ਪਾਕਿਸਤਾਨ ਭਾਈ ਗਜਿੰਦਰ ਸਿੰਘ ਨੂੰ ਰਾਜਨੀਤਕ ਸ਼ਰਨ ਦੇਵੇ : ਦਲ ਖ਼ਾਲਸਾ
Published : Sep 30, 2023, 12:35 am IST
Updated : Sep 30, 2023, 12:35 am IST
SHARE ARTICLE
image
image

ਰਾਅ ਏਜੰਸੀ ਦਾ ਪਰਦਾਫ਼ਾਸ਼ ਕਰਨ ਲਈ ਕੈਨੇਡਾ ਦਾ ਧਨਵਾਦ : ਹਰਪਾਲ ਸਿੰਘ

ਅੰਮਿ੍ਤਸਰ 29 ਸਤੰਬਰ (ਕਿ੍ਸ਼ਨ ਸਿੰਘ ਦੁਸਾਂਝ) : ਸਿੱਖ ਜਥੇਬੰਦੀ ਦਲ ਖਾਲਸਾ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਥੇਬੰਦੀ ਦੇ ਸੰਸਥਾਪਕ ਅਤੇ ਹਾਈਜੈਕਰਾਂ ਵਿਚੋਂ ਇਕ ਭਾਈ ਗਜਿੰਦਰ ਸਿੰਘ ਨੂੰ  ਰਾਜਨੀਤਕ ਸ਼ਰਨ ਦੇਵੇ | ਜ਼ਿਕਰਯੋਗ ਹੈ ਕਿ ਅੱਜ ਤੋਂ 42 ਸਾਲ ਪਹਿਲਾਂ ਗਜਿੰਦਰ ਸਿੰਘ ਨੇ ਅਪਣੇ ਸਾਥੀਆਂ ਸਮੇਤ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਦੀ ਰਿਹਾਈ ਅਤੇ ਪੰਜਾਬ ਅੰਦਰ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਅਤਿਆਚਾਰਾ ਵਲ ਦੁਨੀਆਂ ਦਾ ਧਿਆਨ ਖਿੱਚਣ ਲਈ ਭਾਰਤੀ ਜਹਾਜ਼ ਅਗਵਾ ਕੀਤਾ ਸੀ | 
ਅਕਾਲ ਤਖ਼ਤ ਸਾਹਿਬ ਵਲੋਂ  ਸਤੰਬਰ 2020 ਵਿਚ ਗਜਿੰਦਰ ਸਿੰਘ ਦੀ Tਘਾਲਣਾ ਅਤੇ ਕੁਰਬਾਨੀ'' ਨੂੰ  ਮਾਨਤਾ ਦਿੰਦੇ ਹੋਏ ਉਸਨੂੰ 'ਜਲਾਵਤ ਵਸਿੱਖ ਯੋਧਾ' ਦਾ ਖਿਤਾਬ ਦਿਤਾ ਸੀ | ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਗਜਿੰਦਰ ਸਿੰਘ ਹਰ ਤਰ੍ਹਾਂ ਦੇ ਦਬਾਅ ਅਤੇ ਖ਼ੌਫ  ਤੋਂ ਮੁਕਤ ਹੋ ਕੇ ਅਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ |  ਉਨ੍ਹਾਂ  ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ  ਸਿਆਸੀ ਸਰਨ ਦਿਤੀ ਜਾਵੇ ਅਤੇ ਨਨਕਾਣਾ ਸਾਹਿਬ ਵਿਖੇ ਆਜ਼ਾਦਾਨਾ ਤਰੀਕੇ ਨਾਲ ਰਹਿਣ ਦੀ ਇਜਾਜ਼ਤ ਦਿਤੀ ਜਾਵੇ | ਅੱਜ ਦੇ ਸਮਾਗਮ ਦੇ ਪ੍ਰਬੰਧਕਾਂ ਨੇ ਰਾਅ ਏਜੰਸੀ ਦੇ ਗ਼ੈਰ-ਨਿਆਇਕ ਕਾਰਵਾਈਆਂ ਪਿੱਛੇ ਹੱਥ ਹੋਣ ਦਾ ਪਰਦਾਫ਼ਾਸ਼ ਕਰਨ ਲਈ ਕੈਨੇਡਾ ਦਾ ਧਨਵਾਦ ਕੀਤਾ | 
ਜਥੇਬੰਦੀ ਦਲ ਖਾਲਸਾ ਨੇ ਸ਼ੁਕਰਵਾਰ ਨੂੰ  ਅਕਾਲ ਤਖ਼ਤ ਸਾਹਿਬ ਵਿਖੇ ਸਮੂਹ TਜਲਾਵਤਨU ਸਿੱਖ ਕਾਰਕੁਨਾਂ ਦੀ ਤੰਦਰੁਸਤੀ, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, Tਸਿੱਖ ਆਜ਼ਾਦੀ ਸੰਘਰਸ਼U ਦੀ ਸਫ਼ਲਤਾ ਅਤੇ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਜਵੜ ਦੇ ਕਾਤਲਾਂ ਨੂੰ  ਸਜ਼ਾਵਾਂ ਦਿਵਾਉਣ ਲਈ ਅਰਦਾਸ ਕੀਤੀ | ਜਥੇਬੰਦੀ ਦੇ ਸਾਬਕਾ ਪ੍ਰਧਾਨ ਹਰਚਨਜੀਤ ਸਿੰਘ ਧਾਮੀ ਨੇ ਅਰਦਾਸ ਕੀਤੀ | ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਸੰਗਤਾਂ ਨੂੰ  ਸੰਬੋਧਨ ਕਰਦੇ ਹੋਏ ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਦੋਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਭਾਈ ਨਿੱਝਰ ਦੀ ਹਤਿਆ ਲਈ ਭਾਰਤ ਉੱਤੇ ਦੋਸ਼ ਲਗਾਉਣ ਵਾਲੇ ਬਿਆਨ ਨੇ ਕੂਟਨੀਤਕ ਤੂਫ਼ਾਨ ਛੇੜਿਆ ਹੈ, ਉਦੋਂ ਤੋਂ ਹੀ ਅੰਤਰਰਾਸ਼ਟਰੀ ਮੰਚਾਂ 'ਤੇ ਖ਼ਾਲਿਸਤਾਨ ਦੀ ਚਰਚਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਲਈ ਇਹ ਸਮਾਂ ਅਤੇ ਮੌਕਾ ਹੈ ਕਿ ਉਹ ਪੰਜਾਬ ਦੇ ਸੰਘਰਸ ਦੇ ਰਾਜਨੀਤਕ ਹੱਲ  ਲਈ ਸਵੈ-ਨਿਰਣੇ ਦੇ ਅਧਿਕਾਰ ਅਤੇ ਆਜਾਦੀ ਲਈ ਸੰਘਰਸ਼ ਕਰ ਰਹੀ ਸਿੱਖ ਲੀਡਰਸ਼ਿਪ  ਨਾਲ ਗੱਲ ਕਰੇ | ਉਨ੍ਹਾਂ ਕਿਹਾ ਕਿ ਪੰਜਾਬ ਸਮੱਸਿਆ ਇਕ ਰਾਜਨੀਤਕ ਸਮੱਸਿਆ ਹੈ ਪਰ ਇਹ ਭਾਰਤ ਦੀ ਬਦਨੀਤੀ ਹੈ ਕਿ ਉਸਨੇ ਇਸਨੂੰ ਹਮੇਸਾਂ ਹੀ ਕਾਨੂੰਨ ਵਿਵਸਥਾ ਦਾ ਮਾਮਲਾ ਬਣਾ ਕੇ ਪੇਸ਼ ਕੀਤਾ ਹੈ | ਭਾਈ ਮੰਡ ਨੇ ਇੰਡੀਅਨ ਮੀਡੀਆ ਦੇ ਇਕ ਹਿੱਸੇ ਨੂੰ  ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਖਾਲਿਸਤਾਨੀ ਕਾਰਕੁਨਾਂ ਨੂੰ  ਗ਼ਲਤ ਤਰੀਕੇ ਨਾਲ ਪੇਸ ਕਰਨ ਤੋ ਬਾਜ ਆਉਣ ਅਤੇ ਉਨ੍ਹਾਂ ਨੂੰ  ਗੈਂਗਸਟਰਾਂ ਨਾਲ ਜੋੜਨਾ ਬੰਦ ਕਰਨ | 
ਪ੍ਰਬੰਧਕਾਂ ਨੇ ਫਾਈਵ ਆਈਜ (ਅਮਰੀਕਾ, ਕੈਨੇਡਾ, ਯੂ.ਕੇ., ਆਸਟ੍ਰੇਲੀਆ, ਨਿਊਜੀਲੈਂਡ) ਨੂੰ  ਅਸਹਿਣਸੀਲ ਭਾਰਤ 'ਤੇ ਨਿਰੰਤਰ ਨਜਰ ਰੱਖਣ ਦੀ ਅਪੀਲ ਕੀਤੀ ਕਿਉਂਕਿ ਉਹ ਸਮਝਦੇ ਹਨ ਕਿ ਭਾਰਤ ਏਜੰਸੀਆਂ ਵਿਦੇਸੀ ਧਰਤੀ ਤੇ ਖਾਲਿਸਤਾਨੀ ਕਾਰਕੁਨਾਂ ਵਿਰੁੱਧ ਹੋਰ ਵੀ ਗੈਰ-ਨਿਆਇਕ ਹਮਲੇ ਕਰ ਸਕਦਾ ਹੈ | ਇਸ ਮੌਕੇ ਸਾਬਕਾ ਖਾੜਕੂ ਆਗੂ ਦਲਜੀਤ ਸਿੰਘ ਬਿੱਟੂ ਨੇ ਵੀ ਸੰਬੋਧਨ ਕੀਤਾ | ਸਮਾਗਮ ਵਿੱਚ  ਨਰੈਣ ਸਿੰਘ ਚੌੜਾ, ਬਾਬਾ ਲਹਿਣਾ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ, ਰਣਬੀਰ ਸਿੰਘ, ਜਗਜੀਤ ਸਿੰ ਖੋਸਾ, ਸੁਰਜੀਤ ਸਿੰਘ ਖਾਲਿਸਤਾਨੀ, ਗੁਰਵਿੰਦਰ ਸਿੰਘ ਬਠਿੰਡਾ,  ਗੁਰਦੀਪ ਸਿੰਘ ਕਾਲਕਟ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਹਰਬੀਰ ਸਿੰਘ ਸੰਧੂ ਵੀ ਸਿ?ਰਕਤ ਕੀਤੀ | 
ਫੋਟੋ ਕੈਪਸ਼ਨ: (29¸¸01)
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement