
Ucha Dar Babe Nanak Da: ‘ਉੱਚਾ ਦਰ..’ ਮਿਊਜ਼ੀਅਮ ਦੇਖ ਕੇ ਅਸ਼-ਅਸ਼ ਕਰ ਉਠੇ ਜ਼ਿਲ੍ਹਾ ਫ਼ਰੀਦਕੋਟ ਦੇ ਲੋਕ
Ucha Dar Babe Nanak Da:‘ਏਕਸ ਕੇ ਬਾਰਕ’ ਦੇ ਕਨਵੀਨਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਦੀ ਅਗਵਾਈ ਹੇਠ ਫ਼ਰੀਦਕੋਟ ਤੋਂ ‘ਉੱਚਾ ਦਰ ਬਾਬੇ ਨਾਨਕ ਦਾ’ ਵਿਖੇ ਗਈ ਬੱਸ ਵਿਚ ਸਵਾਰ ਲਗਭਗ ਸਾਰੀਆਂ ਸੰਗਤਾਂ ਵਿਚ ਸ਼ਾਮਲ ਵੀਰਾਂ-ਭੈਣਾ, ਬੱਚਿਆਂ-ਬਜ਼ੁਰਗਾਂ ਅਤੇ ਨੌਜਵਾਨਾ ਨੇ ਜਿਥੇ ਇੰਜੀ. ਮਿਸ਼ਨਰੀ ਦਾ ਧਨਵਾਦ ਕੀਤਾ, ਉਥੇ ‘ਉੱਚਾ ਦਰ..’ ਦੇਖ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਹ ਚੀਜ਼ਾਂ ਨਾ ਤਾਂ ਕਿਤਾਬਾਂ, ਨਾ ਫ਼ਿਲਮਾਂ ਅਤੇ ਨਾ ਹੀ ਨਾਟਕਾਂ ਵਿਚ ਪੜ੍ਹਨ-ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ। ਡਾ. ਰਵਿੰਦਰਪਾਲ ਕੋਛੜ, ਬਿੱਟਾ ਠੇਕੇਦਾਰ ਅਤੇ ਕਾਕਾ ਸ਼ਰਮਾ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਉਨ੍ਹਾਂ ਅਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖੀਆਂ ਹਨ।
ਇੰਜੀ. ਵਜਿੰਦਰ ਵਿਨਾਨਿਕ, ਅਮਰਜੀਤ ਸਿੰਘ ਵਾਲੀਆ ਅਤੇ ਸਵਰਨ ਸਿੰਘ ਨੇ ਦਸਿਆ ਕਿ ‘ਜੁਗਨੀ ਕਹਿੰਦੀ ਹੈ’ ਫ਼ਿਲਮ ਰਾਹੀਂ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਬਾਬੇ ਨਾਨਕ ਦਾ ਬਾਣੀ ਸਮਝਾਉਣ ਦਾ ਵਧੀਆ ਢੰਗ ਲੱਭਿਆ ਗਿਆ ਹੈ ਜਿਥੇ ਸਰਬਰਿੰਦਰ ਸਿੰਘ ਬੇਦੀ, ਪਰਮਿੰਦਰ ਸਿੰਘ ਜੇ.ਈ., ਸਹਿਜਜੋਤ ਸਿੰਘ ਅਤੇ ਓਮ ਪ੍ਰਕਾਸ਼ ਨੇ ਬਾਬੇ ਨਾਨਕ ਬਾਰੇ ਗ਼ੈਰ ਸਿੱਖਾਂ ਵਲੋਂ ਲਿਖੀਆਂ ਗੱਲਾਂ ਪੜ੍ਹ ਕੇ ਖ਼ੁਸ਼ੀ ਜ਼ਾਹਰ ਕੀਤੀ, ਉੱਥੇ ਕਸ਼ਮੀਰ ਸਿੰਘ, ਜਗਰੂਪ ਸਿੰਘ, ਚਰਨਜੀਤ ਸਿੰਘ, ਨਿਰਮਲ ਸਿੰਘ ਅਤੇ ਸੁਖਚੈਨ ਸਿੰਘ ਭੰਗੇਵਾਲਾ ਨੇ ਇਸਲਾਮ, ਈਸਾਈ, ਜੈਨ, ਬੁੱਧ ਅਤੇ ਹੋਰ ਵੱਖ ਵੱਖ ਧਰਮਾਂ ਦੇ ਬੁੱਧੀਜੀਵੀਆਂ ਵਲੋਂ ਬਾਬੇ ਨਾਨਕ ਬਾਰੇ ਅੰਕਿਤ ਕੀਤੇ ਵਿਚਾਰਾਂ ਤੋਂ ਪ੍ਰਭਾਵਤ ਹੁੰਦਿਆਂ ਆਖਿਆ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਸਮੇਤ ਸਮੁੱਚੀ ਟੀਮ ਇਸ ਮਾਮਲੇ ਵਿਚ ਵਧਾਈ ਦੀ ਹੱਕਦਾਰ ਹੈ।
ਬਖ਼ਤੌਰ ਸਿੰਘ ਢਿੱਲੋਂ, ਹਰਦੇਵ ਸਿੰਘ ਘਣੀਏਵਾਲਾ, ਦਰਸ਼ਨ ਸਿੰਘ ਸਿਬੀਆ, ਭੁਪਿੰਦਰ ਸਿੰਘ, ਮਲਕੀਤ ਸਿੰਘ ਭੋਲਾ ਖੁਰਮੀ, ਠੇਕੇਦਾਰ ਪੇ੍ਰਮ ਮੈਣੀ,
ਗੁਰਜੀਤ ਸਿੰਘ ਮੈਨੇਜਰ, ਜਗਸੀਰ ਸਿੰਘ ਸੋਨਾ, ਗੁਰਵੀਰਕਰਨ ਸਿੰਘ ਢਿੱਲੋਂ, ਸਤਨਾਮ ਸਿੰਘ, ਮਹਿੰਦਰ ਸਿੰਘ ਖੁਰਾਣਾ, ਸੁਰਿੰਦਰ ਸਿੰਘ ਸਦਿਉੜਾ, ਏਕਮਦੀਪ ਸਿੰਘ, ਜਗਜੀਤ ਸਿੰਘ ਸਿੱਧੂ, ਤਰਲੋਚਨ ਸਿੰਘ ਹਰੀਨੌ, ਗੋਪਾਲ ਕਿ੍ਰਸ਼ਨ ਵੋਹਰਾ, ਮੁਖਤਿਆਰ ਸਿੰਘ ਮੱਤਾ, ਪ੍ਰੀਤਮ ਸਿੰਘ ਆਤਲੀਆ, ਗੁਰਬਚਨ ਸਿੰਘ ਟੋਨੀ, ਗੁਰਦੀਪ ਸਿੰਘ ਸੈਕਟਰੀ, ਰਮਨਦੀਪ ਸਿੰਘ, ਸੁਰਿੰਦਰ ਸਿੰਘ, ਗੁਰਿੰਦਰ ਸਿੰਘ, ਰਣਜੀਤ ਸਿੰਘ ਫੂਲੇਵਾਲਾ, ਮਹਿੰਦਰ ਸਿੰਘ ਹਰਾਜ, ਜਸਵੀਰ ਸਿੰਘ, ਸਰਪੰਚ ਤੇਜ ਸਿੰਘ ਢਾਬ ਆਦਿ ਨੇ ਆਪੋ-ਅਪਣੇ ਪ੍ਰਵਾਰਾਂ ਵਲੋਂ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੂੰ ਬੇਨਤੀ ਕੀਤੀ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰਸ਼ਨਾਂ ਲਈ ਹਰ ਮਹੀਨੇ ਬੱਸ ਲਿਜਾਣੀ ਯਕੀਨੀ ਬਣਾਈ ਜਾਵੇ ਜਿਸ ਨੂੰ ਪ੍ਰਵਾਨ ਕਰਦਿਆਂ ਇੰਜੀ. ਮਿਸ਼ਨਰੀ ਨੇ ਹਰ ਮਹੀਨੇ ਦੇ ਅਖ਼ੀਰਲੇ ਐਤਵਾਰ ਫ਼ਰੀਦਕੋਟ ਤੋਂ ਬੱਸ ਲਿਜਾਣ ਦੀ ਹਾਮੀ ਭਰ ਦਿਤੀ। ਉਨ੍ਹਾਂ ਆਖਿਆ ਕਿ ‘ਉੱਚਾ ਦਰ..’’ ਦੇਖਣ ਦੇ ਇਛੁੱਕ ਵੀਰ-ਭੈਣਾਂ ਆਪੋ-ਅਪਣੀਆਂ ਸੀਟਾਂ ਬੁੱਕ ਕਰਵਾਉਣ ਲਈ ਫ਼ੋਨ ਨੰਬਰ 93569-20060 ਰਾਹੀਂ ਸੰਪਰਕ ਕਰ ਸਕਦੀਆਂ ਹਨ।