ਮਰਹੂਮ ਇਤਿਹਾਸਕਾਰ ਡਾ.ਸੰਗਤ ਸਿੰਘ ਦੀ ਜੀਵਨ ਸਾਥਣ ਗੁਰਬਚਨ ਕੌਰ ਦਾ ਦੇਹਾਂਤ
Published : Mar 4, 2018, 2:49 am IST
Updated : Mar 3, 2018, 9:19 pm IST
SHARE ARTICLE

ਨਵੀਂ ਦਿੱਲੀ, 3 ਮਾਰਚ (ਅਮਨਦੀਪ ਸਿੰਘ): ਮਰਹੂਮ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਗੁਰਬਚਨ ਕੌਰ ਬੀਤੀ ਰਾਤ ਵਿਛੋੜਾ ਦੇ ਗਏ। ਉਹ 79 ਵਰ੍ਹਿਆਂ ਦੇ ਸਨ। ਸਾਹ ਲੈਣ ਵਿਚ ਔਕੜ ਹੋਣ ਕਾਰਨ ਉਹ ਕੁੱਝ ਦਿਨਾਂ ਤੋਂ ਫ਼ੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ।  ਅੱਜ ਸ਼ਾਮ ਨੂੰ ਇਥੋਂ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਬਿਜਲਈ ਢੰਗ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਹ ਪਿੱਛੇ ਪਰਵਾਰ ਵਿਚ ਦੋਹਤਰੇ-ਪੋਤਰਿਆਂ ਸਣੇ ਦੋ ਧੀਆਂ ਹਰਬਿੰਦਰ ਕੌਰ ਤੇ ਜਵਾਈ ਪ੍ਰੋ. ਭੁਪਿੰਦਰਪਾਲ ਸਿੰਘ ਬਖ਼ਸ਼ੀ, ਪ੍ਰੋ. ਖ਼ਾਲਸਾ ਕਾਲਜ ਦੇਵ ਨਗਰ, ਉਪਿੰਦਰ ਕੌਰ ਅਤੇ ਪੁੱਤਰ ਸ. ਮਨਿੰਦਰ ਸਿੰਘ, ਮੁੱਖ ਕਾਰਜਕਾਰੀ ਅਫ਼ਸਰ ਰੈਲੀਗੇਅਰ ਗਰੁੱਪ ਛੱਡ ਗਏ ਹਨ। 


ਗੁਰਬਚਨ ਕੌਰ ਦੇ ਅਕਾਲ ਚਲਾਣੇ 'ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ  ਡਾ. ਸੰਗਤ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ, ਮਰਹੂਮ ਨੇ ਸਿੱਖ ਇਤਿਹਾਸ ਵਿਚ ਅਪਣਾ ਯੋਗਦਾਨ ਪਾਇਆ। ਉਨ੍ਹਾਂ ਦੇ ਜਵਾਈ ਪ੍ਰੋ. ਭੁਪਿੰਦਰਪਾਲ ਸਿੰਘ ਬਖ਼ਸ਼ੀ ਨੇ ਦਸਿਆ ਕਿ ਮਰਹੂਮ ਨਮਿਤ ਅੰਤਮ ਅਰਦਾਸ  7 ਮਾਰਚ, ਬੁੱਧਵਾਰ ਨੂੰ ਸ਼ਾਮ 4 ਤੋਂ 5 ਵਜੇ ਤਕ, ਇਥੋਂ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਗਰੇਟਰ ਕੈਲਾਸ਼ ਪਾਰਟ- 2, ਨੇੜੇ ਸਵਿੱਤਰੀ ਸਿਨੇਮਾ ਵਿਖੇ ਹੋਵੇਗੀ। ਜ਼ਿਕਰਯੋਗ ਹੈ ਕਿ ਡਾ. ਸੰਗਤ ਸਿੰਘ ਪਿਛਲੇ ਸਾਲ 19 ਅਗੱਸਤ ਨੂੰ ਵਿਛੋੜਾ ਦੇ ਗਏ ਸਨ।

SHARE ARTICLE
Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement