Panthak News: ਸਿੱਖ ਜਥੇਬੰਦੀਆਂ ਨੇ ਕੀਤੀ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ’ਤੇ ਰੋਕ ਲਗਾਉਣ ਦੀ ਮੰਗ
Published : Aug 30, 2024, 8:16 am IST
Updated : Aug 30, 2024, 8:16 am IST
SHARE ARTICLE
Sikh organizations have demanded a ban on Kangana Ranaut's film EmergencySikh organizations have demanded a ban on Kangana Ranaut's film Emergency
Sikh organizations have demanded a ban on Kangana Ranaut's film EmergencySikh organizations have demanded a ban on Kangana Ranaut's film Emergency

Panthak News: ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ, ਪੰਜਾਬ ਦੇ ਸਿਨੇਮਾ ਘਰਾਂ ਵਿਚ ਫ਼ਿਲਮ ਨਾ ਚੱਲਣ ਦੇਣ ਦੀ ਚੇਤਾਵਨੀ ਵੀ ਦਿਤੀ

 

Panthak News: ਵਾਰ-ਵਾਰ ਗਲਤ ਬਿਆਨੀ ਕਰ ਕੇ ਵਿਵਾਦਾਂ ਵਿਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਤੇ ਭਾਜਪਾ ਦੀ ਸਾਂਸਦ ਕੰਗਨਾ ਰਣੌਤ ਦੀ ਨਵੀਂ ਫ਼ਿਲਮ ਐਮਰਜੈਂਸੀ ਦੇ ਵਿਰੁਧ ਸਿੱਖ ਜਥੇਬੰਦੀਆਂ ਵਿਚ ਰੋਹ ਜਾਗਿਆ ਹੋਇਆ ਹੈ। ਜਥੇਬੰਦੀਆਂ ਦੀ ਆਰੋਪ ਹੈ ਕਿ ਇਸ ਫ਼ਿਲਮ ਵਿਚ ਸਿੱਖਾਂ ਦੇ ਕਿਰਦਾਰ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਇੰਨਾ ਹੀ ਨਹੀਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ ਬਾਰੇ ਵੀ ਗ਼ਲਤ ਦ੍ਰਿਸ਼ ਫ਼ਿਲਮ ਵਿਚ ਰੱਖੇ ਗਏ ਹਨ। ਫ਼ਿਲਮ ਨੂੰ ਬੈਨ ਕਰਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਕਿਸਾਨ ਯੂਨੀਅਨਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਜਥੇਬੰਦੀਆਂ ਨੇ ਚੇਤਾਵਨੀ ਦਿਤੀ ਕਿ ਉਹ ਇਸ ਫ਼ਿਲਮ ਨੂੰ ਸਿਨੇਮਾ ਘਰਾਂ ਵਿਚ ਨਹੀਂ ਚੱਲਣ ਦੇਣਗੇ। 

ਭਾਰਤ ਨਗਰ ਚੌਕ ਵਿਚ ਇਕੱਠੀਆਂ ਹੋਈਆਂ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੀ ਸਾਂਸਦ ਕੰਗਨਾ ਰਨੌਤ ਕਿਸਾਨ ਅੰਦੋਲਨ ਵਿਰੁਧ ਵੀ ਗ਼ਲਤ ਬਿਆਨਬਾਜ਼ੀ ਕਰ ਕੇ ਵਿਵਾਦ ਖੜਾ ਕਰਦੀ ਰਹੀ ਹੈ। ਉਸ ਦੀਆਂ ਫ਼ਿਲਮਾਂ ਤਾਂ ਚਲਦੀਆਂ ਨਹੀਂ, ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਕਿਸਾਨਾਂ ਅਤੇ ਮਹਿਲਾ ਕਿਸਾਨਾਂ ਵਿਰੁਧ ਗ਼ਲਤ ਬਿਆਨਬਾਜ਼ੀ ਕਰ ਕੇ ਸ਼ੌਹਰਤ ਲੈਣ ਦੀ ਕੋਸ਼ਿਸ਼ ਕਰਦੀ ਰਹੀ ਹੈ। 

ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਵੀ ਉਹ ਸੰਵਿਧਾਨ ਵਿਰੁਧ ਜਾ ਕੇ ਨਸ਼ਲਵਾਦੀ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆ ਰਹੀ। ਹੁਣ ਉਸ ਦੀ ਨਵੀਂ ਫ਼ਿਲਮ ਐਮਰਜੈਂਸੀ ਨੇ ਵਿਵਾਦ ਖੜਾ ਕਰ ਦਿਤਾ ਹੈ। ਇਸ ਫ਼ਿਲਮ ਵਿਚ ਸਿੱਖ ਕੌਮ ਦਾ ਕਿਰਦਾਰ ਗ਼ਲਤ ਰੂਪ ਵਿਚ ਦਿਖਾਇਆ ਗਿਆ ਹੈ। ਸੰਘਰਸ਼ਸ਼ੀਲ ਕੌਮ ਨੂੰ ਅਤਿਵਾਦੀ ਤਕ ਕਿਹਾ ਗਿਆ ਹੈ। ਇੰਨਾ ਹੀ ਨਹੀਂ ਸਿੱਖੀ ਵਿਚ ਮਹਾਨ ਸਥਾਨ ਰੱਖਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕਿਰਦਾਰ ਵੀ ਦੇਸ਼ ਵਿਚ ਲੱਗੀ ਐਮਰਜੈਂਸੀ ਨਾਲ ਜੋੜਿਆ ਗਿਆ ਹੈ।

 ਉਨ੍ਹਾਂ ਚੇਤਾਵਨੀ ਦਿਤੀ ਕਿ ਕੰਗਨਾ ਰਣੌਤ ਦੀ ਇਸ ਫ਼ਿਲਮ ਨੂੰ ਕਿਸੇ ਵੀ ਸਿਨੇਮਾ ਘਰ ਵਿਚ ਪ੍ਰਦਰਸ਼ਤ ਨਹੀਂ ਹੋਣ ਦਿਤਾ ਜਾਵੇਗਾ। ਇਸ ਮੌਕੇ ਦੰਗਾ ਪੀੜਤ ਵੈੱਲਫ਼ੇਅਰ ਕੌਂਸਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਾਨ ਸਿੰਘ ਦੁਗਰੀ, ਜਗਦੇਵ ਸਿੰਘ ਪਾਂਗਲੀ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਲਵਿੰਦਰ ਸਿੰਘ ਸਿਹੋੜਾ ਪ੍ਰਧਾਨ ਪੁਲਿਸ ਜ਼ਿਲਾ ਖੰਨਾ, ਹਰਪ੍ਰੀਤ ਸਿੰਘ ਮੱਖੂ, ਤਰਨਜੀਤ ਸਿੰਘ ਨਿਮਾਣਾ,  ਲਵਪ੍ਰੀਤ ਸਿੰਘ ਆਦਿ ਤੋਂ ਇਲਾਵਾ ਕਈ ਸਿੱਖ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ।

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement