Panthak News: ‘ਜਥੇਦਾਰ ਨੂੰ ਵਿਦੇਸ਼ ਜਾਣ ਦੀ ਥਾਂ ਸਿੱਖ ਪੰਥ ਦਾ ਮਸਲਾ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਰਹਿਣਾ ਚਾਹੀਦਾ ਸੀ’
Published : Jul 30, 2024, 7:50 am IST
Updated : Jul 30, 2024, 7:50 am IST
SHARE ARTICLE
Instead of going abroad, Jathedar should have been present at Sri Akal Takht Sahib to resolve the issue of Sikh panth
Instead of going abroad, Jathedar should have been present at Sri Akal Takht Sahib to resolve the issue of Sikh panth

Panthak News: ਸਿੱਖ ਵਿਦਵਾਨ ਤੇ ਪੰਥਕ ਸਿਆਸਤ ਨੂੰ ਸਮਝਣ ਵਾਲੇ ਮਾਹਰਾਂ ਮੁਤਾਬਕ, ਇਹ ਬੜਾ ਗੰਭੀਰ ਮਸਲਾ ਹੈ

 

Panthak News: ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਕੌਮ ਵਲੋਂ ਇਲਾਹੀ ਹੁਕਮ ਮੰਨੇ ਜਾਂਦੇ ਹਨ ਪਰ ਸੌਦਾ ਸਾਧ ਦੀ ਗ਼ਲਤ ਮਾਫ਼ੀ ਨੇ ਕਈ ਸ਼ੱਕ ਉਭਾਰ ਦਿਤੇ ਹਨ ਕਿ ਸਿਆਸਤਦਾਨ ਕੁੱਝ ਵੀ ਕਰਨ ਦੇ ਸਮਰੱਥ ਹਨ। ਸਿੱਖ ਵਿਦਵਾਨ ਤੇ ਪੰਥਕ ਸਿਆਸਤ ਨੂੰ ਸਮਝਣ ਵਾਲੇ ਮਾਹਰਾਂ ਮੁਤਾਬਕ, ਇਹ ਬੜਾ ਗੰਭੀਰ ਮਸਲਾ ਹੈ ਤੇ ਜਥੇਦਾਰ ਸਾਹਿਬ ਵਿਦੇਸ਼ ਜਾਣ ਦੀ ਥਾਂ ਅਕਾਲ ਤਖ਼ਤ ਸਾਹਿਬ ’ਤੇ ਮੌਜੂਦ ਰਹਿਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਮਿਲ ਕੇ ਸੁਝਾਅ ਦੇਣ ਵਾਲੇ ਅਪਣਾ ਪੱਖ ਰੱਖ ਸਕਦੇ।

ਪਿਛਲੇ ਦਿਨੀ ਜਥੇਦਾਰ ਸਾਹਿਬ ਅਤੇ ਸੁਖਬੀਰ ਬਾਦਲ ਆਪੋ ਅਪਣੇ ਬਣੇ ਪ੍ਰੋਗਰਾਮ ਤਹਿਤ ਵਿਦੇਸ਼ ਵਿਚ ਸਨ। ਜਥੇਦਾਰ ਦੀ ਗ਼ੈਰ ਹਾਜ਼ਰੀ ’ਚ ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਅਤੇ ਕੁੱਝ ਹੋਰਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਜੇਕਰ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਨਾ ਆਇਆ ਤਾਂ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਵਾਲੀ ਨੌਬਤ ਆ ਸਕਦੀ ਹੈ। ਉੱਚ ਕੋਟੀ ਦੀ ਧਾਰਮਕ ਲੀਡਰਸ਼ਿਪ ਇਹ ਵੀ ਦੋਸ਼ ਲਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜਦ ਸਪੱਸ਼ਟੀਕਰਨ ਦੇਣ ਆਏ ਸਨ ਤਾਂ ਉਹ ਨਿਮਾਣੇ ਸਿੱਖ ਵਾਂਗ ਨਹੀਂ ਆਏ ਉਹ ਤਾਂ ਜਥੇਦਾਰ ਦੇ ਬਰਾਬਰ, ਉਨ੍ਹਾਂ ਦੇ ਸਾਹਮਣੇ ਬੈਠੇ ਸਨ।

ਸੁਖਬੀਰ ਨੂੰ ਖੜੇ ਹੋ ਕੇ ਝੁਕ ਕੇ ਬੜੀ ਅਦਬ-ਸਤਿਕਾਰ ਨਾਲ ਪੱਤਰ ਸੌਂਪਣਾ ਚਾਹੀਦਾ ਸੀ। ਇਹ ਵੀ ਦੋਸ਼ ਲੱਗ ਰਹੇ ਹਨ ਕਿ 2015  ਦਾ ਗੁਪਤ ਰਖਿਆ ਗਿਆ ਵੱਡੇ ਬਾਦਲ ਦਾ ਪੱਤਰ ਮੀਡੀਆ ਤਕ ਕਿਸ ਤਰ੍ਹਾਂ ਪੁੱਜ ਗਿਆ, ਇਸ ਦੀ ਜਾਂਚ ਜਥੇਦਾਰ ਸਾਹਿਬ ਨੂੰ ਕਰਵਾਉਣੀ ਚਾਹੀਦੀ ਹੈ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੇ ਕੀਤੇ ਵਾਅਦੇ ਮੁਤਾਬਕ ਦਰਬਾਰ ਸਾਹਿਬ ਤੋਂ ਚਲ ਰਹੇ ਚੈਨਲ ਨੂੰ ਬੰਦ ਨਹੀਂ ਕੀਤਾ ਗਿਆ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement