
Panthak News: ਫ਼ਿਲਮੀ ਧੁਨਾਂ ਜਾਂ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਰਾਗੀ ਜਥਿਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ
Panthak News: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਸ. ਸਿੰਘ ਕਾਹਲੋ ਅਤੇ ਹੈੱਡ ਗ੍ਰੰਥੀ ਸਾਹਿਬਾਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਸਤਾਵ ਪਾਸ ਕੀਤਾ ਗਿਆ ਹੈ ਕਿ ਦਿੱਲੀ ਦੇ ਇਤਿਹਾਸਕ ਗੁਰਦਵਾਰਿਆਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਰਧਾਰਤ ਮਰਿਆਦਾ ਅਨੁਸਾਰ ਕੀਰਤਨ ਕਰਨ ਵਾਲੇ ਜਥਿਆਂ ਨੂੰ ਹੀ ਸਮਾਂ ਦਿਤਾ ਜਾਵੇਗਾ।
ਪੜ੍ਹੋ ਇਹ ਖ਼ਬਰ : Punjab News: ਨਕਲੀ ਕੀਟਨਾਸ਼ਕਾਂ ਖ਼ਿਲਾਫ਼ ਖੇਤੀਬਾੜੀ ਵਿਭਾਗ ਨੇ ਕੱਸਿਆ ਸ਼ਿਕੰਜਾ
ਸ: ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਦੇਖਣ ਵਿਚ ਆਇਆ ਹੈ ਕਿ ਰਾਗੀ ਜਥੇ ਫ਼ਿਲਮੀ ਧੁਨਾਂ ਜਾਂ ਸੰਗੀਤ ’ਤੇ ਆਧਾਰਤ ਧੁਨਾਂ ਤਿਆਰ ਕਰ ਕੇ ਕੀਰਤਨ ਕਰਦੇ ਹਨ ਅਤੇ ਇਸ ਨਾਲ ਹੀ ਕੱੁਝ ਰਾਗੀ ਜਥੇ ਗੁਰਬਾਣੀ ਵਿਚੋਂ ਇਕ ਪੰਗਤੀ ਲੈ ਕੇ ਅੱਧ ਵਿਚਾਲੇ ਛੱਡ ਕੇ ਕਹਿੰਦੇ ਹਨ ਵਾਹਿਗੁਰੂ, ਉਹ ਸਿਮਰਨ ਕਰਨ ਲਗਦੇ ਹਨ, ਫਿਰ ਇਕ ਹੋਰ ਲਾਈਨ ਲੈ ਕੇ ਕੀਰਤਨ ਸ਼ੁਰੂ ਕਰਦੇ ਹਨ, ਜੋ ਮਰਿਆਦਾ ਵਿਰੁਧ ਹੈ। ਪੁਰਾਤਨ ਸਮੇਂ ਵਿਚ ਰਾਗਾਂ ਦੇ ਆਧਾਰ ’ਤੇ ਕੀਰਤਨ ਕੀਤਾ ਜਾਂਦਾ ਸੀ, ਉਸੇ ਪੁਰਾਤਨ ਮਰਿਆਦਾ ਨੂੰ ਅਪਣਾਉਣ ਦੀ ਲੋੜ ਹੈ। ਜੇਕਰ ਇਨ੍ਹਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਜਿਸ ਤਰ੍ਹਾਂ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ, ਉਸੇ ਤਰ੍ਹਾਂ ਗੁਰਬਾਣੀ ਨਾਲ ਵੀ ਛੇੜਛਾੜ ਕੀਤੀ ਜਾਵੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸ: ਕਰਮਸਰ ਨੇ ਰਾਗੀ ਜਥਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਮਰਿਆਦਾ ਅਨੁਸਾਰ ਸਮੇਂ ਕੀਰਤਨ, ਕਥਾ ਸਮੇਂ ਕਥਾ ਕਰਨ ਅਤੇ ਨਾਮ ਸਿਮਰਨ ਲਈ ਉਨ੍ਹਾਂ ਨੂੰ ਵਖਰਾ ਸਮਾਂ ਦਿਤਾ ਜਾਵੇਗਾ। ਤਿੰਨਾਂ ਨੂੰ ਮਿਲਾ ਕੇ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਸਭਿਆਚਾਰਕ ਰਾਗੀ ਜਥਿਆਂ ਨੂੰ ਤੁਰਤ ਪ੍ਰਭਾਵ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਰਾਗੀ ਜਥਿਆਂ ਤੋਂ ਮਰਿਆਦਾ ਗੁਰਬਾਣੀ ’ਤੇ ਆਧਾਰਤ ਸ਼ਬਦ ਗਾਇਨ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤ ਸਾਰੇ ਰਾਗੀ ਜਥੇ ਹਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਰਾਗਾਂ ’ਤੇ ਆਧਾਰਤ ਕੀਰਤਨ ਕਰਦੇ ਹਨ ਅਤੇ ਸੰਗਤਾਂ ਨੂੰ ਕੀਰਤਨ ਸਮਾਗਮਾਂ ਦੌਰਾਨ ਸਮਾਂ ਦੇਣਾ ਚਾਹੀਦਾ ਹੈ।
(For more Punjabi news apart from Tampering with Gurbani by ragi groups cannot be tolerated: Jaspreet Singh Karamsar, stay tuned to Rozana Spokesman)