
ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਤੇ ਹੋਰ ਆਗੂ ਚੀਫ਼ ਖ਼ਾਲਸਾ ਦੀਵਾਨ ਪੁੱਜੇ
ਅੰਮ੍ਰਿਤਸਰ : ਅੱਜ ਪ੍ਰਧਾਨ ਤੱਖਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ ਸ: ਅਵਤਾਰ ਸਿੰਘ ਹਿੱਤ, ਸੀਨੀਅਰ ਮੀਤ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਰਣਜੀਤ ਕੌਰ, ਜਨਰਲ ਸਕਤੱਰ ਤੱਖਤ ਸ੍ਰੀ ਪਟਨਾ ਸਾਹਿਬ ਸ: ਮਹਿੰਦਰ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨਾਂ ਸਮੇਤ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਪੁੱਜੇ ਜਿੱਥੇ ਚੀਫ ਖਾਲਸਾ ਦੀਵਾਨ ਪ੍ਰਧਾਨ ਸ. ਨਿਰਮਲ ਸਿੰਘ, ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੁਨੰਗਲ ਅਤੇ ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਹੋਰਨਾਂ ਮੈਂਬਰਾਂ ਵਲੋਂ ਉਹਨਾਂ ਦਾ ਸੁਆਗਤ ਕੀਤਾ ਗਿਆ।
ਚੇਅਰਮੈਨ ਸੀ ਕੇ ਡੀ ਸਕੂਲਜ ਸ: ਭਾਗ ਸਿੰਘ ਅਣਖੀ ਨੇ ਆਏ ਮਹਿਮਾਨਾਂ ਨੂੰ 1902 ਤੋਂ ਸਥਾਪਿਤ ਚੀਫ ਖਾਲਸਾ ਦੀਵਾਨ ਦੇ ਸ਼ਾਨਦਾਰ ਇਤਿਹਾਸ ਬਾਰੇ ਤੇ ਇਸ ਦੇ ਵਿਦਿਅਕ, ਸ਼ਮਾਜਿਕ ਅਤੇ ਧਾਰਮਿਕ ਖੇਤਰ ਵਿਚ ਪਾਏ ਅਹਿਮ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨਾਲ ਗੱਲਵਾਤ ਕਰਦਿਆਂ ਪ੍ਰਧਾਨ ਸ: ਨਿਰਮਲ ਸਿੰਘ ਨੇ ਅਜੋਕੇ ਸਮੇਂ ਵਿਚ ਸਾਰੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਜੱਥੇਬੰਦੀਆਂ ਨੂੰ ਸਿੱਖੀ ਪ੍ਰਚਾਰ ਪ੍ਰਸਾਰ ਕਰਨ ਲਈ, ਸਿੱਖਾਂ ਦੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਅਵਾਜ ਬੁਲੰਦ ਕਰਨ ਲਈ ਅਤੇ ਕੌਮ ਦੀ ਚੜਦੀ ਕਲਾ ਲਈ ਇੱਕ ਜੁਟ-ਇਕਮੁੱਠ ਹੋਕੇ ਕੰਮ ਕਰਨ ਲਈ ਕਿਹਾ।
ਉਹਨਾਂ ਕਿਹਾ ਕਿ ਆਏ ਦਿਨ ਸਿੱਖਾਂ ਤੇ ਵੱਧ ਰਹੇ ਨਸਲੀ ਹਮਲੇ ਚਿੰਤਾ ਦਾ ਵਿਸ਼ਾ ਹਨ। ਸੋ ਦੇਸ਼ਾਂ-ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰਖਿਆਂ ਯਕੀਨੀ ਬਣਾਉਣ ਲਈ ਸਿੱਖਾਂ ਅਤੇ ਸਰਕਾਰਾਂ ਵਲੋਂ ਠੋਸ ਕਦਮ ਚੁਕਣ ਦੀ ਜਰੂਰਤ ਹੈ। ਅਵਤਾਰ ਸਿੰਘ ਹਿੱਤ ਨੇ ਖਾਲਸਾਈ ਅਖੰਡਤਾ ਤੇ ਏਕਤਾ ਲਈ ਇਕ ਪਲੇਟ ਫਾਰਮ ਦੇ ਇੱਕਠੇ ਹੋ ਕੇ ਕੰਮ ਕਰਨ ਦੀ ਹਾਮੀ ਭਰੀ। ਉਨਾਂ ਚੀਫ ਖਾਲਸਾ ਦੀਵਾਨ ਦੀਆਂ ਸ਼ਾਨਦਾਰ ਕਾਰਗੁਜਾਰੀਆਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਚੀਫ ਖਾਲਸਾ ਦੀਵਾਨ ਆਪਣੀਆਂ ਉਸਾਰੂ ਨੀਤੀਆਂ ਰਾਹੀ ਹੋਰ ਵੀ ਤੱਰਕੀਆ ਦੀਆਂ ਪੁਲਾਂਘਾ ਪੁਟੇਗਾ।
ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਨੇ ਆਪਣੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਚਲਾਈ ਗਈ ਸਕਾਲਰਸ਼ਿਪ ਸਕੀਮਾਂ ਤਹਿਤ ਵੱਧ ਤੋਂ ਵੱਧ ਫਾਇਦਾ ਲੈਣ ਹਿੱਤ ਹਰ ਸਕੂਲ ਵਿਚ ਸੰਪਰਕ ਸੈੱਲ ਖੋਲਣ ਦਾ ਵੀ ਨਿਰਣਾ ਲਿਆ। ਬੀਬੀ ਰਣਜੀਤ ਕੌਰ ਨੇ ਇਸ ਨੇਕ ਕੰਮ ਵਿਚ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਆਨਰੇਰੀ ਸਕੱਤਰਾਂ ਸਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਵੀ ਵਿਚਾਰ ਪੇਸ਼ ਕੀਤੇ।ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਨਮਾਨ ਕੀਤਾ।ਇਸ ਮੌਕੇ ਰਾਜਮੋਹੰਦਰ ਸਿੰਘ ਮਜੀਠਾ, ਅਵਤਾਰ ਸਿੰਘ, ਸੁਖਜਿੰਦਰ ਸਿੰਘ ਪਿੰ੍ਰਸ, ਹਰੀ ਸਿੰਘ, ਵਰਿਆਮ ਸ਼ਿੰਘ, ਜਸਪਾਲ ਸਿੰਘ ਢਿੱੋਲੋਂ , ਭੁਪਿੰਦਰ ਸਿੰਘ ਸੇਠੀ, ਗੁਰਪ੍ਰੀਤ ਸਿੰਘ ਸੇਠੀ, ਜਤਿੰਦਰਵੀਰ ਸਿੰਘ, ਡਾ: ਧਰਮਵੀਰ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ।