ਗੁਰਮਤਿ ਦਾ ਉਚ ਦੁਮਾਲੜਾ ਮਨਜੀਤ ਸਿੰਘ ਕਲਕੱਤਾ
Published : Jan 24, 2018, 12:51 am IST
Updated : Jan 23, 2018, 7:21 pm IST
SHARE ARTICLE

ਅੰਮ੍ਰਿਤਸਰ, 23 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) :  ਸ. ਮਨਜੀਤ ਸਿੰਘ ਕਲਕੱਤਾ ਸਧਾਰਨ ਗੁਰਸਿੱਖ ਪਰਵਾਰ ਵਿਚ ਕਲਕੱਤਾ ਵਰਗੀ ਮਹਾਂਨਗਰੀ ਵਿਚ ਪੈਦਾ ਹੋ ਕੇ, ਦੇਸ਼ ਦੀ ਰਾਜਧਾਨੀ ਤੇ ਰਾਜਸੀ ਗਤੀਵਿਧੀਆਂ ਦੇ ਕੇਂਦਰ ਦਿੱਲੀ ਦੇ ਰਾਜਨੀਤਕ ਖੇਤਰ ਵਿਚ ਸਰਗਰਮ ਭੂਮਿਕਾ, ਅੰਮ੍ਰਿਤਸਰ ਨਿਭਾਈ। ਸ. ਕਲਕੱਤਾ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਤੇ ਪ੍ਰਧਾਨ, ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਵੀ ਰਹੇ ਪਰ ਸ. ਕਲਕੱਤਾ ਕਿਸੇ ਅਹੁਦੇ ਦੇ ਮੁਹਤਾਜ ਨਹੀਂ ਸਨ, ਉਹ ਸਫ਼ਲ ਪ੍ਰਬੰਧਕ, ਵਿਦਵਾਨ-ਬੇਬਾਕ ਲੇਖਕ ਤੇ ਬੁਲਾਰੇ, ਗੁਰਮਤਿ ਗਿਆਨ ਦੀ ਅਮੁੱਕ ਜਗਿਆਸਾ ਰੱਖਣ ਵਾਲੇ ਗੁਰਮੁੱਖ ਸ਼ਖ਼ਸੀਅਤ ਨਿਮਰਤਾ-ਹਲੀਮੀ ਆਦਿ ਗੁਣਾਂ ਦੇ ਵਹਿੰਦੇ ਦਰਿਆ ਸਨ। 17 ਜਨਵਰੀ 2018 ਨੂੰ ਸਰੀਰ ਕਰਕੇ ਸਦੀਵੀ ਵਿਛੋੜਾ ਦੇ ਗਏ ਪਰ ਉਨ੍ਹਾਂ ਵਲੋ ਮਿਲੀ ਪ੍ਰਰੇਨਾ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ।  ਸ. ਮਨਜੀਤ ਸਿੰਘ ਕਲਕੱਤਾ ਦਾ ਜਨਮ 13 ਜੂਨ 1938 ਈ: ਨੂੰ ਸ. ਕਿਸ਼ਨ ਸਿੰਘ ਦੇ ਘਰ ਭਾਰਤ ਦੇ ਪ੍ਰਮੁੱਖ ਸ਼ਹਿਰ ਕਲਕੱਤਾ ਵਿਚ ਹੋਇਆ। ਐਮ ਏ ਅੰਗਰੇਜ਼ੀ ਕਰਨ ਉਪਰੰਤ ਵੀ ਇਨ੍ਹਾਂ ਦਾ ਮਨਪਸੰਦ  ਵਿਸ਼ਾ ਦਰਸ਼ਨ ਸ਼ਾਸਤਰ ਤੇ ਤਰਕ ਗਿਆਨ ਹੀ ਰਿਹਾ। ਗੁਰਮਤਿ ਗਿਆਨ ਸਿੱਖੀ ਜੀਵਨ ਜਾਚ ਦੀ ਆਰੰਭਕ ਸਿੱਖਿਆ ਇਨ੍ਹਾਂ ਨੇ ਸਿੱਖ ਵਿਸ਼ਵਾਸਤਾਂ ਨਾਲ ਉਤ ਪੋਤ ਪਰਵਾਰਕ ਪਿਛੋਕੜ ਅਤੇ ਪਰਪੱਕਤਾ, ਪ੍ਰੋੜਤਾ, ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਯਾਦਾ, ਪਰੰਪਰਾਵਾਂ ਨਾਲ ਜੀਵਨ ਭਰ ਸਮਰਪਤ ਭਾਵਨਾ ਨਾਲ ਜੁੜ ਕੇ ਪ੍ਰਾਪਤ ਕੀਤੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਮੁਢਲੇ ਦੌਰ ਵਿਚ ਇਨ੍ਹਾਂ ਸਰਗਰਮੀ ਨਾਲ ਸ਼ਮੂਲੀਅਤ ਕਰਕੇ, ਰੰਗ ਰਤੀਆਂ ਸਿੱਖ ਸ਼ਖ਼ਸੀਅਤਾਂ ਦੀ ਸੰਗਤ ਸਦਕਾ ਅਪਣੀ ਸ਼ਖ਼ਸੀਅਤ ਨੂੰ ਸਿੱਖੀ ਦੇ ਗੂੜ੍ਹੇ ਰੰਗ ਵਿਚ ਰੰਗ ਲਿਆ। ਸਿੱਖ ਸਟੂਡੈਂਟ ਫ਼ੈਡਰੇਸ਼ਨ ਵਿਚ ਇਕ ਵਿਦਿਆਰਥੀ ਵਜੋਂ ਉਹ 1954 'ਚ ਸ਼ਾਮਲ ਹੋ ਕੇ ਕੌਮੀ ਪ੍ਰਧਾਨ ਬਣੇ। ਉਹ 1974 ਈ: ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮੇਂ ਸ੍ਰੀ ਗੁਰੂ ਸਿੰਘ ਸਭਾ ਬੜਾ ਸਿੱਖ ਸੰਗਤ, ਕਲਕੱਤਾ ਵਿਖੇ ਬੁਲਾਇਆ ਗਿਆ। ਟੌਹੜਾ ਸਾਹਿਬ ਨਾਲ ਇਹ ਪਹਿਲੀ ਮੁਲਾਕਾਤ ਅੰਤਮ ਸਾਹਾਂ ਤਕ ਨਿਭ ਗਈ। 1975 ਈ: ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 300 ਸਾਲਾ ਸ਼ਹੀਦੀ ਸਤਾਬਦੀ ਦੇ ਪ੍ਰੋਗਰਾਮਾਂ ਨੂੰ ਉਲੀਕਣ ਦੇ ਰੂਹੇ ਰਵਾਂ ਕਲਕੱਤਾ ਹੀ ਸਨ। 

ਕਲਕੱਤੇ ਵਿਚ ਸਰਬ ਹਿੰਦ ਵਿੱਦਿਅਕ ਕਾਨਫਰੰਸ ਲਈ ਸ੍ਰ ਕਲਕੱਤਾ ਹੀ ਪ੍ਰਮੁੱਖ ਪ੍ਰਬੰਧਕ ਸਨ। 1977-79 ਈ: ਵਿਚ ਸ. ਕਲਕੱਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਤੇ ਜਨਰਲ ਸਕੱਤਰ ਦੇ ਅਹੁਦੇ 'ਤੇ ਬਿਰਾਜਮਾਨ ਹੋਏ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ ਵਿਰੁਧ ਸੱਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਨਿਵਾਸ ਦਾ ਘਿਰਾਉ ਤੇ ਰੋਸ ਮੁਜ਼ਾਹਰਾ ਵੀ ਸ. ਕਲਕੱਤਾ ਦੀ ਅਗਵਾਈ ਵਿਚ ਹੋਇਆ। ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਸਮੇਂ ਦਿੱਲੀ ਦੇ ਬਾਜ਼ਾਰਾਂ 'ਚ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਜਲੂਸ ਕੱਢੇ ਗਏ। ਨੌਵੀਆਂ ਏਸ਼ੀਆਈ ਖੇਡਾਂ ਸਮੇਂ ਸਿੱਖਾਂ ਨਾਲ ਦੇਸ਼ ਭਰ ਵਿਚ ਬਹੁਤ ਵਧੀਕੀ ਕੀਤੀ ਗਈ, ਜਿਸ ਦਾ ਵਿਰੋਧ ਕਰਨ 'ਤੇ ਸ. ਮਨਜੀਤ ਸਿੰਘ ਕਲਕੱਤਾ ਨੂੰ ਦਿੱਲੀ 'ਚ ਸੱਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ। ਧਰਮ ਯੁੱਧ ਮੋਰਚੇ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੇ ਪ੍ਰਤੀਨਿਧ ਵਜੋਂ ਮਨਜੀਤ ਸਿੰਘ ਕਲਕੱਤਾ ਨੂੰ ਪ੍ਰਚਾਰ ਲਈ ਭੇਜਿਆ। ਲਗਭਗ 9 ਮਹੀਨਿਆਂ ਇੰਨ੍ਹਾਂ ਨੇ ਅਮਰੀਕਾ, ਕੈਨੇਡਾ 'ਚ ਰੇਡੀਉ, ਟੀ ਵੀ ਤੇ ਗੁਰੂ ਘਰਾਂ ਵਿਚ ਸਿੱਖ ਸਿਧਾਤਾਂ ਦਾ ਪ੍ਰਚਾਰ ਪ੍ਰਸਾਰ ਕੀਤਾ। ਪੰਜਾਬੀ, ਹਿੰਦੀ, ਬੰਗਲਾ ਤੇ ਅੰਗਰੇਜ਼ੀ ਭਾਸ਼ਾਂ ਵਿਚ ਮੁਹਾਰਤ ਹੋਣ ਸਦਕਾ ਸ. ਕਲਕੱਤਾ ਦੇਸ਼ ਵਿਦੇਸ਼ 'ਚ ਸਫ਼ਲ ਬੁਲਾਰੇ ਵਜੋਂ ਸਫ਼ਲਤਾ ਦੀਆਂ ਸਰਬੁਲੰਦੀਆਂ 'ਤੇ ਪਹੁੰਚੇ। ਵਿਦੇਸ਼ ਤੋਂ ਵਾਪਸੀ ਸਮੇਂ ਦਿੱਲੀ ਹਵਾਈ ਅੱਡੇ ਤੋਂ ਸ. ਕਲਕੱਤਾ ਨੂੰ ਟਾਡਾ, ਟਰੀਜ਼ਨ, ਐਨ ਐਸ ਏ ਆਪ ਕਾਲੇ ਕਾਨੂੰਨ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ। ਧਰਮ ਯੁੱਧ ਮੋਰਚੇ ਦੌਰਾਨ ਸ੍ਰ.ਕਲਕੱਤਾ ਇਕੋ ਇਕ ਅਕਾਲੀ ਨੇਤਾ ਸਨ, ਜਿਨ੍ਹਾਂ ਨੇ ਘਰ ਦੀ ਕੁਰਕੀ ਹੋਈ। 19 ਅਗੱਸਤ 1988 ਈ: ਇਨ੍ਹਾਂ ਦੇ ਮਿੱਤਰ ਸ. ਭਾਨ ਸੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਤਲ ਉਪਰੰਤ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਦੀ ਸੇਵਾ ਸੌਂਪੀ। ਸ. ਕਲਕੱਤਾ ਨੇ ਅਮਰੀਕੀ ਸੈਨੇਟਰ ਕਲਾਰਕ ਸਟੀਫ਼ਨ ਤੇ ਅਮਰੀਕੀ ਸਫ਼ੀਰ ਨੂੰ ਅੰਮ੍ਰਿਤਸਰ ਬੁਲਾਇਆ ਅਤੇ ਸਿੱਖਾਂ ਤੇ ਹੋਏ ਜ਼ੁਲਮੋ ਤਸ਼ੱਦਦ ਬਾਰੇ ਜਾਣੂ ਕਰਵਾਇਆ। ਅੰਤਰਰਾਸ਼ਟਰੀ ਦਬਾਅ ਪੈਦਾ ਕਰ ਕੇ, ਨਜ਼ਰਬੰਦ ਸਿੱਖ ਨੇਤਾਵਾਂ ਦੀ ਰਿਹਾਈ ਲਈ ਯਤਨ ਆਰੰਭੇ। 1984 ਈ: ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਵਾਪਰੇ ਤੀਸਰੇ ਘੱਲੂਘਾਰੇ ਸਮੇਂ ਸਰਕਾਰੀ ਪਾਬੰਦੀਆਂ ਦੀ ਦਹਿਸ਼ਤ ਸਦਕਾ ਸ੍ਰੀ ਹਰਿਮੰਦਰ ਸਾਹਿਬ 'ਚ ਸਿੱਖ ਸੰਗ਼ਤਾਂ ਦੀ ਆਮਦ ਵੀ ਬਹੁਤ ਘੱਟ ਗਈ ਸੀ। ਸ. ਕਲਕੱਤਾ ਨੇ ਦੂਰ ਦ੍ਰਿਸ਼ਟੀ ਸਦਕਾ ਦਰਸ਼ਨ ਇਸ਼ਨਾਨ ਪੰਦਰਵਾੜੇ ਸ਼ੁਰੂ ਕੀਤੇ, ਜਿਸ ਨਾਲ ਸੰਗਤਾਂ ਗੁਰੂ ਘਰ ਵਲ ਪ੍ਰੇਰਿਤ ਹੋਈਆਂ। 1955 ਈ: ਵਿਚ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਵਿਸ਼ਵ ਸਿੱਖ ਸੰਮੇਲਨ ਕਰਾਉਣ ਦਾ ਸੁਭਾਗ ਸ੍ਰ ਕਲਕੱਤਾ ਦੀ ਸੋਚ ਸਮਝ ਤੇ ਸਮੱਰਥਾ ਸਦਕਾ ਹੀ ਬਣਿਆ। ਸ. ਮਨਜੀਤ ਸਿੰਘ ਕਲਕੱਤਾ ਦਾ ਅੱਜ 24 ਜਨਵਰੀ 2018 ਨੂੰ ਕੀਰਤਨ ਤੇ ਅਰਦਾਸ ਸਮਾਗਮ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ, ਕਸ਼ਮੀਰ ਐਵੀਨਿਊ, ਸਾਹਮਣੇ ਸੈਲੀਬ੍ਰੇਸ਼ਨ ਮਾਲ, ਬਟਾਲਾ ਰੋਡ, ਅੰਮ੍ਰਿਤਸਰ ਵਿਖੇ ਹੋ ਰਿਹਾ ਹੈ, ਜਿਥੇ ਵੱਖ ਵੱਖ ਸ਼ਖ਼ਸੀਅਤਾਂ ਸ. ਕਲਕੱਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜ ਰਹੀਆਂ ਹਨ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement