
ਸਿਖਾਂ ਦੀ ਪਰੇਡ ਰਾਹੀਂ ਉਹ ਅਮਰੀਕਾ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਅਸੀਂ ਤੁਹਾਡੇ ਵਰਗੇ ਹਾਂ ਅਤੇ ਸਿੱਖ ਵੀ ਮੂਲ ਅਮਰੀਕੀ ਕਦਰਾਂ-ਕੀਮਤਾਂ ਵਾਲੇ ਹਨ |
ਯੂਐਸ ਵਿਚ ਹਜ਼ਾਰਾਂ ਸਿੱਖਾਂ ਨੇ ਮੈਨਹਟਨ ਵਿਚ ਹੋਈ ਸਾਲਾਨਾ 'ਸਿੱਖ ਦਿਵਸ ਪਰੇਡ' ਵਿਚ ਭਾਗ ਲਿਆ ਅਤੇ ਘੱਟ ਗਿਣਤੀ ਭਾਈਚਾਰੇ ਦੇ ਵਿਰੁੱਧ ਵੱਧ ਰਹੀਆਂ ਨਫਰਤ ਅਪਰਾਧ ਦੀਆਂ ਘਟਨਾਵਾਂ ਪ੍ਰਤੀ ਜਾਗਰੂਕਤਾ ਫੈਲਾਈ |ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੇ ਅਪਣੇ ਰਿਵਾਇਤੀ ਪਹਿਰਾਵੇ ਨੂੰ ਪਹਿਨ ਕੇ ਸ਼ਨੀਵਾਰ ਨੂੰ 31 ਵੇਂ 'ਸਿੱਖ ਦਿਵਸ ਪਰੇਡ' ਵਿਚ ਭਾਗ ਲਿਆ | ਇਸ ਪਰੇਡ ਦੌਰਾਨ ਮੈਨਹਟਨ 'ਚ ਖਾਲਸਾਈ ਦਸਤਾਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ | ਇਸ ਪਰੇਡ ਵਿਚ ਲਾਈਵ ਸੰਗੀਤ, ਨਾਚ, ਬੱਚਿਆਂ ਦੁਆਰਾ ਪ੍ਰਦਰਸ਼ਨ, ਬੈਂਡ, ਸਿੱਖ ਮਾਰਸ਼ਲ ਆਰਟਸ ਦੀ ਪ੍ਰਦਰਸ਼ਨੀ ਸ਼ਾਮਲ ਸਨ |ਨਿਊਯਾਰਕ ਸਿਟੀ ਪੁਲਿਸ ਕਮਿਸ਼ਨਰ ਜੇਮਸ ਓ ਨਿਲ ਅਤੇ ਹੋਬੋਕਨ ਦੇ ਮੇਅਰ ਰਵਿੰਦਰ ਐਸ ਭੱਲਾ ਨੇ ਵੀ ਇਸ ਪਰੇਡ ਵਿਚ ਹਿੱਸਾ ਲਿਆ |
sikh day prade
ਓ ਨਿਲ ਨੇ ਕਿਹਾ ਕਿ ਪਰੇਡ ਵਿਚ ਹਿੱਸਾ ਲੈਣ ਲਈ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ |ਨਿਊਯਾਰਕ ਦੇ ਸਹਿ-ਸੰਸਥਾਪਕ ਚਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਪਰੇਡ ਲਈ "ਲੰਗਰ ਦੀ ਸੇਵਾ" ਨਿਭਾਈ ਹੈ | ਉਨ੍ਹਾਂ ਸਿੱਖਾਂ ਦੇ ਰਸੋਈ ਪ੍ਰਬੰਧਾਂ ਦਾ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਲੰਗਰ ਦੀ ਪੇਸ਼ਕਸ਼ ਕੀਤੀ |ਉਨ੍ਹਾਂ ਕਿਹਾ ਕਿ 9/11 ਦੇ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰੇ ਨੇ ਨਫਰਤ ਅਪਰਾਧ ਦਾ ਸਾਹਮਣਾ ਕੀਤਾ ਹੈ ਅਤੇ ਸਿਖਾਂ ਦੀ ਪਰੇਡ ਰਾਹੀਂ ਉਹ ਅਮਰੀਕਾ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਅਸੀਂ ਤੁਹਾਡੇ ਵਰਗੇ ਹਾਂ ਅਤੇ ਸਿੱਖ ਵੀ ਮੂਲ ਅਮਰੀਕੀ ਕਦਰਾਂ-ਕੀਮਤਾਂ ਵਾਲੇ ਹਨ |"
sikh day prade
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕਾ ਦੀ ਇਕ ਸਿੱਖ ਸੰਸਥਾ ਨੇ ਕੁਝ ਘੰਟਿਆਂ 'ਚ ਹਜ਼ਾਰਾਂ ਪੱਗਾਂ ਬੰਨ੍ਹ ਕੇ ਇਕ ਵਿਸ਼ਵ ਰਿਕਾਰਡ ਬਣਾਇਆ | ਸੰਸਦ ਮੈਂਬਰਾਂ ਨੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਚ ਸਾਲਾਨਾ ਪਗੜੀ ਦਿਵਸ ਮਨਾਇਆ |
sikh day prade