ਅੰਮ੍ਰਿਤਸਰ: ਸਹੂਲਤਾਂ ਤੋਂ ਵਾਂਝੀ ਵਿਰਾਸਤੀ ਗਲੀ
Published : May 30, 2018, 12:55 am IST
Updated : May 30, 2018, 12:55 am IST
SHARE ARTICLE
Statues heated up due to sun Rays
Statues heated up due to sun Rays

ਅੰਮ੍ਰਿਤਸਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦਿਆਂ ਸੂਬੇ ਦੀ ਸਾਬਕਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਰਬਾਰ ਸਾਹਿਬ  ਦੇ ਮੁੱਖ ਰਸਤੇ ਨੂੰ ...

ਤਰਨਤਾਰਨ,  ਅੰਮ੍ਰਿਤਸਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦਿਆਂ ਸੂਬੇ ਦੀ ਸਾਬਕਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਰਬਾਰ ਸਾਹਿਬ  ਦੇ ਮੁੱਖ ਰਸਤੇ ਨੂੰ ਵਿਰਾਸਤੀ ਗਲੀ ਵਜੋਂ ਵਿਕਸਤ ਕੀਤਾ। ਇਸ ਵਿਰਾਸਤੀ ਗਲੀ ਦੇ ਹੌਂਦ ਵਿਚ ਆਉਣ ਤੋਂ ਬਾਅਦ ਜਿਥੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਇਆ, ਉਥੇ ਅੰਮ੍ਰਿਤਸਰ ਦੀ ਯਾਤਰਾ ਕਰਨ ਲਈ ਆਏ ਸੈਲਾਨੀਆਂ ਦੀਆਂ ਉਂਗਲਾਂ ਇਸ ਨੂੰ ਵੇਖ ਕੇ ਮੂੰਹ ਵਿਚ ਆ ਜਾਂਦੀਆਂ ਹਨ। ਅੰਮ੍ਰਿਤਸਰ ਸ਼ਹਿਰ ਨੂੰ ਵੇਖਣ ਤੇ ਇਥੇ ਛੁਟੀਆਂ ਬਤੀਤ ਕਰਨ ਲਈ ਪੂਰਾ ਸਾਲ ਸੈਲਾਨੀ ਇਥੇ ਆਉਂਦੇ ਹਨ। 

ਸੂਬੇ ਦੀ ਸਾਬਕਾ ਸਰਕਾਰ ਨੇ ਇਸ ਵਿਰਾਸਤੀ ਗਲੀ ਦੀ ਉਸਾਰੀ 'ਤੇ ਕਾਫ਼ੀ ਪੈਸਾ ਖ਼ਰਚ ਕੀਤਾ ਪਰ ਮੂਲ ਸੁਵਿਧਾਵਾਂ ਦੇਣ ਵਿਚ  ਅਸਫ਼ਲ ਸਿੱਧ ਹੋਈ ਜਿਸ ਕਾਰਨ ਇਹ ਵਿਰਾਸਤੀ ਗਲੀ ਮੂਲ ਸੁਵਿਧਾਵਾਂ ਤੋਂ ਵਾਂਝੀ ਰਹਿ ਗਈ। ਇਸ ਗਲੀ ਦੇ ਨਿਰਮਾਣ ਲਈ ਡਿਜ਼ਾਈਨ ਕਰਨ ਵਾਲੇ ਅੰਮ੍ਰਿਤਸਰ ਦੇ ਮੌਸਮੀ ਹਾਲਾਤ ਤੋ ਸ਼ਾਇਦ ਵਾਕਿਫ਼ ਨਹੀਂ ਸਨ। ਮਈ ਜੂਨ ਦੇ ਮਹੀਨਿਆਂ ਦੀ ਗਰਮੀ ਵਿਚ ਜਦ ਸੂਰਜ ਅਪਣੇ ਪੂਰੇ ਜੋਬਨ ਤੇ ਹੁੰਦਾ ਹੈ ਤਾਂ ਇਹ ਵਿਰਾਸਤੀ ਗਲੀ ਜੋ ਦਿਨ ਦੇ ਪਹਿਲੇ ਪਹਿਰ ਅਤੇ ਸ਼ਾਮ ਸਮੇ ਕਿਸੇ ਬਹਿਸ਼ਤ ਤੋਂ ਘਟ ਨਹੀਂ ਲਗਦੀ, ਦੁਪਹਿਰ ਨੂੰ ਇਹ ਹੀ ਸੁੰਦਰਤਾ ਅੱਖਾਂ ਨੂੰ ਚੁਭਦੀ ਹੈ।

ਇਸ ਵਿਰਾਸਤੀ ਗਲੀ 'ਤੇ ਲੱਗਾ ਪੱਥਰ ਅੱਗ ਵਾਂਗ ਤਪ ਜਾਂਦਾ ਹੈ ਤੇ ਸ਼ਰਧਾਵਸ ਨੰਗੇ ਪੈਰ ਦਰਬਾਰ ਸਾਹਿਬ ਦੇ ਦਰਸਨ ਕਰਨ ਜਾ ਰਹੇ ਸ਼ਰਧਾਲੂਆਂ ਦੇ ਪੈਰ ਸਾੜਦਾ ਹੈ ਜਿਸ ਕਰ ਕੇ ਇਸ ਵਿਰਾਸਤੀ ਗਲੀ ਦਾ ਇਕ ਕਿਲੋਮੀਟਰ ਦਾ ਰਾਹ ਕਈ ਵਾਰ ਮੁੱਕਣ 'ਤੇ ਹੀ ਨਹੀਂ ਆਉਂਦਾ। ਗੁਰਦਵਾਰਾ ਸੰਤੋਖਸਰ ਸਾਹਿਬ ਤੋਂ ਦਰਬਾਰ ਸਾਹਿਬ ਤਕ ਦੀ ਇਸ ਵਿਰਾਸਤੀ ਗਲੀ ਵਿਚ ਕਰੀਬ ਇਕ ਕਿਲੋਮੀਟਰ ਦੇ ਰਸਤੇ ਵਿਚ ਨਾ ਤਾਂ ਛਾਂ ਦਾ ਹੀ ਪ੍ਰਬੰਧ ਹੈ, ਨਾ ਹੀ ਪੀਣ ਵਾਲੇ ਪਾਣੀ ਦਾ ਠੋਸ ਪ੍ਰਬੰਧ  ਤੇ ਨਾ ਹੀ ਕਿਧਰੇ ਪਖ਼ਾਨੇ ਦਾ ਪ੍ਰਬੰਧ ਹੈ ਜਿਸ ਕਾਰਨ ਸ਼ਰਧਾਲੂਆਂ ਨੂੰ ਇਹ ਸਫ਼ਰ ਬਿਖੜਾ ਪੈਂਡਾ ਮਹਿਸੂਸ ਹੁੰਦਾ ਹੈ। 

ਵਿਰਾਸਤੀ ਗਲੀ ਵਿਚ ਬੈਂਚ ਹਨ ਪਰ ਉਹ ਵੀ ਗਰਮੀ ਵਿਚ ਤਪਦੇ ਹੋਣ ਕਾਰਨ ਬੇਕਾਰ ਸਾਬਤ ਹੁੰਦੇ ਹਨ। ਮੌਜੂਦਾ ਸਰਕਾਰ ਵਲੋਂ ਧਿਆਨ ਨਾ ਦੇਣ ਕਰ ਕੇ ਹੁਣ ਦੁਕਾਨਦਾਰਾਂ ਵਲੋਂ ਇਸ ਵਿਰਾਸਤੀ ਗਲੀ 'ਤੇ ਕਬਜ਼ਾ ਵੀ ਸ਼ੁਰੂ ਕਰ ਦਿਤਾ ਹੈ। ਇਥੇ ਹੀ ਬੱਸ ਨਹੀਂ, ਸਫ਼ਾਈ ਨਾ ਹੋਣ ਕਰ ਕੇ ਵਿਰਾਸਤੀ ਗਲੀ 'ਤੇ ਲੱਗਾ ਪੱਥਰ ਵੀ ਖ਼ਰਾਬ ਹੋ ਚੁੱਕਾ ਹੈ। ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਬਣਾ ਕੇ ਛੱਡ ਦਿਤਾ ਪਰ ਸ਼ਹਿਰੀ ਪ੍ਰਸ਼ਾਸਨ ਨੇ ਵੀ ਇਸ ਵਲ ਧਿਆਨ ਦੇਣਾ ਤੇ ਯਾਤਰੂਆਂ ਨੂੰ ਦਰਪੇਸ਼ ਸਮਸਿਆਵਾਂ ਦੇ ਹਲ ਵਲ ਕੋਈ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ।   

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement