
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਸਿੱਖ ਮਸਲੇ ਹਲ ਕਰਨ ਲਈ ਯਤਨਸ਼ੀਲ ਹਨ। ਇਸੇ ਤਹਿਤ ਉਨ੍ਹਾਂ ਜੂਨ '84 ਦੌਰਾਨ ਦਰਬਾਰ ਸਾਹਿਬ 'ਤੇ ਕੀਤੇ
ਅੰਮ੍ਰਿਤਸਰ, 4 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਸਿੱਖ ਮਸਲੇ ਹਲ ਕਰਨ ਲਈ ਯਤਨਸ਼ੀਲ ਹਨ। ਇਸੇ ਤਹਿਤ ਉਨ੍ਹਾਂ ਜੂਨ '84 ਦੌਰਾਨ ਦਰਬਾਰ ਸਾਹਿਬ 'ਤੇ ਕੀਤੇ ਗਏ ਫ਼ੌਜੀ ਹਮਲੇ ਅਤੇ ਨਵੰਬਰ '84 ਦੇ ਸਿੱਖ ਕਤਲੇਆਮ ਸਬੰਧੀ ਰੀਕਾਰਡ ਜਨਤਕ ਕਰਨ ਪ੍ਰਤੀ ਭਾਜਪਾ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਡਾ. ਸੁਭਰਾਮਨੀਅਨ ਸਵਾਮੀ ਵਲੋਂ ਰਾਜ ਸਭਾ ਵਿਚ ਮਤਾ ਲਿਆਉਣ ਦਾ ਸਵਾਗਤ ਕੀਤਾ ਹੈ।
ਮੁੰਬਈ ਵਿਖੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ ਹਰਨਾਮ ਸਿੰਘ ਖ਼ਾਲਸਾ ਦਾ ਵਿਧਾਇਕ ਪ੍ਰਸ਼ਾਂਤ ਠਾਕੁਰ ਅਤੇ ਸੰਗਤ ਵਲੋਂ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਡਾ. ਸਵਾਮੀ ਵਲੋਂ ਸਿੱਖ ਕੌਮ ਦੇ ਹੱਕ 'ਚ ਸੰਸਦ ਵਿਚ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਵਲੋਂ '84 ਦੇ ਘੱਲੂਘਾਰੇ ਦੀ ਨਿਖੇਧੀ ਕਰਨ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁਧ ਕਾਰਵਾਈ ਤੇਜ਼ ਕਰਦਿਆਂ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦੇਣ ਅਤੇ ਟਾਡਾ ਤਹਿਤ ਜੇਲਾਂ ਵਿਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਆਦਿ ਸਿੱਖ ਮਸਲਿਆਂ ਪ੍ਰਤੀ ਵਕਾਲਤ ਲਈ ਸਵਾਗਤ ਕੀਤਾ। ਯਾਦ ਰਹੇ ਕਿ ਟਕਸਾਲ ਮੁਖੀ ਵਲੋਂ ਬੀਤੇ 21 ਜੂਨ ਦੌਰਾਨ ਡਾ. ਸਵਾਮੀ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਸਿੱਖ ਮੱਸਲਿਆਂ ਬਾਰੇ ਜਾਣੂ ਕਰਾਇਆ ਸੀ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਸਿੱਖ ਕੌਮ ਦੇ ਮਸਲੇ ਹੱਲ ਕਰਨ।