ਕੇਜਰੀਵਾਲ ਸਰਕਾਰ ਨੇ ਦਿਤਾ ਭਰੋਸਾ
Published : Mar 31, 2018, 1:34 am IST
Updated : Mar 31, 2018, 1:34 am IST
SHARE ARTICLE
Manjinder Singh Sirsa & Sisodia
Manjinder Singh Sirsa & Sisodia

ਸਕੂਲੀ ਸਿਲੇਬਸ ਵਿਚ ਸ਼ਾਮਲ ਹੋਵੇਗਾ ਸਿੱਖਾਂ ਵਲੋਂ ਦਿੱਲੀ ਫ਼ਤਿਹ ਕਰਨ ਦਾ ਇਤਿਹਾਸ : ਸਿਰਸਾ 

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਭਾਜਪਾ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰ ਕੇ ਜਿਥੇ ਦਿੱਲੀ ਦੀ ਦੂਜੀ ਰਾਜ ਭਾਸ਼ਾ ਪੰਜਾਬੀ ਨਾਲ ਹੋ ਰਹੇ ਧੱਕੇ ਦਾ ਮਸਲਾ ਚੁਕਿਆ, ਉਥੇ ਉਨ੍ਹਾਂ ਦਿੱਲੀ ਦੇ ਸਕੂਲੀ ਸਿਲੇਬਸ ਵਿਚ ਸਿੱਖਾਂ ਵਲੋਂ ਦਿੱਲੀ ਫ਼ਤਿਹ ਕਰਨ ਦੇ ਇਤਿਹਾਸ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਮੁਲਾਕਾਤ ਪਿਛੋਂ ਸ. ਸਿਰਸਾ ਨੇ ਦਸਿਆ ਕਿ ਉਪ ਮੁੱਖ ਮੰਤਰੀ ਨੇ ਭਰੋਸਾ ਦਿਤਾ ਹੈ ਕਿ ਅਪ੍ਰੈਲ ਮਹੀਨੇ ਸਰਕਾਰੀ ਪੱਧਰ 'ਤੇ ਦਿੱਲੀ ਸਰਕਾਰ 'ਸੁਲਤਾਨ ਉਲ ਕੌਮ' ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਮਨਾਏਗੀ,

Manjinder Singh SirsaManjinder Singh Sirsa

ਦਿੱਲੀ ਫ਼ਤਿਹ ਦਿਹਾੜੇ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ਵਿਚ ਸ਼ਾਮਲ ਵੀ ਕੀਤਾ ਜਾਵੇਗਾ ਅਤੇ ਪੰਜਾਬੀ ਭਾਸ਼ਾ ਦਾ ਮਸਲਾ ਵੀ ਹੱਲ ਕੀਤਾ ਜਾਵੇਗਾ।
ਸ.ਸਿਰਸਾ ਨੇ ਦਸਿਆ ਕਿ ਉਨਾਂ੍ਹ ਉਪ ਮੁਖ ਮੰਤਰੀ ਨੂੰ ਜਿਥੇ ਦਿੱਲੀ ਫਤਿਹ ਦਿਹਾੜੇ ਦੇ ਇਤਿਹਾਸ ਨੂੰ ਸਕੂਲੀ ਸਲੈਬਸ ਵਿਚ ਸ਼ਾਮਲ ਕਰਨ ਲਈ ਕਮੇਟੀ ਬਣਾਉਣ ਬਾਰੇ ਕਿਹਾ ਹੈ, ਉਥੇ ਹੀ ਇਹ ਵੀ ਕਿਹਾ ਹੈ ਕਿ  ਦਿੱਲੀ ਫ਼ਤਿਹ ਦਿਹਾੜੇ ਨਾਲ ਜੁੜੀਆਂ ਹੋਈਆਂ ਥਾਂਵਾਂ ਤੀਸ ਹਜ਼ਾਰੀ, ਮੋਰੀ ਗੇਟ, ਪੁਲ ਮਿਠਾਈ ਤੇ ਹੋਰ ਥਾਂਵਾਂ ਨੂੰ ਸਕੂਲੀ ਸਲੈਬਰ ਵਿਚ ਸ਼ਾਮਲ ਕਰ ਕੇ, ਬੱਚਿਆਂ ਨੂੰ ਇਤਿਹਾਸਕ ਥਾਂਵਾਂ ਦਾ ਸੱਚ ਦਸਿਆ ਜਾਵੇ ਜਿਸ 'ਤੇ ਉਹ ਮਾਣ ਕਰ ਸਕਣ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement