ਬਾਬਾ ਹਰੀ ਸਿੰਘ ਰੰਧਾਵੇ ਵਾਲੇ ਕਿਸੇ ਨਿਜੀ ਡੇਰੇ ਦੇ ਡੇਰੇਦਾਰ ਮੁਖੀ ਨੂੰ ਜਬਾਬਦੇਹ ਨਹੀਂ: ਜਥਾ ਰੰਧਾਵਾ
Published : Oct 23, 2017, 11:50 pm IST
Updated : Oct 23, 2017, 6:20 pm IST
SHARE ARTICLE

ਚੰਡੀਗੜ੍ਹ, 23 ਅਕਤੂਬਰ (ਸਸਸ): ਜਿਸ ਵਿਦਿਆਰਥੀ ਕੋਲ ਵੀ ਟਕਸਾਲ ਦੀ ਗੁਰਮਤਿ ਵਿਦਿਆ ਦਾ ਖਜਾਨਾ ਹੈ ਭਾਵੇ ਉਸ ਨੇ ਕਿਸੇ ਵੀ ਟਕਸਾਲੀ ਵਿਦਵਾਨ ਕੋਲੋ ਪ੍ਰਾਪਤ ਕੀਤਾ ਹੋਵੇ ਉਸ ਨੂੰ ਸੰਪ੍ਰਦਾ ਦਮਦਮੀ ਟਕਸਾਲ ਅਖਵਾਉਣ ਦਾ ਪੂਰਨ ਹੱਕ ਹੈ, ਇਸ ਲਈ ਕਿਸੇ ਖਾਸ ਸਿਆਸੀ ਧਿਰ ਨਾਲ ਸਬੰਧਤ ਇਕ ਨਿਜੀ ਡੇਰੇਦਾਰ ਕੋਲੋ ਸਰਟੀਫਕੇਟ ਲੈਣ ਦੀ ਜ਼ਰੂਰਤ ਨਹੀ ਹੈ। ਇਹ ਪ੍ਰਗਟਾਵਾ ਗੁਰਮਤਿ ਵਿਦਿਆਲਾ ਜੱਥਾ ਰੰਧਾਵਾ ਫ਼ਤਿਹਗੜ੍ਹ ਸਾਹਿਬ ਵਲੋ ਜਾਰੀ ਪ੍ਰੈਸ ਬਿਆਨ ਰਾਹੀ ਪਿਛਲੀ ਦਿਨੀ ਗਿਆਨੀ ਹਰਨਾਮ ਸਿੰਘ ਧੁੰਮਾਂ ਵੱਲੋ ਬਾਬਾ ਹਰੀ ਸਿੰਘ ਵਿਰੁੱਧ ਜਾਰੀ ਪ੍ਰੈਸ ਬਿਆਨ ਦਾ ਮੋੜਵਾਂ ਜਵਾਬ ਦਿੰਦਿਆ ਜੱਥਾ ਰੰਧਾਵਾ ਵੱਲੋ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਭਾਈ ਦਰਸਨ ਸਿੰਘ ਜਥੇਦਾਰ ਸਵਾਲ ਕਰਦਿਆਂ ਪੁਛਿਆ ਕਿ ਜਿਹੜਾ ਹੁਣ ਗੁਰਮਤਿ ਪ੍ਰਚਾਰ ਪ੍ਰਸਾਰ ਰੋਕਣ ਸਮੇ ਟਕਸਾਲੀਪੁਣਾਂ ਜਾਗਿਆ ਹੈ, ਜਦ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗਾਂ ਲੱਗ ਰਹੀਆਂ ਸਨ ਘੋਰ ਅਪਮਾਨ ਹੋ ਰਿਹਾ ਸੀ, ਸਿੱਖ ਮਾਰੇ ਜਾ ਰਹੇ ਸਨ ਉਸ ਸਮੇ ਟਕਸਾਲੀਪੁਣਾਂ ਕਿਉ ਨਹੀ ਜਾਗਿਆ ਬਲਕਿ ਉਸ ਸਮੇ ਕੌਮ ਤੋ ਮੂੰਹ ਫੇਰ ਅਪਣੇ ਬਣਦੇ ਫ਼ਰਜ਼ਾਂ ਤੋਂ ਪਰੇ ਹੱਟ ਕੇ ਇਕ ਸਿਆਸੀ ਧਿਰ ਨੂੰ ਬਚਾਉਣ ਖਾਤਰ ਪੰਥਕ ਹਿਤ ਵੀ ਛਿਕੇ ਟੰਗ ਦਿੱਤੇ ਸਨ। ਕੀ ਉਸ ਸਮੇ ਟਕਸਾਲ ਦਾ ਕੋਈ ਫ਼ਰਜ਼ ਨਹੀਂ ਸੀ ਬਣਦਾ? ਜਿਹੜੇ ਫ਼ਰਜ਼ ਅੱਜ ਗੁਰਬਾਣੀ ਅਰਥ ਰੋਕਣ ਵਾਲੇ ਸਮੇ ਤੇ ਜਾਗੇ ਹਨ। ਪਿਛਲੇ ਸਮਿਆ ਵਿੱਚ ਪੰਥਕ ਸਟੇਜਾਂ ਤੇ ਆਪਣੇ ਮੂੰਹ ਤੋ ਬਾਬਾ ਹਰੀ ਸਿੰਘ ਨੂੰ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸਬਦਾਂ ਨਾਲ ਸੰਬੋਧਨ ਕਰਨਾ ਉਸ ਤਂੋ ਇਲਾਵਾ ਜੱਥਾ ਰੰਧਾਵਾ ਦੇ ਪਹਿਲੇ ਛਪੇ ਗ੍ਰੰਥਾਂ ਗੁਰਵਾਕ ਚਾਨਣ ਤੇ ਗੁਰਪ੍ਰਕਰਣ ਚਾਨਣ ਵਿਚ ਲਿਖੇ ਆਪਣੇ ਸੰਦੇਸ਼ਾਂ ਵਿੱਚ ਸਪੱਸਟ ਤੌਰ ਤੇ ਆਪਣੀਆਂ ਲਿਖਤਾਂ ਰਾਹੀ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਦਸਣਾ ਬਾਬਾ ਹਰਨਾਮ ਸਿੰਘ ਸਿੱਖ ਪੰਥ ਨੂੰ ਸਪੱਸ਼ਟ ਕਰੇ ਕਿ ਉਹਨਾਂ ਪਹਿਲਾਂ ਝੂਠ ਬੋਲਿਆ ਸੀ ਜਾਂ ਹੁਣ ਬੋਲ ਰਹੇ ਹਨ? ਰਹੀ ਗੱਲ ਸਾਡੇ ਸੰਪ੍ਰਦਾ ਦਮਦਮੀ ਟਕਸਾਲ ਨਾਲ ਸਬੰਧ ਦੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਖਾਸ ਜਰੂਰਤ ਨਹੀਂ। ਸਮੁੱਚਾ ਸਿੱਖ ਪੰਥ ਭਲੀਭਾਂਤ ਜਾਣਕਾਰੀ ਰਖਦਾ ਹੈ ਕਿ ਸਾਡੇ ਸਬੰਧ ਟਕਸਾਲ ਨਾਲ ਹੈ ਜਾ ਨਹੀ। ਫਿਰ ਵੀ ਜੇਕਰ ਜਰੂਰਤ ਪਈ ਤਾਂ ਸਮੁੱਚੇ ਪੰਥ ਦੀ ਕਚਿਹਿਰੀ ਦੇ ਸਾਹਮਣੇ ਲਿਖਤਾਂ ਸਮੇਤ ਰੱਖ ਦਿਆਂਗੇ ਕਿ ਕਿਵੇ ਅਸੀ ਸੰਪ੍ਰਦਾ ਨਾਲ ਸਬੰਧ ਰਖਦੇ ਹਾਂ । ਗਿਆਨੀ ਹਰਨਾਮ ਸਿੰਘ ਇਤਰਾਜ਼ ਕਰ ਸਕਦਾ ਜੇਕਰ ਅਸੀ ਮਹਿਤਾ ਚੌਕ ਅਸਥਾਨ ਦੇ ਨਾਮ ਦੀ ਵਰਤੋ ਕਰੀਏ ਜਿਥੋ ਦਾ ਇਹ ਮੁਖੀ ਹੈ। ਰਹੀ ਗੱਲ ਦਮਦਮੀ ਟਕਸਾਲ ਮੁਖੀ ਦੀ ਉਹ ਤਾਂ ਸਾਰਾ ਸੰਸਾਰ ਜਾਣਦਾ ਹੈ ਕਿ ਟਕਸਾਲ ਦਾ ਬਹੁਤ ਵੱਡਾ ਵਰਗ ਅਜੇ ਵੀ ਮਹਾਨ ਤਪੱਸਵੀ ਸੰਤ ਗਿਆਨੀ ਮੋਹਣ ਸਿੰਘ ਜੀ ਨੂੰ ਆਪਣਾ ਮੁਖੀ ਮੰਨਦਾ ਹੈ ਇਸੇ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤਾਂ ਵੱਲੋ ਸ੍ਰੋਮਣੀ ਕਮੇਟੀ ਵੱਲੋ ਦਮਦਮੀ ਟਕਸਾਲ ਮੁਖੀ ਦੇ ਰੂਪ ਵਿੱਚ ਗਿਆਨੀ ਰਾਮ ਸਿੰਘ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਸੋ ਇਸ ਕਰਕੇ ਟਕਸਾਲ ਦੀ ਆੜ ਹੇਠ ਗਿਆਨੀ ਹਰਨਾਮ ਸਿੰਘ ਨੂੰ ਸਿੱਖ ਪ੍ਰਚਾਰਕਾਂ ਨੂੰ ਧਮਕੀਆ ਦੇਣੀਆਂ ਬੰਦ ਕਰਨੀਆਂ ਚਾਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ । ਗਿਆਨੀ ਹਰਨਾਮ ਸਿੰਘ ਦਾ ਇਹ ਕਹਿਣਾ ਕਿ ਗੁਰਬਾਣੀ ਦੇ ਅਰਥ ਲਿਖਣ ਦਾ ਅਧਿਕਾਰ ਕੇਵਲ ਚੌਕ ਮਹਿਤੇ ਕੋਲ ਹੀ ਹੈ  ਤੇ ਜੋ ਉਹਨਾਂ ਸੰਤਾਂ ਦੀਆਂ ਟੇਪਾਂ ਦਾ ਚੋਰੀ ਕਰਨ ਵਾਲੀ ਗੱਲ ਕਹੀ ਉਸ ਬਾਬਤ ਸਪੱਸ਼ਟ ਕਰਦਿਆਂ ਕਿਹਾ ਕਿ ਜਿਹੜੇ ਅਰਥ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਵਲੋਂ ਦਸਮ ਪਿਤਾ ਦੀ ਵਿਰਾਸਤ ਦੇ ਰੂਪ ਵਿਚ ਅਪਣੀ ਰਸਨਾ ਤੋ ਵੰਡੇ, ਨਾਲ ਕਾਪੀਆਂ ਰਾਹੀਆਂ ਪ੍ਰਾਪਤ ਹੋਏ ਉਨ੍ਹਾਂ  ਨੂੰ ਨਾਲ ਰੱਖ ਕੇ ਬਲਕਿ ਨਾਲ ਹੋਰ ਵੀ ਸਟੀਕਾਂ ਦਾ ਐਧਿਆਨ ਕਰਨ ਤੋ ਬਾਅਦ ਅਤੇ ਅਪਣੇ ਨਿਜੀ ਅਨਭਵ ਦੁਆਰਾ ਇਸ ਤੋ ਇਲਾਵਾ  ਕਿਸੇ ਹੋਰ ਸਟੀਕ ਅਤੇ ਕਿਸੇ ਖਾਸ ਗ੍ਰੰਥ  ਦਾ ਢੁਕਵਾਂ ਅਰਥ ਪ੍ਰਾਪਤ ਹੋਇਆ ਤਾਂ ਉਹ ਵੀ ਦਰਜ ਕੀਤਾ ਗਿਆ ਹੈ ਨਾਕਿ ਕੇਵਲ ਟੇਪ ਰੀਕਾਡ ਨਾਲ ਸਟੀਕ ਲਿਖਿਆ। ਕੀ ਗੁਰਬਾਣੀ ਕਿਸੇ ਇਕ ਵਿਅਕਤੀ ਤਕ ਹੀ ਸੀਮਤ ਹੈ? ਉਸ ਤੋਂ ਬਿਨਾਂ ਕੋਈ ਹੋਰ ਪੜ ਲਿਖ ਨਹੀ ਸਕਦਾ? ਇਹ ਸਿੱਖ ਦਾ ਜਾਤੀ ਅਧਿਕਾਰ ਹੈ। ਦੂਜਾ ਉਨ੍ਹਾਂ  ਗਿਆਨੀ ਹਰਨਾਮ ਸਿੰਘ ਨੂੰ ਸਵਾਲ ਕੀਤਾ ਇਸ ਵਿਚ ਕੀ ਅਜਿਹਾ ਮਾੜਾ ਕੰਮ ਕੀਤਾ ਗਿਆ ਜਿਸ ਨਾਲ ਦਮਦਮੀ ਟਕਸਾਲ ਬਦਨਾਮ ਹੋ ਗਈ ਰਹੀ ਗੱਲ ਜੇਕਰ ਲਿਖਣ ਵਿੱਚ ਕੋਈ ਗਲਤੀ ਹੁੰਦੀ ਉਸ ਸਬੰਧੀ ਲੇਖਕ ਹੀ ਜ਼ਿੰਮੇਵਾਰ ਬਣਦਾ ਨਾ ਕਿ ਕੋਈ ਸੰਸਥਾ ਜਾ ਬੰਦਾ ਅਸੀ ਸਿਰਫ ਅਪਣੀ ਪਹਿਚਾਣ ਲਈ ਲਿਖਿਆ ਕਿ ਸਾਡਾ ਸਬੰਧ ਸੰਪ੍ਰਦਾ ਦਮਦਮੀ ਟਕਸਾਲ ਹੈ ਨਾਕਿ ਮਹਿਤੇ ਚੌਕ ਨਾਲ ਇਸ ਈਰਖਾਵਾਦੀ ਸੋਚ ਤੋ ਉਪਰ ਉੱਠ ਕੇ ਬਲਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਸਵਾਗਤ ਕਰਦੇ ਕਿਉਂਕਿ ਕੋਈ ਕਾਰਜ ਟਕਸਾਲ ਦੇ ਨਾਮ ਲੱਗ ਕੇ ਸੰਪੂਰਨ ਹੋਇਆ ਹੈ ਪ੍ਰਤੂੰ ਬਹੁਤ ਹੀ ਨੀਵੇ ਪੱਧਰ ਦੀ ਸੋਚ ਨਾਲ ਮਨਾ ਨੂੰ ਭਾਰੀ ਠੇਸ ਮਾਰੀ ਹੈ ।ਜੱਥਾ ਰੰਧਾਵਾ ਨੇ ਦੱਸਿਆ ਕਿ ਇਹ ਸਟੀਕ ਜਿਸ ਤੇ ਲੱਖਾਂ ਰਪੁਏ ਖਰਚ ਕੀਤੇ ਗਏ ਹਨ ਜਿਸਦਾ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਪਹਿਲੀ ਘੜੀ ਤੋ ਐਲਾਨ ਕੀਤਾ ਸੀ ਕਿ ਇਹ ਪਹਿਲੀ ਸਟੀਕ ਦੀ ਪਹਿਲੀ ਐਡੀਸ਼ਨ ਜੋ 1000 ਦੇ ਕਰੀਬ ਛਪਾ ਕੇ ਸਟੀਕ ਪੂਰੀ ਤਰਾਂ ਕਥਾਕਾਰਾਂ ਪ੍ਰਚਾਰਕਾਂ ਨੂੰ ਬਿਨਾ ਕਿਸੇ ਭੇਦ ਭੇਦ ਭਾਵ ਭੇਟਾ ਰਹਿਤ ਦਿੱਤਾ ਜਾਵੇਗਾ ਜੱਥਾ ਰੰਧਾਵਾ ਵੱਲੋ ਬਾਣੀ ਦੇ ਅਰਥਾਂ ਦਾ ਮੁੱਲ ਨਹੀ ਵੱਟਿਆ ਜਾਵੇਗਾ। ਸ਼ਾਇਦ ਇਸੇ ਕਾਰਨ ਇਹ ਵਿਰੋਧ ਕਰਨਾ ਸੁਰੂ ਕੀਤਾ ਗਿਆ ਹੈ। ਜੱਥਾ ਰੰਧਾਵਾ ਨੇ ਸਪੱਸਟ ਕੀਤਾ ਕਿ ਅਸੀ ਦੱਸ ਦਈਏ ਸਟੀਕਾ ਦੀ ਅਰਦਾਸ ਸ੍ਰੀ ਹਰਮਿੰਦਰ ਸਾਹਿਬ ਵਿੱਚ ਹੋ ਚੁੱਕੀ ਹੈ 24 ਅਕਤੂਬਰ ਨੂੰ ਵਿਸੇਸ ਪ੍ਰਕਾਸ਼ਨ ਅਰਦਾਸ ਸ੍ਰੀ ਹਜੂਰ ਸਾਹਿਬ ਵਿਖੇ ਹੋਵੇਗੀ ਉਪਰੰਤ 25 ਅਕਤੂਬਰ ਨੂੰ ਸਟੀਕ ਸਿੱਖ ਕੌੰਮ ਨੂੰ ਸਮਰਪਤਿ ਹੋ ਜਾਵੇਗਾ। ਉਸ ਤੋ 8 ਬਾਅਦ ਪੰਥਕ ਵਿਦਵਾਨਾਂ ਵਿਚ ਵੰਡਿਆ ਜਾਵੇਗਾ। ਅਖੀਰ ਵਿਚ ਜਥਾ ਰੰਧਾਵਾ ਨੇ ਸਪੱਸਟ ਕੀਤਾ ਕਿ ਸਾਡੇ ਇਸ ਵਿਰੋਧ ਦਾ ਮੁੱਖ ਕਾਰਨ ਕੇਵਲ ਇਕੋ ਹੈ ਕਿ ਅਸੀ ਬਾਬਾ ਹਰੀ ਸਿੰਘ ਜੀ ਨੇ ਸਿਆਸੀ ਦਲਾਲਗਿਰੀ ਦਾ ਸਖ਼ਤ ਵਿਰੋਧ ਕੀਤਾ ਜਿਸ ਕਾਰਨ ਸਾਨੂੰ ਇਸ ਯੋਜਨਾਂ ਦਾ ਪਹਿਲਾ ਹੀ ਪਤਾ ਸੀ ਪਰ ਹੁਣ ਅਸੀ ਚੁੱਪ ਨਹੀਂ ਬੈਠਾਗੇ ਹਰ ਗੱਲ ਦਾ ਜਬਾਬ ਦੇਵਾਂਗੇ, ਹੁਣ ਤਕ ਅਸੀ ਟਕਸਾਲ ਦੇ ਨਾਮ ਕਾਰਨ ਹੀ ਚੁੱਪ ਵੱਟਦੇ ਰਹੇ ਪਰ ਹੁਣ ਸਮੁੱਚਾ ਸਿੱਖ ਜਗਤ ਗਵਾਹ ਹੈ ਇਹ ਸੁਰਆਤ ਗਿਆਨੀ ਹਰਨਾਮ ਸਿੰਘ ਵੱਲੋ ਕੀਤੀ ਗਈ ਹੈ ਇਸਦੀ ਜਿੰਮੇਵਾਰੀ ਵੀ ਉਹਨਾਂ ਦੀ ਹੋਵੇਗੀ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement