ਚੀਫ਼ ਖ਼ਾਲਸਾ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋਂ ਸਰਬਸੰਮਤੀ ਨਾਲ ਚੱਢਾ ਖ਼ਾਰਜ
Published : Feb 6, 2018, 12:58 am IST
Updated : Feb 5, 2018, 7:28 pm IST
SHARE ARTICLE

ਅੰਮ੍ਰਿਤਸਰ, 5 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੀ ਕਾਰਜ ਸਾਧਕ ਕਮੇਟੀ ਦੀ ਅਹਿਮ ਬੈਠਕ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਅਗਵਾਈ ਹੇਠ ਹੋਈ ਜਿਸ ਵਿਚ ਚਰਚਿਤ ਚਰਨਜੀਤ ਸਿੰਘ ਚੱਢਾ ਦਾ ਅਸਤੀਫ਼ਾ ਪ੍ਰਵਾਨ ਕਰਦਿਆਂ ਮੁਢਲੀ ਮੈਂਬਰਸ਼ਿਪ ਤੋਂ ਖਾਰਜ਼ ਕਰ ਦਿਤਾ ਗਿਆ। ਇਹ ਫ਼ੈਸਲਾ ਕਾਰਜ ਸਾਧਕ ਕਮੇਟੀ ਨੇ ਸਰਬਸੰਮਤੀ ਨਾਲ ਲਿਆ।ਅੱਜ ਦੀ ਬੈਠਕ ਵਿਚ ਉਕਤ ਚਰਨਜੀਤ ਸਿੰਘ ਚੱਢਾ ਦੇ ਲੜਕੇ ਹਰਜੀਤ ਸਿੰਘ ਚੱਢਾ ਤੋਂ ਇਲਾਵਾ ਆਨਰੇਰੀ ਸਕੱਤਰ ਐਨ ਐਸ ਖੁਰਾਣਾ, ਹਰਜੀਤ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਐਮ ਐਲ ਏ, ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਸੰਸਦੀ ਮੈਂਬਰ, ਸਰਬਜੀਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਨੀ, ਚਰਨਜੀਤ ਸਿੰਘ, ਅਮਰਜੀਤ ਸਿੰਘ ਵਿਕਰਾਂਤ, ਪ੍ਰੀਤਮ ਸਿੰਘ ਚੰਡੀਗੜ੍ਹ ਆਦਿ ਕਾਰਜ ਸਾਧਕ ਮੈਂਬਰਾਂ ਸ਼ਮੂਲੀਅਤ ਕੀਤੀ। ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਜਨਰਲ ਹਾਊਸ ਦਾ ਬਾਅਦ ਦੁਪਹਿਰ ਇਜਲਾਸ ਹੋ ਰਿਹਾ ਹੈ ਜਿਸ ਵਿਚ ਚਰਨਜੀਤ ਸਿੰਘ ਚੱਢਾ ਦੀ ਥਾਂ ਨਵਾਂ ਪ੍ਰਧਾਨ ਚੁਣਨ ਲਈ ਨਵੀਂ ਤਰੀਕ ਨਿਸ਼ਚਿਤ ਕੀਤੀ ਜਾਵੇਗੀ। ਦਸਣਯੋਗ ਹੈ ਕਿ 'ਜਥੇਦਾਰਾਂ' ਦੀ ਬੈਠਕ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਚਰਨਜੀਤ ਸਿੰਘ ਚੱਢਾ ਨੂੰ ਤਲਬ ਕੀਤਾ ਸੀ ਜਿਥੇ ਚੱਢਾ ਨੇ ਉਨ੍ਹਾਂ ਨੂੰ ਅਸਤੀਫ਼ਾ ਸੌਂਪ ਦਿਤਾ ਸੀ ਤੇ ਆਨਰੇਰੀ ਸਕੱਤਰ ਨੂੰ ਆਦੇਸ਼ ਜਾਰੀ ਕਰ ਕੇ ਹਦਾਇਤ ਕੀਤੀ ਸੀ ਕਿ ਇਹ ਪ੍ਰਵਾਨ ਕਰ ਕੇ ਮੁਢਲੀ ਮੈਂਬਰਸ਼ਿਪ ਤੋਂ ਵੀ ਖ਼ਾਰਜ ਕਰ ਦਿਤਾ ਜਾਵੇ। 


ਦੂਸਰੇ ਪਾਸੇ ਕੁੱਝ ਮੈਂਬਰਾਂ ਸਪੱਸ਼ਟ ਕੀਤਾ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੀ ਐਗਜੈਕਟਿਵ ਕਮੇਟੀ ਨੇ ਦੀਵਾਨ ਦੇ ਸੰਵਿਧਾਨ ਮੁਤਾਬਕ ਕਾਰਵਾਈ ਕੀਤੀ ਹੈ। ਇਹ ਵੀ ਕਿਹਾ ਹੈ ਕਿ ਧਾਰਮਕ ਤੌਰ 'ਤੇ 'ਜਥੇਦਾਰ' ਚੱਢਾ ਨੂੰ ਪੰਥ 'ਚੋਂ ਖਾਰਜ਼ ਸੁੱਚਾ ਸਿੰਘ ਲੰਗਾਹ ਵਾਂਗ ਕੀਤਾ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਨਰਮ ਫ਼ੈਸਲਾ ਲਿਆ ਹੈ। ਕੁੱਝ ਮੈਂਬਰਾਂ ਦਾ ਕਹਿਣਾ ਸੀ ਕਿ ਚੱਢਾ ਨੂੰ ਖ਼ੁਦ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇਣਾ ਚਾਹੀਦਾ ਸੀ ਤਾਂ ਜੋ ਖਾਰਜ਼ ਕਰਨ ਦੀ ਨੌਬਤ ਹੀ ਨਾ ਆਉਂਦੀ। ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਜਨਰਲ ਇਜਲਾਸ ਨੂੰ ਪੰਥਕ ਹਲਕਿਆਂ 'ਚ ਬੜੀ ਅਹਿਮੀਅਤ ਦਿਤੀ ਜਾ ਰਹੀ ਹੈ, ਜਿਸ ਵਿਚ ਨਵੇਂ ਪ੍ਰਧਨ ਦੀ ਚੋਣ ਲਈ ਨਵੀਂ ਰਣਨੀਤੀ ਦੀ ਨੀਂਹ ਰੱਖੀ ਜਾਣੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਪਾਰਟੀ ਡੂੰਘੀ ਦਿਲਚਸਪੀ ਲੈ ਰਹੀ ਹੈ ਤਾਂ ਜੋ ਉਨ੍ਹਾਂ ਦੇ ਹਿਮਾਇਤੀ ਸਿੱਖਾਂ ਦੀ ਸੱਭ ਤੋਂ ਪੁਰਾਣੀ ਤੇ ਮਹਾਨ ਸੰਸਥਾ ਦਾ ਪ੍ਰਧਾਨ ਅਪਣੇ ਪੱਖੀ ਤੇ ਪ੍ਰਭਾਵਸ਼ਾਲੀ ਸਿੱਖ ਨੂੰ ਬਣਵਾ ਸਕਣ। ਇਸ ਵੇਲੇ ਚੀਫ਼ ਖ਼ਾਲਸਾ ਦੀਵਾਨ ਦੇ ਲਗਭਗ 500 ਮੈਂਬਰ ਹਨ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement