ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਨਾ ਹੋਵੇ: ਆਰਐਸਐਸ
Published : Sep 11, 2017, 10:37 pm IST
Updated : Sep 11, 2017, 5:07 pm IST
SHARE ARTICLE

ਅੰਮ੍ਰਿਤਸਰ, 11 ਸਤੰਬਰ: ਰਾਸ਼ਟਰੀ ਸਿੱਖ ਸੰਗਤ ਨੇ ਕਿਹਾ ਹੈ ਕਿ ਸੌਦਾ ਸਾਧ ਮਾਮਲੇ ਵਿਚ ਹੀ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਿਆਸੀ ਲੋਕਾਂ ਨੇ ਅਪਣੇ ਸਿਆਸੀ ਹਿਤਾਂ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਗਰਿਮਾ ਦੀ ਵਰਤੋਂ ਕੀਤੀ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਚਿੱਠੀ ਵਿਚ ਆਰਐਸਐਸ ਨੇ ਕਿਹਾ ਕਿ ਸਿਆਸੀ ਲੋਕਾਂ ਵਲੋਂ ਕੀਤੀ ਜਾਂਦੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਦੁਰਵਰਤੋਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਆਰਐਸਐਸ ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਕਿਹਾ ਕਿ ਡੇਰਾ ਸਿਰਸਾ ਬਾਰੇ ਸੰਗਠਨ ਦਾ ਸ਼ੁਰੂ ਤੋਂ ਹੀ ਇਹ ਵਿਚਾਰ ਸੀ ਕਿ ਸਿਆਸੀ ਲੋਕਾਂ ਨੇ ਪਹਿਲਾਂ ਨਿਰੰਕਾਰੀਆਂ ਦੀ ਵਰਤੋਂ ਕਰ ਕੇ ਸਿੱਖਾਂ ਨੂੰ ਬਲਦੀ ਵਿਚ ਸੁੱਟ ਦਿਤਾ ਅਤੇ ਬਾਅਦ ਵਿਚ ਸੌਦਾ ਸਾਧ ਦੀ ਵਰਤੋਂ ਕਰ ਕੇ ਸਿੱਖ ਮਰਿਆਦਾ ਦੀਆਂ ਧਜੀਆਂ ਉਡਵਾਈਆਂ। ਉਨ੍ਹਾਂ ਕਿਹਾ ਕਿ ਸੰਗਠਨ ਦੀ ਮੈਗਜ਼ੀਨ ਸੰਗਤ ਸੰਸਾਰ ਨੇ ਜੂਨ 2007 ਦੇ ਅੰਕ ਦੀ ਸੰਪਾਦਕੀ ਵਿਚ ਅਜਿਹਾ ਸਪੱਸ਼ਟ ਲਿਖਿਆ ਸੀ ਅਤੇ ਇਸੇ ਅੰਕ ਵਿਚ ਡੇਰੇ ਦੀ ਸਾਧਵੀ ਵਲੋਂ ਦਸੰਬਰ 2002 ਵਿਚ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਨੂੰ ਵੀ ਛਾਪਿਆ ਗਿਆ ਸੀ। ਬਾਅਦ ਵਿਚ ਇਸੇ ਚਿੱਠੀ ਦੇ ਆਧਾਰ 'ਤੇ ਸੌਦਾ ਸਾਧ ਵਿਰੁਧ ਕੇਸ ਦਰਜ ਹੋਇਆ ਸੀ ਅਤੇ ਇਸੇ ਅੰਕ ਵਿਚ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਬਾਰੇ ਵਿਚ ਛਾਪਿਆ ਗਿਆ ਸੀ। ਡਾ. ਸ਼ਾਸਤਰੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਪੀਲ ਕੀਤੀ ਕਿ ਤੁਹਾਡੀ ਅਗਵਾਈ ਵਿਚ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀਆਂ ਵਰਗੀਆਂ ਧਾਰਮਕ ਥਾਵਾਂ ਦੀ ਵਰਤੋਂ ਨਾ ਹੋ ਸਕੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਪਾਖੰਡੀ ਬਾਬਿਆਂ ਦੇ ਬਹਿਕਾਵੇ ਵਿਚ ਨਾ ਆਉਣ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement