ਚੀਫ ਖਾਲਸਾ ਦੀਵਾਨ ਦੇ ਇਜਲਾਸ ਵਿਚ ਹੋਈ ਮਰਿਆਦਾ ਦੀ ਉਲੰਘਣਾ
Published : Feb 7, 2018, 1:27 am IST
Updated : Feb 6, 2018, 7:59 pm IST
SHARE ARTICLE

ਅੰਮ੍ਰਿਤਸਰ, 6 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖ ਕੌਮ ਦੀ ਸੱਭ ਤੋਂ ਪੁਰਾਣੀ ਤੇ ਮੁਕੱਦਸ ਸੰਸਥਾ ਚੀਫ਼ ਖ਼ਾਲਸਾ ਦੀਵਾਨ ਸਥਿਤ ਗੁਰਦੁਆਰਾ ਕਲਗੀਧਰ ਵਿਖੇ ਹੋਏ ਜਨਰਲ ਇਜਲਾਸ 'ਚ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਅਸਤੀਫ਼ੇ ਤੇ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ ਸਬੰਧੀ ਮੋਹਰ ਲਾਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮੈਂਬਰਾਂ ਤੇ ਅਹੁਦੇਦਾਰਾਂ ਨੇ ਭਾਰੀ ਸ਼ੋਰ-ਸ਼ਰਾਬਾ ਕਰਦਿਆਂ ਗੁਰ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਸਿੱਖ ਕੌਮ ਦੇ ਹਿਰਦਿਆਂ ਨੂੰ ਸੱਟ ਮਾਰੀ ਜਿਸ ਦੀ ਚੁਫੇਰਿਉਂ ਨਿਖੇਧੀ ਹੋ ਰਹੀ ਹੈ। ਇਸ ਦੌਰਾਨ ਨੌਬਤ ਹੱਥੋਂ-ਪਾਈ ਦੀ ਆਉਣ ਲੱਗੀ ਤਾਂ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਅਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦਿਤਾ। ਗੁਰਮਤਿ ਦੀ ਕਦਰ ਕਰਨ ਵਾਲੇ ਮੈਂਬਰ ਤੁਰਤ ਸ਼ਾਂਤ ਹੋ ਗਏ ਪਰ ਕੁਝ ਮੈਂਬਰ ਅਸ਼ਾਂਤ ਹੀ ਰਹੇ ਜੋ ਬਾਅਦ ਵਿਚ ਆਪਣੇ ਆਪ ਹੀ ਖ਼ਾਮੋਸ਼ ਹੋ ਗਏ। ਇਸ ਘਟਨਾ ਬਾਅਦ ਚੀਖ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ. ਖੁਰਾਣਾ ਨੇ ਸਪੱਸ਼ਟ ਕੀਤਾ ਕਿ ਸਲਾਨਾ ਬਜ਼ਟ ਤੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮਦੇਨਜ਼ਰ ਰਖਦਿਆਂ ਅਪ੍ਰੈਲ ਦੇ ਪਹਿਲੇ ਹਫ਼ਤੇ ਨਵੇ ਪ੍ਰਧਾਨ ਤੇ ਦੋ ਹੋਰ ਖਾਲੀ ਥਾਵਾਂ ਆਨਰੇਰੀ ਸਕੱਤਰ ਤੇ ਮੀਤ ਪ੍ਰਧਾਨ ਦੀ ਚੋਣ ਹੀ ਕਰਵਾਈ ਜਾਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਸੰਵਿਧਾਨ ਮੁਤਾਬਕ ਅਗਲੇ ਸਾਲ 2019 'ਚ ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ ਹੋ ਰਹੀਆਂ ਹਨ ਤੇ ਅਜਿਹੀ ਸਥਿਤੀ ਵਿਚ ਸਮੂਹ ਅਹੁਦੇਦਾਰ ਦੀ ਚੋਣ ਅਸੰਭਵ ਹੈ। ਚੀਫ਼ ਖ਼ਾਲਸਾ ਦੀਵਾਨ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਦੀ ਮੰਗ ਤੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਪੱਤਰਕਾਰਾਂ ਸੰਮੇਲਨ 'ਚ ਦਸਿਆ ਕਿ ਕਮੇਟੀ ਦਾ ਗਠਨ ਕਰਕੇ ਪੜਤਾਲ ਕਰਵਾਈ ਜਾਵੇਗੀ ਕਿ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਵੀਡੀਉ ਦਾ ਕਾਂਡ ਕਿਸ ਤਰ੍ਹਾਂ ਵਾਪਰਿਆ। ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਦੱਸਿਆ ਕਿ ਨਵੇਂ ਪ੍ਰਧਾਨ ਦੀ ਚੋਣ ਸੰਵਿਧਾਨ ਮੁਤਾਬਕ 60 ਦਿਨਾਂ 'ਚ ਕਰਵਾਈ ਜਾ ਸਕਦੀ ਹੈ। ਉਨ੍ਹਾਂ ਅਕਾਲ ਤਖ਼ਤ ਦੇ ਹੁਕਮਾਂ ਦੀ ਵੀ ਪਾਲਣਾ ਕੀਤੀ ਹੈ ਤੇ ਇਸ ਸਬੰਧੀ ਬਕਾਇਦਾ ਜਥੇਦਾਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਅੱਜ ਦੀ ਕਾਰਵਾਈ ਸੰਵਿਧਾਨ ਵਿਚ ਦਰਜ ਨਿਯਮਾਂ ਮੁਤਾਬਕ ਜਨਰਲ ਇਜਲਾਸ ਨੇ ਸਰਬਸੰਮਤੀ ਨਾਲ ਕਾਰਜ ਸਾਧਕ ਕਮੇਟੀ ਵੱਲੋਂ ਬੀਤੇ ਦਿਨ ਲਏ ਗਏ ਫ਼ੈਸਲੇ ਤੇ ਮੋਹਰ ਲਾਈ ਹੈ। 


ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ 'ਚ ਹੋਏ ਸ਼ੋਰ ਸ਼ਰਾਬੇ ਨੂੰ ਮੰਦਭਾਗਾ ਕਰਾਰ ਦਿਤਾ। ਜਨਰਲ ਅਜਲਾਸ 'ਚ ਦੀਵਾਨ ਦੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦੀ ਹੋਈ ਮੌਤ ਬਾਰੇ ਸ਼ੋਕ ਮਤਾ ਪੜ੍ਹ ਕੇ ਡੂੰਘੇ ਦੁਖ ਦਾ ਇਜ਼ਹਾਰ ਕੀਤਾ। ਦੀਵਾਨ ਦੇ 522 ਮੈਂਬਰਾਂ ਚੋ ਅੱਜ 200 ਦੇ ਕਰੀਬ ਮੈਂਬਰ ਹੀ ਪੁੱਜੇ। ਚੀਫ਼ ਖ਼ਾਲਸਾ ਦੀਵਾਨ ਦੇ ਪੁਰਾਣੇ ਮੈਂਬਰ ਮੁੜ ਬਹਾਲ ਕਰਨ ਲਈ ਸੰਵਿਧਾਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸ ਦਾ ਫ਼ੈਸਲਾ ਪਹਿਲਾਂ ਕਾਰਜ ਸਾਧਕ ਕਮੇਟੀ ਕਰੇਗੀ। ਨਿਯਮ ਇਜ਼ਾਜਤ ਦਿੰਦੇ ਹੋਣਗੇ ਤਾ ਜ਼ਰੂਰ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਸਮੇਂ ਹੋਏ ਘਪਲਿਆਂ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਕਰਵਾਈ ਜਾਵੇਗੀ। ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਤੇ ਹੋਰਨਾਂ ਵੱਲੋ 15 ਕਰੋੜ ਦੇ ਹੋਏ ਘੱਪਲਿਆਂ ਸੰਬੰਧੀ ਵੀ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਹੈ, ਫੈਸਲਾ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ 'ਚ ਪਏ ਰੌਲੇ ਰੱਪੇ ਅਤੇ ਚਰਨਜੀਤ ਸਿੰਘ ਚੱਢਾ ਕਾਂਡ ਦੇ ਵਾਪਰਨ ਨਾਲ ਸਿੱਖੀ ਅਲੋਪ ਹੋਣ ਸੰਬੰਧੀ ਪੁੱਛੇ ਗਏ ਸਵਾਲ ਤੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਅਸਹਿਮਤੀ ਪ੍ਰਗਟ ਕੀਤੀ। ਇਕ ਸਵਾਲ ਤੇ ਧਨਰਾਜ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਅੰਮ੍ਰਿਤਧਾਰੀ ਮੈਂਬਰ ਹੀ ਵੋਟ ਪਾ ਸਕੇਗਾ। ਇਸ ਮੌਕੇ ਨਿਰਮਲ ਸਿੰਘ, ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਸੰਸਦ ਮੈਂਬਰ, ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ, ਪ੍ਰੋਫੈਸਰ ਸੂਬਾ ਸਿੰਘ, ਪ੍ਰੋਫੈਸਰ ਹਰੀ ਸਿੰਘ, ਹਰਮਿੰਦਰ ਸਾਹਿਬ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਜਸਵਿੰਦਰ ਸਿੰਘ ਜੱਸੀ, ਰਜਿੰਦਰ ਸਿੰਘ ਮਰਵਾਹਾ, ਅਜੀਤ ਸਿੰਘ ਭਾਟੀਆ, ਨਵਪ੍ਰੀਤ ਸਿੰਘ ਸਾਹਨੀ, ਚਰਨਜੀਤ ਸਿੰਘ, ਅਮਰਜੀਤ ਸਿੰਘ ਵਿਕਰਾਂਤ, ਪ੍ਰੀਤਮ ਸਿੰਘ ਚੰਡੀਗੜ੍ਹ, ਐਸ ਪੀ ਸਿੰਘ ਲੁਧਿਆਣਾ, ਮਨਜੀਤ ਸਿੰਘ ਤਰਨਤਾਰਨੀ, ਤੇਜਿੰਦਰ ਸਿੰਘ, ਸੁਰਜੀਤ ਸਿੰਘ, ਡਾ ਸੰਤੋਖ ਸਿੰਘ ਸੇਠੀ, ਅਜੀਤ ਸਿੰਘ ਬਸਰਾ, ਅਮਰਜੀਤ ਸਿੰਘ, ਏ ਐਸ ਮਾਹਲ, ਬਲਦੇਵ ਸਿੰਘ ਚੌਹਾਨ, ਜੀ ਐਸ ਚਾਵਲਾ, ਮਨਮੋਹਨ ਸਿੰਘ, ਰਮਨੀਕ ਸਿੰਘ, ਜਤਿੰਦਰ ਸਿੰਘ ਭਾਟੀਆ, ਹਰਭਜਨ ਸਿੰਘ ਆਦਿ ਮੌਜੂਦ ਸਨ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement