.....

ਅੰਮ੍ਰਿਤਸਰ : ਅਵਤਾਰ ਸਿੰਘ ਹਿੱਤ ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਬਿਹਾਰ ਨੇ ਜਥੇਦਾਰ ਗਿ.ਹਰਪ੍ਰ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ ਲਗਾਈ ਗਈ ਪੰਜ ਦਿਨਾਂ ਦੀ ਧਾਰਮਕ ਸੇਵਾ ਪਾਲਕੀ ਸਾਹਿਬ ਵਿਚ ਸ਼ਾਮਲ ਹੋ ਕੇ ਕੀਰਤਨ ਸਰਵਣ ਕਰ ਕੇ ਅਤੇ ਇਕ-ਇਕ ਘੰਟਾ ਜੋੜੇ, ਬਰਤਨ ਸਾਫ਼ ਕਰਨ ਦੀ ਸੇਵਾ ਕਰ ਕੇ ਆਰੰਭ ਕੀਤੀ। ਅਗਲੇ ਚਾਰ ਦਿਨ ਰੋਜ਼ਾਨਾ 4 ਵਜੇ ਰੋਜ਼ਾਨਾ ਸਵੇਰੇ 4 ਤੋਂ 7 ਵਜੇ ਤਕ ਦਰਬਾਰ ਸਾਹਿਬ ਲੱਗੀ ਹੋਈ ਧਾਰਮਕ ਸੇਵਾ ਪੂਰੀ ਕਰਨਗੇ। ਜ਼ਿਕਰਯੋਗ ਹੈ

ਕਿ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੁਆਰਾ ਉਨ੍ਹਾਂ ਨੂੰ ਧਾਰਮਕ ਸਜ਼ਾ ਸੁਣਾਈ ਗਈ। ਇਸ 'ਤੇ ਅਮਲ ਕਰਦਿਆਂ ਅਵਤਾਰ ਸਿੰਘ ਹਿੱਤ ਨੇ ਅੱਜ ਜੋੜੇ ਘਰ ਸੰਗਤਾਂ ਦੀਆਂ ਜੁੱਤੀਆਂ ਸਾਫ਼ ਕੀਤੀਆਂ ਅਤੇ ਲੰਗਰ ਘਰ ਜੂਠੇ ਬਰਤਨ ਸਾਫ਼ ਕੀਤੇ। ਅਵਤਾਰ ਸਿੰਘ ਹਿੱਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਜੋ ਉਨ੍ਹਾਂ ਨੂੰ ਆਦੇਸ਼ ਹੋਏ ਹਨ, ਉਨ੍ਹਾਂ ਤੇ ਉਹ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਉਣਗੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement