ਗੁਰਦਵਾਰੇ ਵਿਚ ਸਿੱਖ-ਗ਼ੈਰ ਸਿੱਖ ਦੇ ਵਿਆਹ ਸਮੇਂ ਹੋਏ ਵਿਰੋਧ ਦਾ ਮਾਮਲਾ ਅਦਾਲਤ ਪੁੱਜਾ
Published : Sep 9, 2017, 10:49 pm IST
Updated : Sep 9, 2017, 5:19 pm IST
SHARE ARTICLE



ਲੰਦਨ, 9 ਸਤੰਬਰ (ਹਰਜੀਤ ਸਿੰਘ ਵਿਰਕ) : ਗੁਰਦਵਾਰਾ ਲਮਿੰਗਟਨ ਸਪਾ ਵਿਖੇ ਬੀਤੇ ਵਰ੍ਹੇ 11 ਸਤੰਬਰ ਨੂੰ ਅੰਤਰ ਧਰਮੀ ਵਿਆਹ ਮੌਕੇ ਹੋਈ ਗੜਬੜੀ ਦੇ ਸਬੰਧ ਵਿਚ ਦੋ ਵਿਅਕਤੀਆਂ ਵਿਰੁਧ ਚੱਲ ਰਹੇ ਮੁਕੱਦਮੇ ਦੀ ਸੁਣਵਾਈ 31 ਜਨਵਰੀ ਨੂੰ ਬਰਮਿੰਘਮ ਕਰਾਊਨ ਕੋਰਟ ਵਿਖੇ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਵਿਆਹ ਨੂੰ ਸਿੱਖ ਮਰਿਯਾਦਾ ਵਿਰੁਧ ਦਸਦਿਆਂ ਕੁਝ ਵਿਅਕਤੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਹੋਈ ਝੜਪ ਵਿਚ ਨੁਕਸਾਨ ਅਤੇ ਅਪਮਾਨ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ, 34 ਸਾਲਾ ਗੁਰਸ਼ਰਨ ਸਿੰਘ ਵਾਸੀ ਵੈਂਟ ਵਰਥ ਡਰਾਈਵ ਕਵੈਂਟਰੀ ਅਤੇ 37 ਸਾਲਾ ਕੁਲਵਿੰਦਰ ਬੀਰ ਸਿੰਘ ਵਾਸੀ ਟਾਇਲਜਹਰਟਸ ਡਰਾਈਵ ਕਵੈਂਟਰੀ ਵਿਰੁਧ ਕਾਨੂੰਨੀ ਕਾਰਵਾਈ ਦਰਜ ਹੋਈ ਸੀ। ਇਨ੍ਹਾਂ ਦੋਵਾਂ ਵਿਰੁਧ ਵੱਖ-ਵੱਖ ਮੁਕੱਦਮੇ ਦਰਜ ਹੋਏ ਸਨ, ਪਰ ਹੁਣ ਉਨ੍ਹਾਂ ਨੂੰ ਇਕੱਠਿਆਂ ਹੀ ਵਾਰਿਕ ਕਰਾਊਨ ਕੋਰਟ 'ਚ ਪੇਸ਼ ਕੀਤਾ ਗਿਆ।

ਗੁਰਸ਼ਰਨ ਸਿੰਘ 'ਤੇ ਦੋਸ਼ ਹਨ ਕਿ ਉਸ ਨੇ ਧਾਰਮਕ ਭਾਵਨਾਵਾਂ ਭਰਪੂਰ ਹਮਲਾ ਭੁਪਿੰਦਰ ਸਿੰਘ ਔਜਲਾ 'ਤੇ ਕੀਤਾ ਸੀ। ਵਿਰੋਧੀ ਧਿਰ ਦੇ ਵਕੀਲ ਅਨੁਸਾਰ ਹਮਲਾ ਕਰਨ ਸਮੇਂ ਜਾਂ ਉਸ ਤੋਂ ਕੁਝ ਸਮਾਂ ਪਹਿਲਾਂ ਗੁਰਸ਼ਰਨ ਸਿੰਘ ਨੇ ਇਕ ਵਿਸ਼ੇਸ਼ ਵਰਗ ਦੀ ਮੈਂਬਰਸ਼ਿਪ ਬਾਰੇ ਨਿਰਾਦਰ ਵਿਖਾਇਆ ਸੀ। ਉਸ 'ਤੇ ਗੁਰਦਵਾਰਾ ਸਾਹਿਬ ਦੇ ਇਕ ਧਾਰਮਿਕ ਅਧਿਕਾਰੀ ਨਾਲ ਕੁੱਟਮਾਰ ਦੇ ਵੀ ਦੋਸ਼ ਹਨ। ਗੁਰਸ਼ਰਨ ਸਿੰਘ ਨੇ ਅਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਕੁਲਵਿੰਦਰ ਬੀਰ ਸਿੰਘ 'ਤੇ ਧਾਰਮਕ ਭਾਵਨਾਵਾਂ ਨਾਲ ਭੜਕ ਕੇ ਅਪਰਾਧਕ ਨੁਕਸਾਨ ਕਰਨ ਦੇ ਦੋਸ਼ ਹਨ, ਪਰ ਉਸ ਨੇ ਵੀ ਅਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਿਰੋਧੀ ਧਿਰ ਦੇ ਵਕੀਲ ਅਨੁਸਾਰ ਕੁਲਵਿੰਦਰ ਬੀਰ ਸਿੰਘ ਨੇ ਉਕਤ ਵਿਆਹ ਨੂੰ ਰੋਕਣ ਲਈ ਇਕ ਪਰਚਾ ਦਸਤਖ਼ਤਾਂ ਲਈ ਲਿਆਂਦਾ ਸੀ। ਇਹ ਪਰਚਾ ਬਾਅਦ ਵਿਚ ਇਕ ਕੂੜੇ ਦੇ ਢੋਲ 'ਚੋਂ ਬਰਾਮਦ ਹੋਇਆ ਸੀ।

ਜੱਜ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਹਰ ਕੋਈ ਸ਼ਾਂਤਮਈ ਢੰਗ ਨਾਲ ਦੂਜਿਆਂ ਦੇ ਵਿਚਾਰਾਂ ਸਬੰਧੀ ਹੱਲ ਲੱਭਣਾ ਚਾਹੁੰਦਾ ਹੈ। ਜੱਜ ਨੇ ਦੋਵੇਂ ਕਥਿਤ ਦੋਸ਼ੀਆਂ ਵਿਰੁਧ ਇਕੱਠਿਆਂ ਹੀ ਬਰਮਿੰਘਮ ਕਰਾਊਨ ਕੋਰਟ 'ਚ ਸੁਣਵਾਈ ਕਰਨ ਦਾ ਫੈਸਲਾ ਦਿਤਾ ਹੈ। ਇਹ ਸੁਣਵਾਈ 31 ਜਨਵਰੀ 2018 ਤੋਂ ਸ਼ੁਰੂ ਹੋਵੇਗੀ। ਉਦੋਂ ਤਕ ਦੋਵਾਂ ਵਿਅਕਤੀਆਂ ਨੂੰ ਜਮਾਨਤ 'ਤੇ ਰਿਹਾਅ ਕਰ ਦਿਤਾ ਹੈ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement