ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਰਬਾਰ ਸਾਹਿਬ ਫੇਰੀ
Published : Feb 22, 2018, 1:14 am IST
Updated : Feb 21, 2018, 7:44 pm IST
SHARE ARTICLE

ਟਰੂਡੋ ਦੀ ਨਿਮਰਤਾ ਨੇ ਕੀਲੇ ਪੰਥਕ ਹਲਕੇ
ਫ਼ੌਜੀ ਹਮਲੇ ਤੇ ਹੋਰ ਮਸਲਿਆਂ ਦਾ ਇਨਸਾਫ਼ ਨਾ ਮਿਲਣ ਕਰ ਕੇ ਪੰਥਕ ਹਲਕੇ ਹੁਕਮਰਾਨਾਂ ਤੋਂ ਖ਼ਫ਼ਾ
ਅੰਮ੍ਰਿਤਸਰ, 21 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅਪਣੇ ਪਰਵਾਰ ਸਮੇਤ ਨਾਲ ਦਰਬਾਰ ਸਾਹਿਬ ਨਤਮਸਤਕ ਹੋਣ ਦੌਰਾਨ ਨਿਮਰਤਾ ਨਾਲ ਗੁਰੂ ਘਰ ਪੁੱਜੀ ਸੰਗਤ ਨੂੰ ਮਿਲਣ ਦੀ ਚਰਚਾ ਅੱਜ ਪੰਥਕ ਹਲਕਿਆਂ ਵਿਚ ਛਾਈ ਰਹੀ ਕਿ ਕੈਨੇਡਾ ਤੇ ਸਿੱਖਾਂ ਦੇ ਆਪਸੀ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਭਾਰਤ ਦੇ ਸੱਤ ਰੋਜ਼ਾ ਦੌਰੇ 'ਤੇ ਆਏ ਟਰੂਡੋ ਦੀ ਯਾਤਰਾ ਕਈ ਅਮਿੱਟ ਤੇ ਇਤਿਹਾਸਕ ਯਾਦਾਂ ਛੱਡ ਗਈ ਹੈ। ਸਿੱਖ ਹਲਕਿਆਂ ਮੁਤਾਬਕ ਨਵੀਂ ਦਿੱਲੀ ਵਲੋਂ ਟਰੂਡੋ ਨਾਲ ਆਏ ਸਿੱਖ ਮੰਤਰੀਆਂ, ਸੰਸਦ ਮੈਂਬਰਾਂ ਨੂੰ ਵੱਖਵਾਦੀਆਂ ਨਾਲ ਜੋੜਨ ਕਰ ਕੇ ਸਿੱਖ ਸੰਗਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਹੋਰ ਨੇੜਤਾ ਕਰਦਿਆਂ ਅੱਜ ਉਤਸ਼ਾਹ ਵਿਖਾਇਆ। ਪੰਥਕ ਹਲਕੇ ਮੰਨ ਕੇ ਚਲ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਸਟਿਨ ਟਰੂਡੋ ਪ੍ਰਤੀ ਕੋਈ ਗੰਭੀਰਤਾ ਨਹੀਂ ਵਿਖਾਈ ਜਿਸ ਦਾ ਕਾਰਨ ਉਨ੍ਹਾਂ ਦੇ ਉਚ ਪਧਰੀ ਵਫ਼ਦ ਵਿਚ ਸਿੱਖ ਮੰਤਰੀਆਂ ਦਾ ਹੋਣਾ ਹੈ ਕਿ ਉਹ ਗਰਮ ਦਲੀਏ ਹੋਣ ਦੇ ਨਾਲ ਨਾਲ ਵੱਖਵਾਦੀਆਂ ਨੂੰ ਕੈਨੇਡਾ 'ਚ ਹੁਲਾਰਾ ਦਿੰਦੇ ਹਨ। ਕੈਨੇਡਾ ਦੇ ਸਿੱਖ ਮੰਤਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ। ਕੁੱਝ ਸਿੱਖ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਮਸਲਾ ਟਰੂਡੋ ਤੇ ਸਿੱਖ ਮੰਤਰੀਆਂ ਦਾ ਨਹੀਂ ਹੈ, 


ਕੈਨੇਡਾ ਦਾ ਸੰਵਿਧਾਨ ਹੀ ਅਜਿਹਾ ਹੈ ਕਿ ਉਹ ਸ਼ਾਂਤੀਮਈ ਢੰਗ ਨਾਲ ਹਰ ਫ਼ਿਰਕੇ ਨੂੰ ਆਜ਼ਾਦੀ ਪ੍ਰਦਾਨ ਕਰਦਾ ਹੈ ਤੇ ਭਾਰਤੀ ਹੁਕਮਰਾਨ ਇਸ ਪ੍ਰਤੀ ਅਪਣਾ ਨਜ਼ਰੀਆ ਉਲਟ ਰਖਦੇ ਹਨ ਪਰ ਫ਼ਰਕ ਸਿਰਫ਼ ਵਿਚਾਰਾਂ ਤੇ ਅਧਿਕਾਰਾਂ ਦਾ ਹੈ। ਸਿੱਖਾਂ ਦਾ ਮਨ ਕੈਨੇਡਾ ਦੇ ਸੰਵਿਧਾਨ ਨੇ ਜਿਤਿਆ ਹੈ, ਵਿਅਕਤੀ ਵਿਸ਼ੇਸ਼ ਦਾ ਇਸ ਪ੍ਰਤੀ ਕੋਈ ਵੀ ਹੱਥ ਨਹੀਂ ਹੈ। ਕੈਨੇਡਾ ਦੇ ਨਾਗਰਿਕਾਂ ਨੂੰ ਅਪਣੇ ਹੱਕ ਜਿਤਾਉਣ ਦੀ ਆਗਿਆ ਉਥੋਂ ਦਾ ਸੰਵਿਧਾਨ ਦਿੰਦਾ ਹੈ ਪਰ ਭਾਰਤ ਵਿਚ ਅਜਿਹੀ ਵਿਵਸਥਾ ਨਹੀਂ ਹੈ। ਸਿੱਖ ਹਲਕਿਆਂ ਅਨੁਸਾਰ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੌਰਾਨ ਅਕਾਲ ਤਖ਼ਤ ਨੂੰ ਢਾਹੁਣਾ, ਝੂਠੇ ਮੁਕਾਬਲੇ ਹੋਣੇ, ਦਿੱਲੀ 'ਚ ਹੋਇਆ ਸਿੱਖ ਨਸਲਕੁਸ਼ੀ ਕਾਂਡ, ਅਦਾਲਤੀ ਸ਼ਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣੀ, ਪੰਜਾਬੀ ਬੋਲਦੇ ਇਲਾਕੇ ਨਾ ਮਿਲਣੇ, ਦਰਿਆਈ ਪਾਣੀਆਂ 'ਚ ਵਿਤਕਰਾ, ਪੰਜਾਬ ਨੂੰ ਰਾਜਧਾਨੀ ਦਾ ਨਾ ਮਿਲਣਾ, ਪੰਜਾਬੀ ਜ਼ੁਬਾਨ ਨਾਲ ਵਿਤਕਰਾ ਆਦਿ ਅਜਿਹੇ ਮਸਲੇ ਹਨ ਜੋ ਸਿੱਧੇ ਸਿੱਖਾਂ ਨਾਲ ਜੁੜਨ ਕਰ ਕੇ ਉਹ ਦੁਖੀ ਹਨ ਕਿ ਨਿਆਂ ਪ੍ਰਣਾਲੀ ਨੇ 30 ਸਾਲਾਂ ਤੋਂ ਕੋਈ ਇਨਸਾਫ਼ ਨਹੀਂ ਦਿਤਾ ਜਿਸ ਲਈ ਸਿੱਖਾਂ ਨੂੰ ਧਰਮ ਯੁੱਧ ਮੋਰਚੇ ਲਾਉਣੇ ਪਏ ਜਿਸ ਤੋਂ ਸਿੱਖ ਵਿਦੇਸ਼ਾਂ ਖ਼ਾਸ ਕਰ ਕੇ ਕੈਨੇਡਾ ਵਿਚ ਵੱਸ ਗਏ, ਜਿਥੇ ਉਨ੍ਹਾਂ ਦੀ ਆਰਥਕ ਸਥਿਤੀ ਸੁਧਰਨ ਅਤੇ ਉਥੋਂ ਦੇ ਰਾਜਸੀ ਪ੍ਰਣਾਲੀ ਵਿਚ ਇਨਸਾਫ਼ ਦੀ ਝਲਕ ਵੇਖਣ ਦਾ ਕਾਰਨ ਹੈ ਕਿ ਪੰਜਾਬ ਦਾ ਸਿੱਖ ਨੌਜਵਾਨ ਬਾਹਰ ਜਾ ਰਿਹਾ ਹੈ ਕਿ ਉਥੇ ਰੋਜ਼ੀ ਰੋਟੀ ਦੇ ਨਾਲ-ਨਾਲ ਵਿਦੇਸ਼ਾਂ ਵਿਚ ਉਹ ਸੁਰੱਖਿਆ ਮਹਿਸੂਸ ਕਰਨ ਲੱਗ ਪਏ ਹਨ।

SHARE ARTICLE
Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement