
ਜੋਗਾ, 15 ਸਤੰਬਰ (ਮੱਖਣ ਸਿੰਘ ਉੱਭਾ):
ਫ਼ੇਸਬੁਕ 'ਤੇ ਵਿਰੋਧੀ ਧਿਰਾਂ ਵਲੋਂ ਸਿੱਖ ਕੌਮ ਨੂੰ ਲਗਾਤਾਰ ਬਦਨਾਮ ਕੀਤਾ ਜਾ ਰਿਹਾ ਹੈ।
ਤਾਜ਼ਾ ਘਟਨਾ ਫ਼ੇਸਬੁਕ 'ਤੇ ਉਸ ਸਮੇਂ ਵੇਖਣ ਨੂੰ ਮਿਲੀ ਜਦ ਜੀਵਨ ਖਤਰੀ ਨਾਂਅ ਦੇ ਵਿਅਕਤੀ
ਵਲੋਂ ਅਪਣੀ ਆਈਡੀ ਰਾਹੀਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਹਾਰੀ ਭਈਆ
ਦਸਿਆ ਹੈ। ਇਹ ਵਿਅਕਤੀ ਦਸਾਂ ਗੁਰੂਆਂ ਨੂੰ ਹਿੰਦੂ ਦਰਸਾਉਂਦਾ ਹੈ। ਇਹ ਵਿਅਕਤੀ ਇਥੇ ਹੀ
ਨਹੀਂ ਰੁਕਿਆ ਬਲਕਿ ਇਸ ਨੇ ਇਕ ਗਧੇ ਦੇ ਸਿਰ 'ਤੇ ਦਸਤਾਰ ਬੰਨ੍ਹ ਕੇ ਉਸ ਗਧੇ ਦੇ ਸਰੀਰ ਤੇ
ਕਿਰਪਾਨ ਪਹਿਨਾਈ ਹੈ। ਇਸ ਵਿਅਕਤੀ ਨੇ ਸਿੱਖ ਧਰਮ ਬਾਰੇ ਜੋ ਮਾੜੀ ਸ਼ਬਦਾਵਲੀ ਵਰਤੀ ਹੈ,
ਸੁਣਨ ਤੋਂ ਪਰੇ ਹੈ। ਇਹ ਵਿਅਕਤੀ ਕਾਫ਼ੀ ਲਮੇਂ ਸਮੇਂ ਤੋਂ ਸਿੱਖ ਧਰਮ ਵਿਰੁਧ ਕੂੜ ਪ੍ਰਚਾਰ
ਕਰਨ ਲੱਗਾ ਹੋਇਆ ਹੈ ਪਰ ਅਜੇ ਤਕ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਦੀਆਂ ਨਜ਼ਰਾ ਤੋਂ ਅਜਿਹੇ
ਲੋਕ ਬਚਦੇ ਨਜ਼ਰ ਆਉਂਦੇ ਹਨ। ਅਪਣੀ ਆਈਡੀ 'ਤੇ ਜੀਵਨ ਖਤਰੀ ਨੇ ਕੇਪੀਐਸ ਗਿੱਲ ਦੀ ਤਸਵੀਰ
ਲਗਾਈ ਹੋਈ ਹੈ।