Panthak News: ਤਖਤਾਂ ਦੇ ਜਥੇਦਾਰਾਂ ਲਈ ਪ੍ਰੀਖਿਆ ਦੀ ਘੜੀ, ਜਥੇਦਾਰਾਂ ਨੂੰ ਅੱਜ ਲੈਣਾ ਹੋਵੇਗਾ ਨਿਰਪੱਖ ਤੇ ਦਲੇਰਾਨਾ ਫ਼ੈਸਲਾ
Published : Aug 30, 2024, 9:05 am IST
Updated : Aug 30, 2024, 11:44 am IST
SHARE ARTICLE
Jathedars will have to take a fair and bold decision today Panthak News
Jathedars will have to take a fair and bold decision today Panthak News

Panthak News: ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਦੇ ਉਲਟ ਬਾਦਲਾਂ ਲਈ ਕੀ ਫ਼ੈਸਲਾ ਸੁਣਾਉਣਗੇ ਜਥੇਦਾਰ?

 Jathedars will have to take a fair and bold decision today Panthak News: ਬਾਦਲ ਵਿਰੋਧੀ ਸਿੱਖਾਂ ਸਮੇਤ ਪੰਥ ਦੇ ਜਾਗਰੂਕ ਤਬਕੇ ਨੂੰ ਸੰਤੁਸ਼ਟ ਕਰਨ ਲਈ ਤਖਤਾਂ ਦੇ ਜਥੇਦਾਰਾਂ ਨੂੰ ਸਪੱਸ਼ਟ, ਨਿਰਪੱਖ ਅਤੇ ਦਲੇਰਾਨਾ ਫ਼ੈਸਲਾ ਲੈਣਾ ਪਵੇਗਾ, ਨਹੀਂ ਤਾਂ ਜਥੇਦਾਰਾਂ ਦਾ ਸੰਗਤਾਂ ਦੀ ਕਚਹਿਰੀ ਵਿਚ ਵਿਰੋਧ ਹੋਣਾ ਸੁਭਾਵਕ ਹੈ। ਬਾਦਲ ਦਲ ਦੇ ਨਰਾਜ਼ ਧੜੇ ਵਲੋਂ ਬਾਦਲ ਪ੍ਰਵਾਰ ਦੇ ਸੌਦਾ ਸਾਧ ਨਾਲ ਨਜ਼ਦੀਕੀ ਸਬੰਧ ਅਤੇ ਹੁਕਮਨਾਮਾ ਜਾਰੀ ਹੋਣ ਦੇ ਬਾਵਜੂਦ ਮੀਟਿੰਗਾਂ ਕਰਨ ਦੇ ਲਾਏ ਗਏ ਦੋਸ਼ਾਂ ਦੀ ਡੇਰਾ ਪੇ੍ਰਮੀ ਪ੍ਰਦੀਪ ਕਲੇਰ ਵਲੋਂ ਬਕਾਇਦਾ ਅੰਕੜਿਆਂ ਸਹਿਤ ਦਲੀਲਾਂ ਨਾਲ ਪੁਸ਼ਟੀ ਕੀਤੀ ਜਾ ਚੁੱਕੀ ਹੈ। ਨਾਰਾਜ਼ ਧੜੇ ਨੇ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੈ, ਉਹ ਅੱਜ ਵੀ ਵੋਟਾਂ ਖ਼ਾਤਰ ਸੌਦਾ ਸਾਧ ਦੇ ਡੇਰੇ ਚੌਕੀਆਂ ਭਰਨ ਲਈ ਜਿਥੇ ਕਬੂਲ ਕਰ ਰਹੇ ਹਨ, ਉੱਥੇ ਸੁਖਬੀਰ ਸਿੰਘ ਬਾਦਲ ਨੂੰ ਇਸ ਸੱਭ ਕਾਸੇ ਲਈ ਦੋਸ਼ੀ ਠਹਿਰਾਅ ਰਹੇ ਹਨ। 

ਬਾਦਲ ਪ੍ਰਵਾਰ ਅਤੇ ਬਾਦਲ ਦਲ ਵਿਰੁਧ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਨਿਰਪੱਖ ਰਾਏ ਰੱਖਣ ਵਾਲੀਆਂ ਸ਼ਖ਼ਸੀਅਤਾਂ ਵਲੋਂ ਜਿਥੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਾਦਲਾਂ ਸਬੰਧੀ ਲਿਖਤੀ ਸ਼ਿਕਾਇਤਾਂ ਸੌਂਪੀਆਂ ਗਈਆਂ ਹਨ, ਉੱਥੇ ਵੱਖ ਵੱਖ ਮੀਡੀਆ ਚੈਨਲਾਂ ਰਾਹੀਂ ਉਹ ਕੌੜਾ ਸੱਚ ਬਿਆਨ ਕੀਤਾ ਜਾ ਰਿਹਾ ਹੈ, ਜਿਸ ਨੂੰ ਪੜ੍ਹ-ਸੁਣ ਅਤੇ ਦੇਖ ਕੇ ਪੰਥਕ ਹਲਕਿਆਂ ਦਾ ਹੈਰਾਨ, ਪੇ੍ਰਸ਼ਾਨ ਅਤੇ ਚਿੰਤਤ ਹੋਣਾ ਸੁਭਾਵਕ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹੁਣ ਤਕ ਲਿਖਤੀ ਸ਼ਿਕਾਇਤਾਂ ਸੌਂਪਣ ਮੌਕੇ ਵਾਰ ਵਾਰ ਹਲੂਣਾ ਦਿਤਾ ਗਿਆ ਹੈ ਕਿ ਉਹ 30 ਅਗੱਸਤ ਦਾ ਫ਼ੈਸਲਾ ਸੁਣਾਉਣ ਮੌਕੇ ਨਾ ਤਾਂ ਕਿਸੇ ਦਾ ਪ੍ਰਭਾਵ ਮੰਨਣ ਤੇ ਨਾ ਹੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗ਼ਲਤ ਪਿਰਤ ਪਾਉਣ। ਗਿਆਨੀ ਰਘਬੀਰ ਸਿੰਘ ਵਲੋਂ ਬਾਦਲ ਦਲ ਦੇ ਨਰਾਜ਼ ਧੜੇ ਸਮੇਤ ਹੋਰਨਾ ਪੰਥਦਰਦੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਗੁਰਮਤਿ ਦੀ ਰੋਸ਼ਨੀ ਵਿਚ ਕੀਤਾ ਜਾਵੇਗਾ, ਇਸ ਦੀ ਆਸ ਜ਼ਰੂਰ ਕੀਤੀ ਜਾ ਸਕਦੀ ਹੈ।

ਸ. ਜੋਗਿੰਦਰ ਸਿੰਘ ਸਪੋਕਸਮੈਨ ਸਮੇਤ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਪੋ੍ਰ. ਇੰਦਰ ਸਿੰਘ ਘੱਗਾ ਵਰਗੇ ਅਨੇਕ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਵਿਰੁਧ ਅਖੌਤੀ ਹੁਕਮਨਾਮੇ ਜਾਰੀ ਕਰ ਕੇ ਉਨ੍ਹਾਂ ਨੂੰ ਜ਼ਲੀਲ ਕਰਨ, ਬਿਨਾ ਕਸੂਰੋਂ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਲਈ ਮਜਬੂਰ ਕਰਨ ਪਰ ਪੰਥ-ਵਿਰੋਧੀ ਸੌਦਾ ਸਾਧ ਨੂੰ ਬਿਨਾ ਬੁਲਾਏ ਬਿਨ ਮੰਗੀ ਮਾਫ਼ੀ ਦੇਣ ਵਰਗੀਆਂ ਅਨੇਕਾਂ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚੋਂ ਕੁੱਝ ਕੁ ਦਾ ਜ਼ਿਕਰ ਬਾਦਲ ਦਲ ਤੋਂ ਬਾਗ਼ੀ ਜਾਂ ਨਾਰਾਜ਼ ਹੋਏ ਧੜੇ ਵਲੋਂ ਲਿਖਤੀ ਰੂਪ ਵਿਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆ ਵੀ ਜਾ ਚੁਕਾ ਹੈ।

ਹੋਰ ਵੀ ਅਨੇਕਾਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸ਼ਖ਼ਸੀਅਤਾਂ ਵਲੋਂ ਵੀ ਬਾਦਲ ਦਲ ’ਤੇ ਇਸ ਤਰ੍ਹਾਂ ਦੇ ਸੰਗੀਨ ਦੋਸ਼ ਲਾਏ ਜਾ ਚੁੱਕੇ ਹਨ, ਜਿਨ੍ਹਾਂ ਦੀ ਸੁਣਵਾਈ ਲਈ ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ, ਕਿਉਂਕਿ ਤਖਤਾਂ ਦੇ ਜਥੇਦਾਰਾਂ ਨੇ ਬਾਦਲ ਦਲ ਅਤੇ ਨਾਰਾਜ਼ ਆਗੂਆਂ ਸਮੇਤ ਹੋਰਨਾਂ ਪੰਥ-ਦਰਦੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ 30 ਅਗੱਸਤ ਦੀ ਤਰੀਕ ਨਿਸ਼ਚਿਤ ਕੀਤੀ ਸੀ। ਜਦੋਂ ਪ੍ਰੋ ਦਰਸ਼ਨ ਸਿੰਘ, ਪ੍ਰੋ ਮਨਜੀਤ ਸਿੰਘ, ਗਿਆਨੀ ਰਣਜੀਤ ਸਿੰਘ ਵਰਗੇ ਅਕਾਲ ਤਖਤ ਦੇ ਜਥੇਦਾਰਾਂ ਨੇ ਅਕਾਲੀ ਦਲ ਵਿਚ ਏਕਤਾ ਕਰਵਾਉਣ ਲਈ ਸਖ਼ਤ ਸਟੈਂਡ ਲਏ ਤਾਂ ਉਨ੍ਹਾਂ ਨੂੰ ਤਖ਼ਤਾਂ ਤੋਂ ਹਟਾ ਦਿਤਾ ਗਿਆ ਪਰ ਅੱਜ ਪੰਥਕ ਹਲਕਿਆਂ ਵਿਚ ਉਪਰੋਕਤ ਤਿੰਨਾਂ ਜਥੇਦਾਰਾਂ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ, ਜੋ ਸਿਆਸੀ ਆਕਾਵਾਂ ਦੇ ਪ੍ਰਭਾਵ ਹੇਠ ਸਮੇਂ ਸਮੇਂ ਗ਼ਲਤ ਫ਼ੈਸਲੇ ਲੈਂਦੇ ਰਹੇ, ਉਹਨਾਂ ਦਾ ਨਾਮ ਨਫ਼ਰਤ ਨਾਲ ਹੀ ਨਹੀਂ, ਬਲਕਿ ਉਹਨਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement