Kotakpura News : ਜਥੇਦਾਰ ‘ਸਪੋਕਸਮੈਨ’ ਨਾਲ ਹੋਈ ਧੱਕੇਸ਼ਾਹੀ ਬਾਰੇ ਵੀ ਮੰਗਣ ਸਪੱਸ਼ਟੀਕਰਨ : ਡਾ. ਹਰਜਿੰਦਰ ਸਿੰਘ ਦਿਲਗੀਰ

By : BALJINDERK

Published : Aug 31, 2024, 12:55 pm IST
Updated : Aug 31, 2024, 12:55 pm IST
SHARE ARTICLE
 Dr. Harjinder Singh Dilgir
Dr. Harjinder Singh Dilgir

Kotakpura News : ਬਾਦਲ ਸਰਕਾਰ ਦੌਰਾਨ ਇਕ ਸਾਧ ਦੇ ਚੇਲੇ/ਚੇਲੀਆਂ ਨੇ 7 ਦਫ਼ਤਰਾਂ ’ਤੇ ਇੱਕੋ ਸਮੇਂ ਕੀਤਾ ਸੀ ਹਮਲਾ!

Kotakpura News : ਤਖਤਾਂ ਦੇ ਜਥੇਦਾਰਾਂ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ 2017 ਤੱਕ ਦੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਪੰਥ ਨਾਲ ਜੁੜੀਆਂ ਘਟਨਾਵਾਂ ਲਈ 15 ਦਿਨਾਂ ਦੇ ਅੰਦਰ -ਅੰਦਰ ਸਪੱਸ਼ਟੀਕਰਨ ਦੇਣ ਅਤੇ ਗੁਨਾਹਾਂ ਦੀ ਮਾਫੀ ਮੰਗਣ ਦੇ ਦਿੱਤੇ ਆਦੇਸ਼ ਬਾਰੇ ਹੱਕ ਅਤੇ ਵਿਰੋਧ ਵਿੱਚ ਵੱਖੋ ਵੱਖਰਾ ਪ੍ਰਤੀਕਰਮ ਪੜਨ ਅਤੇ ਸੁਣਨ ਨੂੰ ਮਿਲ ਰਿਹਾ ਹੈ। ਪੰਥ ਦਾ ਜਾਗਰੂਕ ਵਰਗ ਅਤੇ ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਜੇਕਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਸਾਰੇ ਜਥੇਦਾਰ ਹੁਣ ਪੰਥ ਦੀਆਂ ਰਹੁਰੀਤਾਂ, ਪ੍ਰੰਪਰਾਵਾਂ ਅਤੇ ਮਰਿਆਦਾ ਸਮੇਤ ਸਿਧਾਂਤਾਂ ਨੂੰ ਕਾਇਮ ਰੱਖਣਾ ਜਾਂ ਮਜ਼ਬੂਤ ਕਰਨਾ ਚਾਹੁੰਦੇ ਹਨ ਤਾਂ ਹੁਣ ਅਜਿਹੇ ਸਾਰੇ ਮੁੱਦਿਆਂ ਦਾ ਨਿਪਟਾਰਾ ਹੋ ਜਾਣਾ ਚਾਹੀਦਾ ਹੈ।

ਇਹ ਵੀ ਪੜੋ :Punjab and Haryana High court : ਹਾਈ ਕੋਰਟ ਨੇ PSEB ਨੂੰ 8 ਹਫ਼ਤਿਆਂ ’ਚ ਲੈਕਚਰਾਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਦਿੱਤੇ ਹੁਕਮ 

ਪਿਛਲੇ ਸਮੇਂ ਵਿਚ ਅਕਾਲ ਤਖਤ ਵਲੋਂ ਸਿਆਸੀ ਆਕਾਵਾਂ ਦੇ ਦਬਾਅ ਹੇਠ ਪੰਥਕ ਵਿਦਵਾਨਾ, ਸਿੱਖ ਚਿੰਤਕਾਂ, ਪੰਥਦਰਦੀਆਂ ਨੂੰ ਹੁਕਮਨਾਮੇ ਦੇ ਨਾਮ ’ਤੇ ਜਲੀਲ ਕਰਨ, ਸੋਦਾ ਸਾਧ ਨੂੰ ਬਿਨ ਮੰਗੀ ਮਾਫੀ ਦੇਣ, ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਰਪ੍ਰਸਤੀ ਕਰਨ, ਹੁਕਮਨਾਮਿਆਂ ਦੇ ਬਾਵਜੂਦ ਨਿਰੰਕਾਰੀ, ਨੂਰਮਹਿਲੀਏ, ਸੋਦਾ ਸਾਧ ਅਤੇ ਆਰਐਸਐਸ ਦੀਆਂ ਚੌਂਕੀਆਂ ਭਰਨ ਵਰਗੇ ਲੱਗਦੇ ਸੰਗੀਨ ਦੋਸ਼ਾਂ ਬਾਰੇ ਵੀ ਸੰਗਤ ਦੀ ਕਚਹਿਰੀ ਵਿਚ ਸਪੱਸ਼ਟ ਕਰਨਾ ਚਾਹੀਦਾ ਹੈ। ਜੇਕਰ ਪੰਥ ਦੀ ਚੜਦੀਕਲਾ ਦੇ ਪ੍ਰਤੀਕ ਬਣ ਚੁੱਕੇ ‘ਰੋਜ਼ਾਨਾ ਸਪੋਕਸਮੈਨ’ ਨਾਲ ਬਾਦਲ ਸਰਕਾਰ ਵਲੋਂ ਕੀਤੀਆਂ ਜਿਆਦਤੀਆਂ, ਧੱਕੇਸ਼ਾਹੀਆਂ, ਵਧੀਕੀਆਂ ਅਤੇ ਵਿਤਕਰੇਬਾਜੀ ਵਾਲੀਆਂ ਘਟਨਾਵਾਂ ਦਾ ਜਿਕਰ ਕਰਨਾ ਹੋਵੇ ਤਾਂ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਜੇਕਰ ਤਖਤਾਂ ਦੇ ਜਥੇਦਾਰਾਂ ਦੇ ਸਾਲ 2007 ਤੋਂ 2017 ਤੱਕ ਦੇ 10 ਸਾਲਾ ਬਾਦਲ ਸਰਕਾਰ ਦੇ ਕਾਰਜਕਾਲ ਦਾ ਜ਼ਿਕਰ ਕਰਨਾ ਹੋਵੇ ਤਾਂ ਉਸ ਸਮੇਂ 28 ਸਤੰਬਰ 2007 ਵਾਲੇ ਦਿਨ, ਜਦੋਂ ਬਾਦਲ ਸਰਕਾਰ ਬਣੀ ਨੂੰ ਮਹਿਜ 6 ਮਹੀਨੇ ਦਾ ਸਮਾਂ ਹੀ ਬੀਤਿਆ ਸੀ ਤਾਂ ਦਿਨ ਦਿਹਾੜੇ ਨੂਰਮਹਿਲੀਏ ਸਾਧ ਦੇ ਚੇਲੇ-ਚੇਲੀਆਂ ਨੇ ਇੱਕੋ ਦਿਨ ਪੰਜਾਬ ਵਿੱਚ ‘ਰੋਜ਼ਾਨਾ ਸਪੋਕਸਮੈਨ’ ਦੇ 7 ਸਬ ਦਫਤਰ ਤਹਿਸ ਨਹਿਸ ਕਰ ਦਿੱਤੇ, 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਕਿਸੇ ਦੋਸ਼ੀ ਖਿਲਾਫ਼ ਮਾਮਲਾ ਤੱਕ ਦਰਜ ਕਰਨ ਦੀ ਜ਼ਰੂਰਤ ਨਾ ਸਮਝੀ ਗਈ, ਤਖਤਾਂ ਦੇ ਜਥੇਦਾਰਾਂ ਸਮੇਤ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਹੁਦੇਦਾਰ ਇਸ ਘਿਨਾਉਣੀ ਹਰਕਤ ਦੀ ਨਿੰਦਿਆਂ ਤੱਕ ਨਾ ਕਰ ਸਕਿਆ, ਪੰਥਕ ਹਲਕਿਆਂ ਨੇ ਬਿਨਾ ਕਸੂਰੋਂ ਪੰਥ ਦੀ ਆਵਾਜ਼ ‘ਰੋਜ਼ਾਨਾ ਸਪੋਕਸਮੈਨ’ ਨਾਲ ਹੋਏ ਧੱਕੇ ਦਾ ਬਹੁਤ ਬੁਰਾ ਮਨਾਇਆ ਪਰ ਬਾਦਲ ਸਰਕਾਰ ਦੇ ਕਿਸੇ ਮੰਤਰੀ ਜਾਂ ਵਿਧਾਇਕ ਨੇ ਇਸ ਗੁੰਡਾਗਰਦੀ ਦੀ ਘਟਨਾ ਵਿਰੁੱਧ ਕੋਈ ਪ੍ਰਤੀਕਰਮ ਤੱਕ ਨਾ ਕੀਤਾ।

ਇਹ ਵੀ ਪੜੋ :Haryana News : ਹਰਿਆਣਾ ਮਹਿਲਾ ਕਮਿਸ਼ਨ ਨੇ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਭੇਜਿਆ  

ਹੁਣ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਸਮੇਤ ਪ੍ਰੋ ਇੰਦਰ ਸਿੰਘ ਘੱਗਾ, ਭਾਈ ਹਰਜਿੰਦਰ ਸਿੰਘ ਮਾਝੀ, ਸੁਖਜੀਤ ਸਿੰਘ ਖੋਸਾ ਅਤੇ ਹੋਰਨਾਂ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਨਿਰਪੱਖ ਰਾਇ ਰੱਖਣ ਵਾਲੇ ਪੰਥਦਰਦੀਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਹੋਰਨਾਂ ਜਥੇਦਾਰਾਂ ਨੂੰ ਸਵਾਲ ਕੀਤਾ ਹੈ ਕਿ ਕੀ ਉਹ 15 ਦਿਨਾਂ ਦੇ ਅੰਦਰ- ਅੰਦਰ ਸੁਖਬੀਰ ਸਿੰਘ ਬਾਦਲ ਸਮੇਤ ਪੇਸ਼ ਹੋਣ ਵਾਲੇ ਬਾਦਲ ਸਰਕਾਰ ਦੇ ਮੰਤਰੀਆਂ/ਵਿਧਾਇਕਾਂ ਨੂੰ ਰੋਜ਼ਾਨਾ ਸਪੋਕਸਮੈਨ ਨਾਲ ਹੋਈ ਧੱਕੇਸ਼ਾਹੀ ਬਾਰੇ ਵੀ ਪੁੱਛਗਿੱਛ ਕਰਨਗੇ? ਕੀ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇਗਾ ਜਾਂ ਇਹ ਸਭ ਸਿਰਫ ਰਸਮੀ ਕਾਰਵਾਈ ਜਾਂ ਖਾਨਾਪੂਰਤੀ ਅਰਥਾਤ ਡਰਾਮੇਬਾਜੀ ਤੱਕ ਸੀਮਤ ਰਹਿ ਜਾਵੇਗਾ?

(For more news apart from Seeking clarification about bullying of Jathedar 'spokesman': Dr. Harjinder Singh Dilgir News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement