
ਤਰਨਤਾਰਨ, 22 ਜਨਵਰੀ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੋਗੋਵਾਲ ਨੇ ਇਕ ਭਾਸ਼ਨ ਦੌਰਾਨ ਗੁਰਬਾਣੀ ਦੀਆਂ ਤੁਕਾਂ ਮਨਮਰਜ਼ੀ ਨਾਲ ਬੋਲ ਕੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਇਸ ਸੰਬਧੀ ਇਕ ਵੀਡੀਉ ਫ਼ੇਸਬੁਕ ਅਤੇ ਵਟਸਐਪ 'ਤੇ ਚਰਚਿਤ ਹੋਈ ਹੈ। ਇਹ ਵੀਡੀਉ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਹਫ਼ਤਾਵਰੀ ਸਮਾਗਮਾਂ ਦੌਰਾਨ ਤਿਆਰ ਹੋਈ ਜਿਸ ਦਾ ਬਾਦਲ ਪਰਵਾਰ ਦੇ ਚਹੇਤੇ ਨਿਜੀ ਚੈਨਲ ਨੇ ਸਿੱਧਾ ਪ੍ਰਸਾਰਣ ਕੀਤਾ।
ਵੀਡੀਉ ਵਿਚ ਲੌਂਗੋਵਾਲ ਆਸਾ ਦੀ ਵਾਰ ਦਾ ਸ਼ਬਦ ''ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ£ ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ£ ਲੌਂਗੋਵਾਲ ਨੇ ਗੁਰਬਾਣੀ ਦੀ ਇਸ ਪੰਕਤੀ ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ£ ਨੂੰ ਵਿਗਾੜ ਕੇ ਕਿਹਾ ਕਿ ਇਹ ਜਨੇਊ ਨਾਨਕਾ ਤਾਂ ਸਾਡੇ ਰਖ। ਲੌਂਗੋਵਾਲ ਦੀ ਇਸ ਵੀਡੀਉ ਤੋਂ ਬਾਅਦ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੁਰਬਾਣੀ ਪ੍ਰਤੀ ਜਾਣਕਾਰੀ ਇਹ ਹੈ ਤਾਂ ਸੰਸਥਾ ਦੇ ਬਾਕੀ ਅਧਿਕਾਰੀਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ।