Sri Guru Ramdasji Parkash Purab: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਜਲੌਅ ਸਾਹਿਬ

By : GAGANDEEP

Published : Oct 30, 2023, 3:35 pm IST
Updated : Oct 30, 2023, 3:35 pm IST
SHARE ARTICLE
Sri Guru Ramdasji Parkash Purab celebrate in amritsar
Sri Guru Ramdasji Parkash Purab celebrate in amritsar

Sri Guru Ramdas ji Parkash Purab: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆ ਭਰ ਤੋਂ 2 ਲੱਖ ਸ਼ਰਧਾਲੂ ਪਹੁੰਚੇ ਅੰਮ੍ਰਿਤਸਰ

 

Sri Guru Ramdasji Parkash Purab celebrate in amritsar : ਦੇਸ਼ ਵਿਚ ਗੁਰੂ ਨਗਰੀ ਅੰਮ੍ਰਿਤਸਰ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਹਰਿਮੰਦਰ ਸਾਹਿਬ ਦੇ ਨਾਲ-ਨਾਲ ਅੰਮ੍ਰਿਤਸਰ ਨੂੰ ਵੀ ਰੌਸ਼ਨੀਆਂ ਨਾਲ ਸਜਾਇਆ ਗਿਆ। ਰਾਤ 12 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਨੇ ਆਤਿਸ਼ਬਾਜ਼ੀ ਚਲਾਈ। ਇਸ ਦੇ ਨਾਲ ਹੀ ਦੁਪਹਿਰ ਸਮੇਂ ਸੁੰਦਰ ਅਤੇ ਲਾਈਟਾਂ ਸਜਾਈਆਂ ਗਈਆਂ ਹਨ।

 

Sri Guru Ramdasji Parkash Purab celebrate in amritsar Sri Guru Ramdasji Parkash Purab celebrate in amritsar

 

ਇਹ ਵੀ ਪੜ੍ਹੋ: People's trust on Doctors: ਭਾਰਤ 'ਚ ਸਭ ਤੋਂ ਵੱਧ ਲੋਕ ਡਾਕਟਰਾਂ 'ਤੇ ਕਰਦੇ ਹਨ ਭਰੋਸਾ, ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ 

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆ ਭਰ ਤੋਂ 2 ਲੱਖ ਸ਼ਰਧਾਲੂ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਹਰਿਮੰਦਰ ਸਾਹਿਬ ਵਿੱਚ ਪੈਰ ਰੱਖਣ ਲਈ ਵੀ ਥਾਂ ਨਹੀਂ ਹੈ। ਦੋ ਦਿਨ ਪਹਿਲਾਂ ਭਾਈ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਮੁੰਬਈ ਤੋਂ ਅੰਮ੍ਰਿਤਸਰ ਪਹੁੰਚੀ ਸੀ। ਜਿਸ ਨੇ 20 ਟਨ ਦੇਸੀ-ਵਿਦੇਸ਼ੀ ਫੁੱਲਾਂ ਨਾਲ ਹਰਿਮੰਦਰ ਸਾਹਿਬ ਨੂੰ ਸਜਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਫੁੱਲਾਂ ਨਾਲ ਮੋਰ ਬਣੇ ਹੋਏ ਹਨ ਅਤੇ ਖੰਡਾ ਸਾਹਿਬ ਅਤੇ ਏਕ ਓਮਕਾਰ ਤਿਆਰ ਕੀਤਾ ਗਿਆ ਹੈ।

 

Sri Guru Ramdasji Parkash Purab celebrate in amritsar Sri Guru Ramdasji Parkash Purab celebrate in amritsar

ਇਹ ਵੀ ਪੜ੍ਹੋ: Manmohan Singh Basarke Death News: ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਦਾ ਹੋਇਆ ਦਿਹਾਂਤ 

ਹਰਿਮੰਦਰ ਸਾਹਿਬ ਦੇ ਮੁੱਖ ਅਸਥਾਨ ਨੂੰ ਜਾਣ ਵਾਲੇ ਰਸਤੇ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਸਾਰੀ ਰਾਤ ਸੰਗਤਾਂ ਗੁਰੂਘਰ ਵਿੱਚ ਬੈਠ ਕੇ ਪਾਠ ਕਰਦੀਆਂ ਰਹੀਆਂ। ਅੱਜ ਗੁਰੂ ਘਰ ਵਿੱਚ ਜਲੌਅ ਵੀ ਸਜਾਏ ਗਏ। ਜੋ ਕਿ ਵਿਸ਼ੇਸ਼ ਮੌਕਿਆਂ ਅਤੇ ਗੁਰਪੁਰਬ ਮੌਕੇ ਸੰਗਤਾਂ ਲਈ ਹੀ ਸਜਾਏ ਜਾਂਦੇ ਹਨ। ਇਸ ਤੋਂ ਇਲਾਵਾ ਅੱਜ ਦਿਨ ਭਰ ਕੀਰਤਨ ਦਰਬਾਰ ਸਜਾਇਆ ਜਾਵੇਗਾ। 

 

Sri Guru Ramdasji Parkash Purab celebrate in amritsar Sri Guru Ramdasji Parkash Purab celebrate in amritsar

ਅੱਜ ਗੁਰੂ ਘਰ ਪੁੱਜੀ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲੰਗਰ ਹਾਲ ਵਿੱਚ ਕਈ ਸੁਆਦੀ ਪਕਵਾਨ ਪਕਾਏ ਗਏ ਹਨ। ਸੰਗਤ ਲਈ ਖੀਰ, ਜਲੇਬੀ ਆਦਿ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਹਨ। ਸੰਗਤਾਂ ਲੱਡੂ, ਵੇਸਣ ਦੀ ਬਰਫ਼ੀ ਅਤੇ ਖੋਆ ਬਰਫ਼ੀ ਵੀ ਸੰਗਤਾਂ ਨੂੰ ਛਕਾਏ ਜਾ ਰਹੇ ਹਨ।

Sri Guru Ramdasji Parkash Purab celebrate in amritsar Sri Guru Ramdasji Parkash Purab celebrate in amritsar

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement