ਗੁਰਬਾਣੀ ਸੰਪਾਦਨ ਦੀ ਲੋੜ ਤੇ ਤਰਤੀਬ
Published : May 30, 2020, 4:05 pm IST
Updated : May 30, 2020, 4:14 pm IST
SHARE ARTICLE
Gurbani
Gurbani

ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਕੋਈ ''ਕੇਂਦਰ'' ਅਤੇ ''ਗ੍ਰੰਥ'' ਦਾ ਹੋਣਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ ਜਿਵੇਂ ਉਸ ਸਮੇਂ ਮਸ਼ਹੂਰ ਹਿੰਦੂ ਤੇ ਇਸਲਾਮ ਦੇ ਧਾਰਨੀਆਂ

ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਕੋਈ ''ਕੇਂਦਰ'' ਅਤੇ ''ਗ੍ਰੰਥ'' ਦਾ ਹੋਣਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ ਜਿਵੇਂ  ਉਸ ਸਮੇਂ ਮਸ਼ਹੂਰ ਹਿੰਦੂ ਤੇ ਇਸਲਾਮ ਦੇ ਧਾਰਨੀਆਂ ਕੋਲ ਇਹ ਦੋਵੇਂ ਸਾਧਨ ਮੌਜੂਦ ਸਨ। ਸਿੱਖਾਂ ਕੋਲ ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਤਾਂ ਸੀ ਪਰ ਗਿਆਨ ਵੰਡਣ ਵਾਲੇ ਸਦੀਵੀ ''ਗਰੰਥ'' ਦੀ ਬਹੁਤ ਲੋੜ ਸੀ। ਪੰਜਵੇਂ ਗੁਰੂ ਦੇ ਗੁਰਗੱਦੀ ਉਤੇ ਬੈਠਣ ਸਮੇਂ ਤਕ ਪੰਜਾਬ ਤੋਂ ਬਾਹਰ ਦੇਸ਼ ਦੇ ਦੂਜੇ ਰਾਜਾਂ ਵਿਚ ਸਿੱਖੀ ਦਾ ਕਾਫ਼ੀ ਪ੍ਰਚਾਰ ਹੋ ਚੁੱਕਾ ਸੀ।

Guru Granth sahib jiGuru Granth sahib ji

ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੇ ਭਰਮਣ ਸਮੇਂ ਉਨ੍ਹਾਂ ਦੇ ਮੁੱਖੋਂ ਉਚਾਰੀ ਬਾਣੀ ਅਤੇ ਇਸੇ ਸਮੇਂ ਦੌਰਾਨ ਉਨ੍ਹਾਂ ਤੋਂ ਪਹਿਲਾਂ ਹੋਏ ਭਗਤਾਂ ਤੇ ਸੰਤਾਂ ਦੀ ਬਾਣੀ ਵੀ ਉਨ੍ਹਾਂ ਇਕੱਤਰ ਕਰ ਲਈ। ਇਹ ਸੱਭ ਕੁੱਝ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੂਜੀ ਜੋਤ ਗੁਰੂ ਅੰਗਦ ਦੇਵ ਜੀ ਕੋਲ ਪਹੁੰਚ ਗਿਆ। ਇੰਜ ਦੂਜੇ ਗੁਰੂ ਜੀ ਦੀ ਰਚਨਾ ਸਮੇਤ ਇਹ ਸਾਰੀ ਬਾਣੀ ਤੀਜੇ ਗੁਰੂ ਜੀ ਨੇ ਸੰਭਾਲ ਲਈ। ਇਹ ਪ੍ਰੰਪਰਾ ਅੱਗੇ ਵੀ ਇਵੇਂ ਜਾਰੀ ਰਹੀ। ਚਾਰੇ ਗੁਰੂ ਸਾਹਿਬਾਨ ਸਮੇਤ ਸਾਰੇ ਭਗਤਾਂ ਦੀ ਬਾਣੀ ਪੰਜਵੇਂ ਗੁਰੂ ਜੀ ਕੋਲ ਇਕੱਤਰ ਹੋ ਗਈ।

Guru Granth Sahib JiGuru Granth Sahib Ji

ਗੁਰੂ-ਬਾਣੀ ਦੇ ਮੁਕਾਬਲੇ (ਜੋ ਅਨਮੋਲ-ਖ਼ਜ਼ਾਨਾ ਸੀ) ਪ੍ਰਿਥੀ ਚੰਦ ਅਤੇ ਉਸ ਦਾ ਪੁੱਤਰ ਮਿਹਰਬਾਨ ਕਵਿਤਾ ਤੇ ਕਵੀਸ਼ਰੀ ਨੂੰ ''ਪੁੱਤ ਪ੍ਰਿਥੀਏ ਦਾ ਕਵੀਸ਼ਰੀ ਕਰੇ'' ਅਨੁਸਾਰ ''ਨਾਨਕ'' ਨਾਮ ਹੇਠ ਪ੍ਰਚਾਰ ਰਹੇ ਸਨ। ਇਹ ਡਰ ਭਾਸਣ ਲੱਗ ਪਿਆ ਸੀ ਕਿ ਇਸ ਵਿਚ ਗੁਰਬਾਣੀ ਨਾ ਰਲ ਜਾਵੇ। ਇਸ ਰਲੇਵੇਂ ਦੇ ਡਰੋਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਉਹ ਉਨ੍ਹਾਂ (ਗੁਰੂ ਜੀ) ਪਾਸ ਸੰਭਾਲੀ ਹੋਈ ਬਾਣੀ ਨੂੰ ਲਿਖਣ ਤਾਕਿ ਭੋਲੇ-ਭਾਲੇ ਸਿੱਖ ਕੱਚੀ ਬਾਣੀ ਤੇ ਗੁਰਬਾਣੀ ਦੇ ਫ਼ਰਕ ਨੂੰ ਸਮਝ ਸਕਣ।

Bhai Gurdas Ji
Bhai Gurdas Ji

ਭਾਈ ਗੁਰਦਾਸ ਗੁਰੂ ਜੀ ਦੀ ਆਗਿਆ ਮੰਨ ਕੇ 1601 ਈਸਵੀ ਨੂੰ ਇਸ ਕਾਰਜ ਵਿਚ ਜੁਟ ਗਏ। (ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਪਹਿਲੀ ਬਾਣੀ ਜਪੁਜੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਲਿਖ ਕੇ ਇਸ ਮਹਾਨ ਕਾਰਜ ਦਾ ਪ੍ਰਾਰੰਭ ਕੀਤਾ।) ਜਪੁਜੀ ਤੋਂ ਬਾਅਦ ਸੋ ਦਰ ਦੀ ਬਾਣੀ (ਪੰਜ ਸ਼ਬਦ) ਸੋਹਿਲਾ (ਪੰਜ ਸ਼ਬਦ) ਫਿਰ ਬਾਣੀ ਰਾਗਾਂ ਵਿਚ ਲਿਖਣੀ ਸ਼ੁਰੂ ਕੀਤੀ।

Sri Guru Granth Sahib jiSri Guru Granth Sahib ji

ਰਾਗਾਂ ਦੀ ਤਰਤੀਬ ਇਸ ਤਰ੍ਹਾਂ ਬਣਾਈ ਕਿ ਪਹਿਲਾਂ ਸ਼ਬਦ ਮਹੱਲੇਵਾਰ, ਫਿਰ ਛੰਦ, ਛੰਦਾਂ ਉਪਰੰਤ ਖ਼ਾਸ ਸਿਰਲੇਖ ਵਾਲੀਆਂ ਬਾਣੀਆਂ ਪੱਟੀ, ਬਾਂਰਹਮਾਹ, ਅਨੰਦ, ਸੁਖਮਨੀ ਸਾਹਿਬ ਆਦਿ। ਫਿਰ ਵਾਰਾਂ, ਇਨ੍ਹਾਂ ਪਿੱਛੋਂ ਭਗਤਾਂ ਦੇ ਚੋਣਵੇਂ ਸ਼ਬਦਾਂ ਨੂੰ ਥਾਂ ਦਿਤੀ। ਰਾਗਾਂ ਤੋਂ ਪਿੱਛੋਂ ਚੋਣਵੇਂ ਸ਼ਬਦਾਂ ਨੂੰ ਥਾਂ ਦਿਤੀ। ਰਾਗਾਂ ਤੋਂ ਪਿੱਛੋਂ ਗੁਰੂ ਜੀ ਨੇ ਉਨ੍ਹਾਂ ਬਾਣੀਆਂ ਨੂੰ ਲਿਖਵਾਇਆ ਜੋ ਰਾਗ ਮੁਕਤ ਸਨ। ਪਹਿਲਾਂ ਸਹਸਕ੍ਰਿਤੀ ਸਲੋਕ, ਫਿਰ ਗਾਥਾ, ਫੁਨਹੇ ਤੇ ਬਾਅਦ ਵਿਚ ਗਿਆਰਾਂ ਭੱਟਾਂ ਦੇ ਸਵੱਯੇ।

GurbaniGurbani

ਗੁਰਬਾਣੀ ਵਿਚ ਬਾਬੇ ਨਾਨਕ ਦੇ 974 ਸ਼ਬਦ (19 ਰਾਗ), ਗੁਰੂ ਅੰਗਦ ਦੇਵ ਜੀ ਦੇ 63 ਸਲੋਕ, ਗੁਰੂ ਅਮਰਦਾਸ ਜੀ ਦੇ 907 ਸ਼ਬਦ (17 ਰਾਗ) ਗੁਰੂ ਰਾਮ ਦਾਸ ਜੀ ਦੇ 679 ਸ਼ਬਦ (30 ਰਾਗ) ਸੱਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੇ ਅਪਣੇ 2218 ਸ਼ਬਦ (ਕੁਲ 30 ਰਾਗ) ਦਰਜ ਹਨ। ਪੰਦਰਾਂ ਭਗਤਾਂ ਦੇ 938 ਸਲੋਕ, ਗਿਆਰਾਂ ਭੱਟਾਂ, ਬਾਬਾ ਸੁੰਦਰ ਜੀ (ਗੁਰੂ ਅਮਰਦਾਸ ਦੇ ਪੜਪੋਤੇ), ਰਬਾਬੀ ਸੱਤਾਂ ਤੇ ਬਲਵੰਡ (ਤਿੰਨੇ ਸਿੱਖ), ਦੀ ਬਾਣੀ ਚੜ੍ਹਾਈ।

Baba Farid Ji
Baba Farid Ji

ਆਦਿ ਬੀੜ ਵਿਚ ਗੁਰੂ ਅਰਜਨ ਦੇਵ ਜੀ ਨੇ ਬਾਬਾ ਫ਼ਰੀਦ ਦੇ 116 ਤੇ ਭਗਤ ਕਬੀਰ ਜੀ ਦੇ 535 ਸ਼ਬਦ ਅਖ਼ੀਰ ਵਿਚ ਅੰਕਿਤ ਕੀਤੇ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ (ਤਲਵੰਤੀ ਸਾਬੋ) ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਅਣਹੋਂਦ ਕਰ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਭਾਈ ਮਨੀ ਸਿੰਘ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਦਰਜ ਕਰਵਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੌਜੂਦਾ ਸਰੂਪ ਦਿਤਾ ਜੋ ਅੱਜ ਦਮਦਮੀ ਬੀੜ ਦੇ ਨਾਮ ਲਗਭਗ ਸਾਰੇ ਸਿੱਖ ਜਗਤ ਵਿਚ ਪ੍ਰਵਾਨਤ ਹੈ।

DARBAR SAHIBDARBAR SAHIB

ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁਲ 31 ਰਾਗ, 5874 ਸ਼ਬਦ (ਪ੍ਰਿੰ. ਸਤਿਬੀਰ ਸਿੰਘ ਅਨੁਸਾਰ 5794 ਸ਼ਬਦ), ਕੁਲ 1430 ਅੰਕ (ਪੰਨੇ) ਹਨ।
ਆਦਿ ਗ੍ਰੰਥ ਨੂੰ ਪਹਿਲਾਂ ''ਪੋਥੀ ਸਾਹਿਬ'' ਦਾ ਨਾਮ ਦਿਤਾ ਗਿਆ ਜਿਸ ਨੂੰ ਪੰਜਵੇਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਤੋਂ ਭਾਦਰੋਂ ਵਦੀ ਪਹਿਲੀ ਨੂੰ ਸੰਪੂਰਨ ਕਰਵਾ ਕੇ ਭਾਦਰੋਂ ਸੁਦੀ ਪਹਿਲੀ ਸੰਨ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਅਸਥਾਪਨ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਮੁੱਖ ਗਰੰਥੀ ਥਾਪਿਆ ਗਿਆ

Spiritual Jyot Sri Guru Granth Sahib Ji Sri Guru Granth Sahib Ji

1 ਸਤੰਬਰ ਨੂੰ ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹਰ ਸਾਲ ਪੂਰੇ ਦੇਸ਼ ਤੇ ਵਿਸ਼ਵ ਵਿਚ ਸਿੱਖ-ਜਗਤ ਵਲੋਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। (ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਨੂੰ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ, ਅੱਗੇ ਤੋਂ ਦੇਹ-ਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕਰਦਿਆਂ, ''ਸੱਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ'' ਦਾ ਉਪਦੇਸ਼ ਦਿਤਾ।)

ਮੋਬਾਈਲ : 96461-41243 ਮਾ : ਬੋਹੜ ਸਿੰਘ ਮੱਲਣ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement