

ਇਸ ਦੌਰਾਨ ਹੀ ਦਲ ਖਾਲਸਾ ਕਿਸਾਨ ਵਿੰਗ ਦੇ ਇੰਚਾਰਜ਼ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਪੁਲਿਸ ਦੀਆਂ ਸੰਗੀਨਾਂ ਦੀ ਛਾਂ ਹੇਠ ਮਨੁੱਖੀ ਕੜੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ ਗੁਰਬਚਨ ਸਿੰਘ ਵਲੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਪੜ੍ਹਿਆ ਗਿਆ ਜਿਸ ਦਾ ਅਫ਼ਸੋਸ ਹੈ। ਸ. ਸਿਰਸਾ ਮੁਤਾਬਕ ਗਿ ਗੁਰਬਚਨ ਸਿੰਘ ਸਿੱਖ ਕੌਮ ਦਾ ਨਹੀਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਥੇਦਾਰ ਹੈ। ਸਿਰਸਾ ਨੇ ਦੋਸ਼ ਲਾਇਆ ਕਿ ਗਿ ਗੁਰਬਚਨ ਸਿੰਘ ਪਹਿਲਾਂ ਕਾਂਗਰਸ ਦੀ ਵਿਰੋਧਤਾ ਕਰਦੇ ਸਨ ਅਤੇ ਹੁਣ ਉਸ ਹੀ ਪਾਰਟੀ ਦੀ ਹਕੂਮਤ ਦੇ ਪਹਿਰੇ ਹੇਠ ਉਹ ਸੰਦੇਸ਼ ਪੜ੍ਹਨ ਅਕਾਲ ਤਖ਼ਤ ਗਏ ਅਤੇ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਘਰ ਪੁੱਜੇ। ਸਿਰਸਾ ਮੁਤਾਬਕ ਪੁਲਿਸ ਦੀ ਛਾਂ ਹੇਠ ਤੇ ਅਜੌਕੀ ਸਥਿਤੀ 'ਚ ਜੱਥੇਦਾਰ ਦੇ ਸੰਦੇਸ਼ ਸਿੱਖ ਕੌਮ ਨੂੰ ਕੀ ਸੇਧ ਦੇ ਸਕਦਾ ਹੈ? ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜੱਥੇਦਾਰ ਗਿ

ਗੁਰਬਚਨ ਸਿੰਘ ਬਾਦਲ ਪਰਵਾਰ ਦੀ ਹਿਦਾਇਤ ਤੇ ਕੰਮ ਕਰਦਾ ਹੈ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਹੁਵਿੰਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਪੜੇ ਸੰਦੇਸ਼ ਤੇ ਵੀ ਇਤਰਾਜ਼ ਕਰਦਿਆਂ ਸ੍ਰ ਸਿਰਸਾ ਨੇ ਕਿਹਾ ਕਿ ਉਹ ਕੌਮ ਨੂੰ ਕੀ ਸੇਧ ਦੇ ਸਕਦੇ ਹਨ? ਸਿਰਸਾ ਮੁਤਾਬਕ 2015 ਨੂੰ ਚੱਬਾ ਵਿਖੇ ਬਰਗਾਂੜੀ ਤੇ ਬਹਿਬਲ ਕਲਾਂ ਅਤੇ ਹੋਰ ਵੱਖ ਵੱਖ ਥਾਵਾਂ ਤੇ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਵਿਰੁੱਧ ਸੀ ਪਰ ਉਥੇ ਸਿੱਖ ਕੌਮ ਨੂੰ ਕੋਈ ਸੇਧ ਨਹੀਂ ਦਿੱਤੀ ਗਈ। ਸਿਰਸਾ ਮੁਤਾਬਕ ਚੱਬਾ ਵਿਖੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰ ਕੇ ਅਲਟੀਮੇਟਮ ਸਮਾਂ ਬਧ ਦੇਣਾ ਚਾਹੀਦਾ ਸੀ। ਮੌਜੂਦਾ ਬਣੇ ਹਲਾਤਾਂ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਅਤੇ ਬਾਦਲ ਦਲ ਨੂੰ ਹਰਾਉਣ, ਸਿੱਖ ਕੌਮ ਨੂੰ ਨਵੀ ਸੇਧ ਦੇ ਕੇ ਤਖ਼ਤਾਂ ਦੇ ਜਥੇਦਾਰ ਨਿਯੁਕਤ ਕਰਨ ਲਈ ਵਿਧੀ ਵਿਧਾਨ ਬਣਾਇਆ ਜਾ ਸਕਦਾ ਹੈ। ਸ੍ਰ ਸਿਰਸਾ ਨੇ ਕਿਹਾ ਕਿ ਇਸ ਵੇਲੇ ਸਿੱਖ ਕੌਮ ਲੀਡਰਲੈਸ ਹੈ। ਸਿੱਖ ਹਲਕਿਆਂ ਅਨੁਸਾਰ ਪੰਥਕ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਵਿਖੇ ਕੋਈ ਵੀ ਹਿੰਸਕ ਟਕਰਾਅ ਨਹੀਂ ਚਾਹੁੰਦੇ ਜਿਸ ਦਾ ਸਿੱਧਾ ਅਸਰ ਸੰਗਤਾਂ ਤੇ ਪੈਦਾ ਹੋਵੇ ਜੋ ਬੜੀ ਸ਼ਰਧਾ ਲੈ ਕੇ ਗੁਰੂ ਘਰੋਂ ਅਸੀਸਾਂ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾਉਣ ਲਈ ਨਤਮਸਤਕ ਹੁੰਦੀਆਂ ਹਨ।