ਦਰਬਾਰ ਸਾਹਿਬ ਆਈ ਔਰਤ ਦੀ ਲੁਟੇਰਿਆਂ ਨਾਲ ਖਿੱਚ ਧੂਹ, ਲੱਤ ਤੇ ਬਾਂਹ ਟੁੱਟੀ
Published : Sep 29, 2017, 10:53 pm IST
Updated : Sep 30, 2017, 5:43 am IST
SHARE ARTICLE



ਅੰਮ੍ਰਿਤਸਰ, 29 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਟਾਟਾ ਨਗਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਮਾਂ-ਧੀ ਤੋਂ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ ਅਤੇ ਲੁਟੇਰਿਆਂ ਨਾਲ ਹੋਈ ਖਿੱਚ ਧੂਹ ਨਾਲ ਮਾਂ ਸਰਬਜੀਤ ਕੌਰ ਦੀ ਸੱਜੀ ਬਾਂਹ ਤੇ ਖੱਬੀ ਲੱਤ ਟੁੱਟਣ ਨਾਲ ਉਸ ਨੂੰ ਗੰਭੀਰ ਹਾਲਤ 'ਚ ਹਰਗੁਣ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਕਤ ਸਰਬਜੀਤ ਕੌਰ ਤੇ ਉਸ ਦੀ ਬੇਟੀ ਅਵਨਾਸ਼ ਕੌਰ ਨੇ ਦੱਸਿਆ ਕਿ ਉਹ ਟਾਟਾ ਨਗਰ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈਆਂ ਸਨ।

ਉਨ੍ਹਾਂ ਦੀ ਸ਼ਤਾਬਦੀ ਗੱਡੀ ਨਵੀ ਦਿੱਲੀ ਤੋਂ ਨਾ ਮਿਲਣ ਕਰਕੇ ਉਹ ਰਾਤ 12 ਵਜੇ ਇੰਟਰਸਿਟੀ ਟਰੇਨ ਰਾਹੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਪੁੱਜੀਆ। ਉਨ੍ਹਾਂ ਰੇਲਵੇ ਸਟੇਸ਼ਨ ਤੋਂ ਬਾਹਰ ਆ ਕੇ ਰਿਕਸ਼ਾ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਕਿਰਾਏ ਤੇ ਲਿਆ। ਉਹ ਜਦ ਭੰਡਾਰੀ ਪੁੱਲ ਤੇ ਪੁੱਜੀਆਂ ਤਾਂ  ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਸਰਬਜੀਤ ਕੌਰ ਪਾਸੋਂ ਬੈਗ ਖੋਹਣ ਲਈ ਜ਼ੋਰ ਅਜਮਾਈ ਕੀਤੀ ਤਾਂ ਉਹ ਰਿਕਸ਼ਾ ਤੋਂ ਹੇਠਾਂ ਡਿੱਗ ਪਈ ਤੇ ਲੁੱਟੇਰੇ ਲਗਭਗ 500 ਮੀਟਰ ਦੂਰ ਉਸ ਨੂੰ ਧੂੰਦੇ ਗਏ ਅਤੇ ਪਰਸ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਨਾਲ ਸਰਬਜੀਤ ਕੌਰ ਦੀ ਖੱਬੀ ਲੱਤ ਤੇ ਸੱਜੀ ਬਾਂਹ ਮੋਢੇ ਤੋਂ ਟੁੱਟ ਗਈ। ਉਨ੍ਹਾਂ ਰਾਤ ਵੇਲੇ ਅੰਮ੍ਰਿਤਸਰ ਰਹਿੰਦੇ ਰਿਸ਼ਤੇਦਾਰਾਂ ਤੱਕ ਬੜੀ ਮੁਸ਼ਕਲ ਨਾਲ ਪਹੁੰਚ ਕੀਤੀ ਜੋ ਸਰਬਜੀਤ ਕੌਰ ਨੂੰ ਬਟਾਲਾ ਰੋਡ ਸਥਿਤ ਹਰਗੁਣ ਹਸਪਤਾਲ ਗੰਭੀਰ ਹਾਲਤ 'ਚ ਲੈ ਕੇ ਗਏ ਅਤੇ ਉਨ੍ਹਾਂ ਨੂੰ ਦਾਖਲ ਕਰਵਾਇਆ। ਸਰਬਜੀਤ ਕੌਰ ਤੇ ਬੇਟੀ ਅਵਨਾਸ਼ ਕੌਰ ਨੇ ਦੱਸਿਆ ਕਿ ਰਾਤ ਵੇਲੇ ਪੁਲਿਸ ਗਸ਼ਤ ਦਾ ਕੋਈ ਪ੍ਰਬੰਧ ਨਹੀਂ ਸੀ।

ਲੁਟੇਰੇ ਉਨ੍ਹਾਂ ਨੂੰ ਜਾਨੋ ਮਾਰ ਵੀ ਸਕਦੇ ਸਨ। ਉਨ੍ਹਾਂ ਪੁਲਿਸ ਪ੍ਰਸਾਸ਼ਨ ਦੀ ਕਾਰਗੁਜ਼ਾਰੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਰਾਤਰੀ ਪੁਲਿਸ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਰਾਤ ਸਮੇਂ ਮੁਸਾਫਰ ਖਾਸ ਕਰਕੇ ਔਰਤਾਂ ਤੇ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।

ਦੂਸਰੇ ਪਾਸੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਉਕਤ ਹਸਪਤਾਲ ਜਾ ਕੇ ਮਾਂ-ਧੀ ਦੀ ਸਿਹਤ ਦਾ ਹਾਲ ਪੁੱਛਿਆ ਅਤੇ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿਵਾਇਆ। ਸ੍ਰ ਸਿਰਸਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਸ਼ਹਿਰ 'ਚ ਤਾਇਨਾਤ ਪੁਲਿਸ ਕਮਿਸ਼ਨਰ ਤੇ ਰਾਤ ਸਮੇਂ ਡਿਊਟੀ ਤੇ ਲਾਏ ਗਏ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਤੁਰੰਤ ਮੁਅੱਤਲ ਕਰਕੇ ਉਕਤ ਸਰਬਜੀਤ ਕੌਰ ਦਾ ਇਲਾਜ਼ ਮੁਫਤ ਕਰਵਾਇਆ ਜਾਵੇ। ਸ੍ਰ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋਸ਼ ਲਾਇਆ ਕਿ ਉਹ ਟਾਟਾ ਨਗਰ ਤੋਂ ਆਈਆਂ ਔਰਤਾਂ ਦਾ ਪਤਾ ਲੈਣ ਲਈ ਨਹੀਂ ਗਏ।

ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਸੀ। ਸਰਬਜੀਤ ਕੌਰ ਤੇ ਉਸ ਦੀ ਬੇਟੀ ਅਵਨਾਸ਼ ਕੌਰ ਨੇ ਦੱਸਿਆ ਕਿ ਲੁੱਟੇਰਿਆਂ ਵੱਲੋਂ ਖੋਹੇ ਗਏ ਬੈਗ 'ਚ ਦੋ ਆਈ ਫੋਨ, ਨਕਦੀ ਅਤੇ ਜਰੂਰੀ ਕਾਗਜਾਤ ਸਨ। ਫਿਲਹਾਲ ਇਸ ਸਬੰਧੀ ਪੁਲਿਸ ਨੇ ਪਰਚਾ ਹੀ ਦਰਜ਼ ਕੀਤਾ ਹੈ। ਲੁਟੇਰੇ ਅਜੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ।  

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement