ਅਮਰੀਕਾ: ਸਿੱਖਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਸਬੰਧੀ ਸੰਸਦ 'ਚ ਮਤਾ ਪਾਸ
Published : Mar 1, 2018, 12:07 am IST
Updated : Feb 28, 2018, 6:37 pm IST
SHARE ARTICLE

ਇੰਡਿਆਨਾ ਸੂਬੇ ਵਿਚ ਲਗਭਗ 10 ਹਜ਼ਾਰ ਹੈ ਸਿੱਖਾਂ ਦੀ ਆਬਾਦੀ
ਇੰਡਿਆਨਾਪੋਲਿਸ, 28 ਫ਼ਰਵਰੀ : ਅਮਰੀਕਾ ਦੇ ਇੰਡਿਆਨਾ ਸੂਬੇ ਦੀ ਸੰਸਦ ਦੇ ਦੋਹਾਂ ਸਦਨਾ ਨੇ ਦੇਸ਼ ਵਿਚ ਅਮਰੀਕੀ ਸਿੱਖਾਂ ਦੇ ਅਹਿਮ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਆਮ ਸਹਿਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ ਹੈ। ਹੇਠਲੇ ਸਦਨ ਜਾਂ ਪ੍ਰਤੀਨਿਧੀ ਸਭਾ ਨੇ ਅੱਜ ਸਿੱਖਾਂ ਸਬੰਧੀ ਪ੍ਰਸਤਾਵ ਪਾਸ ਕੀਤਾ ਹੈ। ਇਸ ਤੋਂ ਪਹਿਲਾ ਸੀਨੇਟ ਵਿਚ ਪਹਿਲਾਂ ਹੀ ਅਜਿਹਾ ਪ੍ਰਸਤਾਵ ਪਾਸ ਹੋ ਚੁੱਕਾ ਹੈ। ਸੀਨੇਟ ਨੂੰ ਉਪਰੀ ਸਦਨ ਦੇ ਤੌਰ 'ਤੇ ਜਾਣਿਆਂ ਜਾਂਦਾ ਹੈ। ਇੰਡਿਆਨਾ ਵਿਚ ਪ੍ਰਤੀਨਿਧੀ ਸਭਾ ਵਿਚ ਸਦਨ ਦੀ ਕਾਰਵਾਈ ਦੀ ਸ਼ੁਰੂ ਸਿੱਖ ਪ੍ਰਾਰਥਨਾ ਨਾਲ ਹੋਈ। ਇਥੇ ਸਿੱਖਾਂ ਦੀ ਲਗਭਗ 10 ਹਜ਼ਾਰ ਦੀ ਆਬਾਦੀ ਹੈ ਅਤੇ ਸਿੱਖਾਂ ਦੇ ਲਗਭਗ 3500 ਅਦਾਰੇ ਹਨ।


 ਪ੍ਰਸਤਾਵ ਵਿਚ ਸਿੱਢਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਸਿੱਖ ਵੱਖ-ਵੱਖ ਕਾਰੋਬਾਰਾ ਅਤੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਉਹ ਅਮਰੀਕੀ ਹਥਿਆਰਬੰਦ ਫ਼ੌਜੀਆਂ ਦੇ ਦੇਸ਼ਭਗਤ ਮੈਂਬਰ ਹੋਣ ਦੇ ਨਾਲ ਹੀ ਉਹ ਅਪਣੀ ਧਾਰਮਕ ਆਜ਼ਾਦੀ ਦੇ ਪ੍ਰਤੀ ਵੀ ਚੌਕਸ ਹਨ। ਸੰਸਦ ਮੈਂਬਰ ਸਿੰਡੀ ਕਿਰਖੋਫ਼ਰ ਅਤੇ ਸਦਨ ਦੇ ਸਪੀਕਰ ਬ੍ਰਾਇਨ ਬੋਸਮਾ ਵਲੋਂ ਪੇਸ਼ ਪ੍ਰਸਤਾਵ ਵਿਚ ਕਿਹਾ ਗਿਆ ਕਿ ਸਿੱਖਾਂ ਵਲੋਂ ਅਮਰੀਕਾ ਦੀ ਵਫ਼ਾਦਾਰੀ ਭਰੀ ਸੇਵਾ ਪ੍ਰਸ਼ੰਸਾ ਦੀ ਹਕਦਾਰ ਹੈ। ਬੋਸਮਾ ਨੇ ਕਿਹਾ ਕਿ ਇੰਡਿਆਨਾ ਵਿਚ ਵਧਦੇ ਸਿੱਖ ਲਗਾਤਾਰ ਸੂਬੇ ਲਈ ਸ਼ਾਨਦਾਰ ਯੋਗਦਾਨ ਕਰ ਰਹੇ ਹਨ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਿੱਖਾਂ ਦੇ ਯੋਗਦਾਨ ਨੂੰ ਸਦਨ ਵਿਚ ਮਾਨਤਾ ਦੇ ਰਹੇ ਹਨ।               (ਪੀ.ਟੀ.ਆਈ.)

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement