
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣੇ ਦਰਸ਼ਨ ਅਸਥਾਨ...
ਡੇਰਾ ਬਾਬਾ ਨਾਨਕ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣੇ ਦਰਸ਼ਨ ਅਸਥਾਨ, ਜਿਥੋਂ ਸ਼ਰਧਾਲੂ ਦੂਰਬੀਨ ਦੇ ਜ਼ਰੀਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਸਨ, ਨੂੰ ਹਟਾਇਆ ਜਾ ਰਿਹਾ ਹੈ। ਇਸ ਦਰਸ਼ਨ ਅਸਥਾਨ ਤੋਂ ਕਾਰੀਡੋਰ ਲਈ ਓਵਰਬ੍ਰਿਜ ਬਨਣ ਜਾ ਰਿਹਾ ਹੈ। ਦਰਸ਼ਨ ਅਸਥਾਨ ਨੂੰ ਹਟਾਉਣ ਦੇ ਕਾਰਨ ਛੇ ਮਈ ਤੋਂ ਬਾਅਦ ਸੰਗਤ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇਗੀ। ਸੰਗਤ ਨੂੰ ਦਰਸ਼ਨ ਥਾਂ ਤੱਕ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਨਾਕੇ ‘ਤੇ ਹੀ ਰੋਕ ਲਿਆ ਜਾਵੇਗਾ।
Kartarpur Corridor
1 ਮਈ ਤੋਂ ਦਰਸ਼ਨ ਅਸਥਾਨ ਦੇ ਆਲੇ ਦੁਆਲੇ ਦਰੱਖਤਾਂ ਦੀ ਕਟਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸੋਮਵਾਰ ਨੂੰ ਡੇਰਾ ਬਾਬਾ ਨਾਨਕ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 17ਵੇਂ ਵੰਸ਼ਜ ਬਾਬਾ ਸੁਖਦੀਪ ਸਿੰਘ ਬੇਦੀ (ਚੇਅਰਮੈਨ ਚੇਰੀਟੇਬਲ ਹਸਪਤਾਲ) ਅਤੇ ਸਿਗਲ ਇੰਡੀਆ ਪ੍ਰਾਇਵੇਟ ਲਿਮਿਟੇਡ ਕੰਪਨੀ ਦੇ ਉਪ-ਪ੍ਰਧਾਨ ਜਤਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਛੇ ਮਈ 2008 ਨੂੰ ਉਨ੍ਹਾਂ ਨੇ ਦਰਸ਼ਨ ਅਸਥਾਨ ਦੀ ਉਸਾਰੀ ਬੀਐਸਐਫ਼ ਦੀ 153 ਬਟਾਲੀਅਨ ਦੇ ਸਹਿਯੋਗ ਨਾਲ ਕਰਵਾਇਆ ਸੀ।
Kartarpur corridor
ਇਸ ਤੋਂ ਇਲਾਵਾ ਦਰਸ਼ਨ ਅਸਥਾਨ ‘ਤੇ ਸੰਗਤ ਦੀ ਸਹੂਲਤ ਲਈ ਸ਼ੈਡ, ਕੰਟੀਨ ਅਤੇ ਵੀਆਈਪੀ ਲੋਕਾਂ ਲਈ ਇੱਕ ਕਮਰਾ ਬਣਾਇਆ ਗਿਆ ਹੈ ਪਰ ਇਹ ਸਭ ਹੁਣ ਨਹੀਂ ਰਹੇਗਾ। ਕਾਰੀਡੋਰ ਉਸਾਰੀ ਦੇ ਚਲਦੇ ਇਨ੍ਹਾਂ ਸਾਰੇ ਸਥਾਨਾਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਕਰਤਾਰਪੁਰ ਕਾਰੀਡੋਰ ਦੇ ਉਸਾਰੀ ਅਧੀਨ ਬਣਾਏ ਜਾਣ ਵਾਲੇ ਓਵਰਬ੍ਰਿਜ ਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਦਰਸ਼ਨ ਥਾਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕੰਸਟਰਕਸ਼ਨ ਕੰਪਨੀ ਵੱਲੋਂ ਕਰਤਾਰਪੁਰ ਕਾਰੀਡੋਰ ਰੋਡ ਬਣਾਉਣ ਲਈ ਵਿੱਚ ਆਉਂਦੇ ਦਰਖਤ ਕੱਟੇ ਜਾਣਗੇ।
Kartarpur Sahib
ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਓਵਰਬ੍ਰਿਜ 100 ਮੀਟਰ ਲੰਮਾ ਹੋਵੇਗਾ, ਜਿਸਦੀ ਉਚਾਈ ਸਾਢੇ 5 ਮੀਟਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਕੰਸਟਰਕਸ਼ਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਪਾਕਿਸਤਾਨ ਵੱਲੋਂ ਕੇਵਲ ਸੜਕ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਾਕਿਸਤਾਨ ਦੇ ਵੱਲੋਂ ਕੋਈ ਬ੍ਰਿਜ ਨਹੀਂ ਬਣਾਇਆ ਜਾਵੇਗਾ।