
ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਚਾਰ ਬੰਦਿਆਂ ਨੂੰ ਸਿਰਫ਼ ਨੁਕਸੇ-ਅਮਨ ਹੇਠ ਗ੍ਰਿਫ਼ਤਾਰ ਕਰ ਲਵੇ ਤਾਂ ਸੂਬੇ ਵਿਚ ...
ਤਰਨਤਾਰਨ, ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਚਾਰ ਬੰਦਿਆਂ ਨੂੰ ਸਿਰਫ਼ ਨੁਕਸੇ-ਅਮਨ ਹੇਠ ਗ੍ਰਿਫ਼ਤਾਰ ਕਰ ਲਵੇ ਤਾਂ ਸੂਬੇ ਵਿਚ ਅੱਧੀ ਤੋਂ ਵਧ ਗੁੰਡਾਗਰਦੀ ਖ਼ਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਪੁਲਿਸ ਨੂੰ ਗੁੰਡਾਗਰਦੀ ਦੀਆਂ ਧਮਕੀਆਂ ਦੀ ਸਿਰਫ਼ ਪੜਤਾਲ ਕਰਨ ਤੋਂ ਰੋਕਣ ਦਾ ਮਤਲਬ ਸਾਫ਼ ਹੈ ਕਿ ਇਹ ਲੋਕ ਸਰਕਾਰ ਨੂੰ ਕਾਨੂੰਨ ਮੁਤਾਬਕ ਕੰਮ ਕਰਨੋਂ ਰੋਕਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਵਿਰੁਧ ਰੌਲਾ ਪਾਉਣ ਦਾ ਮਤਲਬ ਸਾਫ਼ ਇਹ ਹੀ ਹੈ ਕਿ ਇਹ ਲੋਕ ਗੁੰਡਾਗਰਦੀ ਦੀ ਹਮਾਇਤ ਕਰਦੇ ਹਨ ਅਤੇ ਕੈਪਟਨ ਨੂੰ ਕਾਤਲਾਨਾਂ ਧਮਕੀਆਂ ਦੀ ਹਮਾਇਤ ਕਰਨ ਵਾਲਿਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ। ਅਜੇ ਤਕ ਤਾਂ ਇਹ ਸਮਝਦੇ ਹਨ ਕਿ ਮੁੱਖ ਮੰਤਰੀ ਨੇ ਕੋਈ ਐਕਸ਼ਨ ਨਹੀਂ ਲੈਣਾ ਪਰ, ਸੱਚ ਇਹ ਹੈ ਕਿ ਇਨ੍ਹਾਂ ਚਾਰਾਂ-ਪੰਜਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਮਗਰੋਂ ਸਾਰਿਆਂ ਨੇ ਖੁੱਡਾਂ ਵਿਚ ਵੜ ਜਾਣਾ ਹੈ।
ਇਹ ਬੁਜ਼ਦਿਲ ਲੋਕ ਹਨ ਤੇ ਭੱਜਣ ਲਗਿਆਂ ਮਿੰਟ ਨਹੀਂ ਲਾਉਂਦੇ। ਉਨ੍ਹਾਂ ਕਿਹਾ ਕਿ ਇਹ ਸਾਰੀ ਖੇਡ ਬਾਦਲ ਅਕਾਲੀ ਦਲ ਦੀ ਹੈ। ਉਨ੍ਹਾਂ ਕੋਲ ਕੋਈ ਹੋਰ ਏਜੰਡਾ ਨਹੀਂ, ਇਸ ਕਰ ਕੇ ਉਹ ਕੋਈ ਨਾ ਕੋਈ ਸ਼ੋਸ਼ਾ ਛੱਡ ਕੇ ਖ਼ਬਰ ਬਣਾਉਣਾ ਚਾਹੁੰਦੇ ਹਨ। 13 ਅਪ੍ਰੈਲ 1978 ਦੇ ਦਿਨ ਵੀ ਇਸੇ ਟੋਲੇ ਨੇ ਪੰਜਾਬ ਦਾ ਅਮਨ ਖ਼ਰਾਬ ਕਰਨ ਦੀ ਸ਼ੁਰੂਆਤ ਕੀਤੀ ਸੀ
ਤੇ ਹੁਣ ਫਿਰ ਉਹੀ ਮਾਹੌਲ ਬਣਾ ਕੇ ਗੜਬੜ ਕਰਵਾਉਣੀ ਚਾਹੁੰਦੇ ਹਨ। ਇਸ ਖੇਡ ਵਿਚ ਸੁਖਬੀਰ ਬਾਦਲ ਅਪਣੀ ਬੀ-ਟੀਮ ਨੂੰ ਵਰਤ ਰਿਹਾ ਹੈ, ਇਨ੍ਹਾਂ ਵਿਚ ਚੌਕ ਮਹਿਤਾ ਡੇਰਾ ਵਾਲੇ ਹਰਨਾਮ ਸਿੰਘ ਧੁੰਮਾ, ਚਰਨਜੀਤ ਸਿੰਘ ਜੱਸੋਵਾਲ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਪੁਜਾਰੀ ਗੁਰਬਚਨ ਸਿੰਘ ਆਦਿ ਸ਼ਾਮਲ ਹਨ।