ਸੁਲਤਾਨਪੁਰ ਲੋਧੀ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਗਰੀ ਰਹੀ ਹੈ।। ਪਹਿਲੀ ਸਦੀ ਤੋਂ ਲੈ ਕੇ ਛੇਂਵੀ ਸਦੀ ਤਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਦਾ ਕੇਂਦਰ ਰਿਹਾ ਹੈ। ਉਸ ਸਮੇਂ ਸੁਲਤਾਨਪੁਰ ਲੋਧੀ ਦਾ ਨਾਮ ਸਰਵਮਾਨਪੁਰ ਸੀ। ਬੁੱਧ ਧਰਮ ਦੀ ਪ੍ਰਾਚੀਨ ਪੁਸਤਕ ਅਭਿਨਵ ਪੁਸਤਵਾ ਲੇਖਕ ਕਿਤਨਾਇਆ ਨੇ ਇਸੇ ਸ਼ਹਿਰ 'ਚ ਲਿਖੀ ਸੀ। ਹਿੰਦੂ ਸ਼ਹਿਰ ਹੋਣ ਦੇ ਕਾਰਨ ਮੁਹੰਮਦ ਗਜ਼ਨਬੀ ਨੇ ਸੁਲਤਾਨਪੁਰ ਨੂੰ ਅੱਗ ਲਗਾ ਕੇ ਤਬਾਹ ਕਰ ਦਿੱਤਾ ਸੀ ਤੇ ਸਰਵਮਾਨਪੁਰ ਸ਼ਹਿਰ ਦਾ ਅੰਤ ਹੋ ਗਿਆ ਸੀ। ਪੰਜਾਬ ਦੇ ਹਾਕਿਮ ਮੁਹੰਮਦਖਾਨ ਸ਼ਹਿਜਾਦਾ ਸੁਲਤਾਨਖਾਨ ਇਥੋਂ ਦੀ ਲੰਘਿਆ ਤਾਂ ਇਸ ਇਲਾਕੇ ਦੀ ਹਰਿਆਈ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਫਿਰ ਤੋਂ ਇਸ ਸ਼ਹਿਰ ਦਾ ਨਿਰਮਾਣ ਸੁਲਤਾਨਪੁਰ ਲੋਧੀ ਦੇ ਨਾਮ 'ਤੇ ਹੋਇਆ। ਸੁਲਤਾਨਪੁਰ ਲੋਧੀ ਦਿੱਲੀ ਤੋਂ ਲਾਹੌਰ ਜਾਣ ਦਾ ਵਪਾਰਿਕ ਮਾਰਗ ਵੀ ਰਿਹਾ ਤੇ ਉਸ ਸਮੇਂ ਸ਼ਹਿਰ ਵਿਚ 32 ਬਜ਼ਾਰ ਤੇ 5600 ਦੁਕਾਨਾਂ ਹੁੰਦੀਆਂ ਸਨ ਤੇ ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਕਿਸੇ ਸਮੇਂ ਇਸਲਾਮਿਕ ਸਿਖਿਆ ਦਾ ਮੁੱਖ ਕੇਂਦਰ ਵੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰ ਵਜੋਂ ਜਾਣਿਆ ਜਾਣ ਲੱਗ ਪਿਆ ਹੈ ਤੇ ਮੌਜੂਦਾ ਸਮੇਂ ਸੁਲਤਾਨਪੁਰ ਲੋਧੀ ਸਿੱਖ ਧਰਮ ਦਾ ਵੱਡਾ ਕੇਂਦਰ ਹੈ।

ਸੁਲਤਾਨਪੁਰ ਲੋਧੀ ਸ਼ਹਿਰ 'ਚ ਸੱਤ ਗੁਰਦੁਆਰਾ ਸਾਹਿਬ ਹਨ, ਹਰ ਗੁਰਦੁਆਰਾ ਸਾਹਿਬ ਦਾ ਆਪਣਾ ਇਤਿਹਾਸ । ਪਰ ਗੁਰੂ ਜੀ ਦੇ ਜਨਮ ਦਿਵਸ ਮੌਕੇ ਇਥੇ ਦੇਸ਼ ਵਿਦੇਸ਼ ਵਿਚੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜਦੀਆਂ ਹਨ।।ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਹੋਇਆ ਸੀ।। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਤੇ ਜੀਜਾ ਜੈ ਰਾਮ ਨੂੰ ਗੁਰੂ ਜੀ ਦੇ ਮਾਤਾ ਪਿਤਾ ਨੇ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਨੌਕਰੀ ਲੱਭਣ ਦੀ ਗੁਜ਼ਾਰਿਸ਼ ਕੀਤੀ, ਭਾਈ ਜੈ ਰਾਮ ਦੇ ਸੱਦੇ ਉਪਰ ਗੁਰੂ ਜੀ ਸੁਲਤਾਨਪੁਰ ਲੋਧੀ ਗਏ ਤੇ ਨਵਾਬ ਦੌਲਤ ਰਾਮ ਦੇ ਕੋਲ ਨੌਕਰੀ ਲੱਗ ਪਏ।। ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਤੇ ਗੁਰੂ ਜੀ ਉਨ੍ਹਾਂ ਨੂੰ ਵੀ ਇਥੇ ਹੀ ਲੈ ਆਏ।। ਸੁਲਤਾਨਪੁਰ ਦੀ ਧਰਤੀ ਤੋਂ ਹੀ ਗੁਰੂ ਜੀ ਨੇ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕੀਤਾ ਅਤੇ ਇਸ ਅਸਥਾਨ ਤੋਂ ਹੀ ਵੱਖ ਵੱਖ ਦਿਸ਼ਾਵਾ ਵੱਲ ਜਾ ਕੇ ਮੁਨੱਖਤਾ ਦੇ ਭਲੇ ਲਈ ਸੱਚ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ।। ਇਸ ਕਰਕੇ ਸੁਲਤਾਨਪੁਰ ਲੋਧੀ ਦੀ ਲੋਧੀ ਨੂੰ ਸਿੱਖ ਮਹਾਨ ਪਵਿੱਤਰ ਅਸਥਾਨ ਦਾ ਦਰਜ਼ਾ ਦਿੰਦੇ ਹਨ।।
> -ਗੁਰਦੁਆਰਾ ਸ਼੍ਰੀ ਬੇਰ ਸਾਹਿਬ
> ਸ਼੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਕਾਲੀ ਵੇਈਂ ਦੇ ਕੰਡੇ ਜਿਥੇ ਮੌਜੂਦਾ ਸਮੇਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਬਣਿਆ ਹੋਇਆ। ਇਸ ਅਸਥਾਨ 'ਤੇ ਹਰ ਰੋਜ਼ ਸਵੇਰੇ ਵੇਂਈ 'ਚ ਇਸ਼ਨਾਨ ਕਰਕੇ ਭਗਤੀ ਕਰਿਆ ਕਰਦੇ ਸਨ।। ਇਸ ਅਸਥਾਨ ਤੇ ਗੁਰੂ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ, ਜਿਥੇ ਅੱਜ ਭੋਰਾ ਸਾਹਿਬ ਬਣਿਆ ਹੋਇਆ ਹੈ। ਇਥੇ ਹੀ ਗੁਰੂ ਜੀ ਨੇ ਆਪਣੇ ਹੱਥੀਂ ਬੇਰੀ ਦਾ ਬੂਟਾ ਲਾਇਆ ਸੀ ਜੋ ਅੱਜ ਵੀ ਮੌਜੂਦ ਹੈ।।
> -ਗੁਰਦੁਆਰਾ ਸੰਤ ਘਾਟ-
> ਸ਼੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਵੇਂਈ ਵਿਚੋਂ ਇਸ਼ਨਾਨ ਕਰਨੇ ਲਈ ਚੁੱਭੀ ਮਾਰਨ ਤੇ ਬਾਅਦ ਜਿਸ ਅਸਥਾਨ ਤੇ ਪ੍ਰਗਟ ਹੋਏ ਸਨ, ਉਥੇ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ।। ਇਥੇ ਹੀ ਗੁਰੂ ਜੀ ਨੇ ਮੂਲਮੰਤਰ ਦਾ ਉਚਾਰਨ ਕੀਤਾ ਸੀ ਤੇ ਇਥੋ ਹੀ ਬਾਣੀ ਦੀ ਸ਼ੁਰੂਆਤ ਹੋਈ।
> -ਗੁਰੂਦੁਆਰਾ ਸ਼੍ਰੀ ਹੱਟ ਸਾਹਿਬ-
> ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਹੀ ਗੁਰਦੁਆਰਾ ਹੱਟ ਸਾਹਿਬ ਮੌਜੂਦ ਹੈ।। ਜਿਥੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਕੋਲ ਨੌਕਰੀ ਕਰਦੇ ਸਨ।। ਦੌਲਤ ਖਾਂ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ ਤੇ ਉਸ ਨੇ ਇਨਾਜ ਵਜੋ ਗੁਰੂ ਜੀ ਨੂੰ ਧਨ ਭੇਂਟ ਕੀਤਾ ਪਰ ਗੁਰੂ ਸਾਹਿਬ ਨੇ ਇਹ ਲੈਣ ਤੋਂ ਇਨਕਾਰ ਕਰਦੇ ਹੋਏ ਇਸ ਨੂੰ ਲੋੜਵੰਦਾ ਵਿਚ ਵੰਡਣ ਲਈ ਕਿਹਾ। ਜਿਥੇ ਗੁਰੂ ਜੀ ਗਰੀਬਾ ਲਈ ਤੇਰਾਂ-ਤੇਰਾਂ ਤੋਲਦੇ ਸਨ, ਉਹ ਪਵਿੱਤਰ ਵੱਟੇ ਅੱਜ ਵੀ ਇਥੇ ਮੌਜੂਦ ਹਨ।।
> -ਗੁਰਦੁਆਰਾ ਕੋਠੜੀ ਸਾਹਿਬ-
> ਗੁਰਦੁਆਰਾ ਹੱਟ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਕੋਠੜੀ ਸਾਹਿਬ ਬਣਿਆ ਹੋਇਆ ਹੈ। ਜਿਥੇ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਸ਼ਿਕਾਇਤ 'ਤੇ ਨਵਾਬ ਦੌਲਤ ਖਾਂ ਦੁਆਰਾ ਕੋਠੜੀ ਵਿਚ ਬੰਦ ਕਰ ਕੇ ਰੱਖਿਆ ਗਿਆ ਸੀ, ਲੋਕਾਂ ਨੇ ਨਵਾਬ ਦੌਲਤ ਖਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰੂ ਜੀ ਤੇਰਾਂ ਤੇਰਾਂ ਤੋਲ ਕੇ ਮੋਦੀ ਖਾਨੇ ਨੂੰ ਘਾਟਾ ਪਾ ਰਹੇ ਹਨ, ਪਰ ਜਦੋਂ ਮੋਦੀ ਖਾਨੇ ਦਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਗੁਰੂ ਜੀ ਦੇ 760 ਰੁਪਏ ਵੱਧ ਨਿਕਲੇ।।
> -ਗੁਰਦੁਆਰਾ ਗੁਰੂ ਕਾ ਬਾਗ-
> ਸੁਲਤਾਨਪੁਰ ਲੋਧੀ ਵਿਖੇ ਹੀ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੈ।। ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਭਾਈ ਜੈਤ ਰਾਮ ਜੀ ਤੇ ਬੇਬੇ ਨਾਨਕੀ ਦੇ ਬੁਲਾਉਣ ਤੇ ਸਭ ਤੋਂ ਪਹਿਲਾਂ ਇਥੇ ਆਏ ਸਨ।। ਇਸ 'ਤੇ ਹੀ ਗੁਰੂ ਜੀ ਦਾ ਘਰ ਹੁੰਦਾ ਸੀ ਤੇ ਗੁਰੂ ਜੀ ਦੇ ਦੋ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਅਤੇ ਲਕਸ਼ਮੀ ਚੰਦ ਦਾ ਜਨਮ ਹੋਇਆ ਸੀ।। ਇਥੇ ਹੀ ਬੇਬੇ ਨਾਨਕੀ ਜੀ ਗੁਰੂ ਜੀ ਲਈ ਲੰਗਰ ਤਿਆਰ ਕਰਿਆ ਕਰਦੇ ਸਨ, ਇਸ ਅਸਥਾਨ ਤੇ ਗੁਰੂ ਜੀ ਦਾ ਖੂਹ ਵੀ ਸਥਿੱਤ ਹੈ।। ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸ਼੍ਰੀ ਅੰਤਰਯਾਤਮਾ ਸਾਹਿਬ ਵੀ ਮੌਜੂਦ ਹੈ। ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਈਦਗਾਹ ਵਿਚ ਨਵਾਬ ਦੌਲਤ ਖਾਂ ਨਾਲ ਜਾ ਕੇ ਉਸਦੀ ਮੌਲਵੀ ਤੇ ਕਾਜ਼ੀ ਨੂੰ ਨਵਾਜ਼ ਦੀ ਅਸਲੀਅਤ ਦੱਸਦੇ ਹੋਏ ਸਿਧੇ ਰਾਹੇ ਪਾਇਆ ਸੀ।। ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ ਨਾਮ ਤੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।।
> -ਗੁਰਦੁਆਰਾ ਸੇਹਰਾ ਸਾਹਿਬ ਤੇ ਬੇਬੇ ਨਾਨਕੀ ਜੀ
> ਸੁਲਤਾਨਪੁਰ ਲੋਧੀ ਵਿਖੇ ਹੀ ਗੁਰਦੁਆਰਾ ਸੇਹਰਾ ਸਾਹਿਬ ਅਤੇ ਬੇਬੇ ਨਾਨਕੀ ਜੀ ਵੀ ਮੌਜੂਦ ਹਨ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਸਨ।
> -ਪਵਿੱਤਰ ਕਾਲੀ ਵੇਂਈ-
> ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਗੁਰਦੁਆਰਾ ਸ਼੍ਰੀ ਸੰਤ ਘਾਟ ਕੋਲੋ ਲੰਘਣੀ ਪਵਿੱਤਰ ਕਾਲੀ ਵੇਂਈ ਜਿਸ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਆਪਣੀ 14 ਸਾਲ 9 ਮਹੀਨੇ 13 ਦਿਨ ਦੀ ਠਹਿਰ ਦੌਰਾਨ ਰੋਜ਼ਾਨਾ ਇਸੇ ਵੇਂਈ ਵਿਚ ਹੀ ਇਸ਼ਨਾਨ ਕਰਦੇ ਸਨ ਤੇ ਇਸ ਦੇ ਕਿਨਾਰੇ ਹੀ ਪ੍ਰਭੂ ਭਗਤੀ ਵਿਚ ਲੀਨ ਹੁੰਦੇ ਰਹੇ। ਇਕ ਦਿਨ ਇਸੇ ਵੇਂਈ 'ਚ ਟੁੱਭੀ ਮਾਰ ਕੇ ਤਿੰਨ ਦਿਨ ਅਲੋਪ ਰਹਿਣ ਉਪਰੰਤ ਗੁਰ ਸਾਹਿਬ ਸੰਮਤ 1564 ਸੰਨ 1507 ਈਸਵੀ ਭਾਦੋਂ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਮੁੜ ਪ੍ਰਗਟ ਹੋ ਕੇ ਇਲਾਹੀ ਬਾਣੀ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ। ਇਥੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਿਆਸ ਦਰਿਆ ਨੇੜੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ 160 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਹਰੀ ਕੇ ਪੱਤਣ ਨੇੜੇ ਮੁੜ ਬਿਆਸ 'ਚ ਸਮਾ ਜਾਂਦੀ ਵਾਲੀ ਇਸ ਪਵਿੱਤਰ ਵੇਂਈ ਨੂੰ ਸਿੱਖ ਧਰਮ ਦਾ ਪਹਿਲਾ ਤੀਰਥ ਅਸਥਾਨ ਹੋਣ ਦਾ ਮਾਣ ਵੀ ਹਾਸਲ ਹੈ। ਵੇਂਈ ਦੀ ਪਵਿੱਤਰ ਤੇ ਸੁੰਦਰਤਾ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਵਲੋਂ ਸੰਗਤ ਦੇ ਸਹਿਯੋਗ ਨਾਲ ਹੋਰ ਨਿਖਾਰਿਆ ਗਿਆ ਹੈ। ਪਵਿੱਤਰ ਵੇਂਈ ਨੂੰ ਸੁੰਦਰ ਰੂਪ ਦੇਣ ਦੀ ਸੇਵਾ 16 ਜੁਲਾਈ 2000 ਨੂੰ ਸ਼ੁਰੂ ਕੀਤੀ ਗਈ ਸੀ ਤੇ ਇਸ ਵੇਂਈ ਦੀ ਪਵਿੱਤਰਾ ਨੂੰ ਦੇਖਣ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ 18 ਅਗਸਤ 2006 ਅਤੇ 21 ਮਈ 2008 ਵਿਚ ਸੁਲਤਾਨਪੁਰ ਲੋਧੀ ਆ ਚੁੱਕੇ ਹਨ।।
end-of