ਅਕਾਲੀ ਦਲ ਵਲੋਂ ਗੁਰਮੁਖ ਸਿੰਘ ਤੇ ਭਾਈ ਹਿੰਮਤ ਸਿੰਘ ਮਨਾਉਣ ਦੀ ਅਸਫ਼ਲ ਕੋਸ਼ਿਸ਼
Published : Feb 2, 2018, 12:51 am IST
Updated : Feb 1, 2018, 7:21 pm IST
SHARE ARTICLE

ਤੁਹਾਡੀਆਂ ਸੇਵਾਵਾਂ ਮੁੜ ਬਹਾਲ ਹੋ ਸਕਦੀਆਂ ਹਨ ਜੇ....
ਤਰਨਤਾਰਨ, 1 ਫ਼ਰਵਰੀ (ਚਰਨਜੀਤ ਸਿੰਘ): ਜਥੇਦਾਰਾਂ ਵਲੋਂ ਕੀਤੇ ਜਾਂਦੇ ਫ਼ੈਸਲਿਆਂ ਵਿਚ ਸਿਆਸੀ ਦਖ਼ਲਅੰਦਾਜ਼ੀ ਕੀਤੇ ਜਾਣ ਦੇ ਇੰਕਸ਼ਾਫ਼ ਕਰਨ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਟਾਏ ਗਏ ਜਥੇਦਾਰ ਗਿ. ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਭਰਾ ਹਿੰਮਤ ਸਿੰਘ 'ਤੇ ਅਕਾਲੀ ਦਲ ਨੇ ਡੋਰੇ ਪਾਉਣੇ ਸ਼ੁਰੂ ਕਰ ਦਿਤੇ ਹਨ। ਜਾਣਕਾਰੀ ਮੁਤਾਬਕ ਮਾਲਵੇ ਨਾਲ ਸਬੰਧਤ ਦੋ ਸਾਬਕਾ ਮੰਤਰੀਆਂ ਨੇ ਭਾਈ ਹਿੰਮਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮਨਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਮਾਲਵੇ ਦੇ ਸਾਬਕਾ ਮੰਤਰੀਆਂ ਨੇ ਭਾਈ ਹਿੰਮਤ ਸਿੰਘ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਪੱਤਰਕਾਰਾਂ ਸਾਹਮਣੇ ਬਿਆਨ ਦੇ ਦੇਵੇ ਕਿ ਮੈਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਭੇਜਣ ਲਈ ਕਾਂਗਰਸ ਦੇ ਮੰਤਰੀਆਂ ਨੇ ਅਤੇ ਕੁੱਝ ਕਾਂਗਰਸੀ ਸਿੱਖ ਆਗੂਆਂ ਨੇ ਉਕਸਾਇਆ ਸੀ ਤਾਂ ਗਿ. ਗੁਰਮੁਖ ਸਿੰਘ ਅਤੇ ਭਾਈ ਹਿੰਮਤ ਸਿੰਘ ਦੀਆਂ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ। ਇਥੇ ਹੀ ਬਸ ਨਹੀਂ, ਗਿ. ਗੁਰਮੁਖ ਸਿੰਘ ਨੂੰ ਮੁੜ ਜਥੇਦਾਰ ਵਜੋਂ ਸੇਵਾ ਦਿਤੀ ਜਾ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਭਾਈ ਹਿੰਮਤ ਸਿੰਘ ਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਇਸ ਝੂਠ ਵਿਚ ਅਕਾਲੀ ਦਲ ਦਾ ਸਾਥ ਨਹੀਂ ਦੇਣਗੇ। ਭਾਈ ਹਿੰਮਤ ਸਿੰਘ ਨੇ ਸਾਬਕਾ ਅਕਾਲੀ ਮੰਤਰੀਆਂ ਨੂੰ ਇਥੋ ਤਕ ਕਹਿ ਦਿਤਾ ਹੈ ਕਿ ਗਿ. ਗੁਰਮੁਖ ਸਿੰਘ ਗੁਰਦਵਾਰਾ ਧਨਧਾਮ ਸਾਹਿਬ ਜੀਂਦ ਵਿਖੇ ਸੇਵਾ ਕਰ ਕੇ ਸ਼ਤੁੰਸ਼ਟ ਹਨ ਤੇ ਹੁਣ ਸਾਡੇ ਪਰਵਾਰ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ।   


ਗਿ. ਗੁਰਮੁਖ ਸਿੰਘ ਨੇ 5 ਮਹੀਨੇ ਪਹਿਲਾਂ ਇੰਕਸ਼ਾਫ਼ ਕੀਤਾ ਸੀ ਕਿ ਜਥੇਦਾਰਾਂ ਵਲੋਂ ਫ਼ੈਸਲਾ ਲੈਣ ਸਮੇਂ ਪੰਜਾਬ ਦਾ ਇਕ ਵੱਡਾ ਸਿਆਸੀ ਪਰਵਾਰ ਦਬਾਅ ਪਾ ਕੇ ਮਨਮਰਜ਼ੀ ਦੇ ਫ਼ੈਸਲੇ ਕਰਵਾਉਂਦਾ ਹੈ। ਮਿਸਾਲ ਵਜੋਂ ਸੌਦਾ ਸਾਧ ਨੂੰ ਦਿਤੀ ਗਈ ਮਾਫ਼ੀ ਦਾ ਮਾਮਲਾ ਸੀ। ਉਸ ਤੋਂ ਬਾਅਦ ਗਿ. ਗੁਰਮੁਖ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਉਨ੍ਹਾਂ ਦੇ ਛੋਟੇ ਭਰਾ ਭਾਈ ਹਿੰਮਤ ਸਿੰਘ ਨੂੰ ਸਿਆਸੀ ਪ੍ਰਭਾਵ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਭਾਈ ਹਿੰਮਤ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ ਅਤੇ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੀ ਜਾਂਚ ਕਰਨ ਲਈ ਬਣੇ ਕਮਿਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋ ਕੇ ਸਬੂਤਾਂ ਨਾਲ ਤੱਥਾਂ ਤੋਂ ਜਾਣੂ ਕਰਵਾਇਆ ਸੀ ਕਿ ਇਸ ਬੇਅਦਬੀ ਕਾਂਡ 'ਤੇ ਪਰਦਾ ਪਾਉਣ ਲਈ ਕਿਸ ਕਿਸ ਆਗੂ ਨੇ ਜਥੇਦਾਰਾਂ 'ਤੇ ਦਬਾਅ ਪਾਇਆ ਸੀ। ਇਸ ਮਾਮਲੇ 'ਤੇ ਹੋਈ ਕਿਰਕਰੀ ਤੋਂ ਬਚਣ ਲਈ ਅਕਾਲੀ ਦਲ ਹੁਣ ਗਿ. ਗੁਰਮੁਖ ਸਿੰਘ ਤੇ ਭਾਈ ਹਿੰਮਤ ਸਿੰਘ 'ਤੇ ਡੇਰੇ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement