ਸਮੇਂ ਨਾਲ ਜਥੇਦਾਰਾਂ ਨੂੰ ਵਾਪਸ ਲੈਣੇ ਪਏ ਕਈ ਫ਼ੈਸਲੇ ਹੁਣ ਵੀ ਉਨ੍ਹਾਂ ਨੂੰ ਸਮੇਂ ਸਿਰ ਉਹੀ ਕਰਨਾ ਚਾਹੀਦਾ ਹੈ
Published : Mar 1, 2018, 12:22 am IST
Updated : Feb 28, 2018, 6:52 pm IST
SHARE ARTICLE

ਤਰਨਤਾਰਨ, 28 ਫ਼ਰਵਰੀ (ਚਰਨਜੀਤ ਸਿੰਘ):  ਤਖ਼ਤਾਂ ਦੇ ਜਥੇਦਾਰਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਪ੍ਰਭਾਵ ਹੇਠ ਦੇਸ਼ ਤੇ ਪੰਥ ਦੀ ਸੇਵਾ ਕਰਨ ਵਾਲਿਆਂ ਵਿਰੁਧ ਕਈ ਅਜਿਹੇ ਫ਼ੈਸਲੇ ਲਏ ਜੋ ਸਮੇਂ ਦੇ ਨਾਲ ਹੀ ਵਾਪਸ ਲੈਣੇ ਪਏ। ਸਮਾਂ ਬਦਲ ਜਾਣ ਤੋਂ ਬਾਅਦ ਨਵੇਂ ਆਏ ਜਥੇਦਾਰਾਂ ਨੇ ਪਹਿਲੇ ਲਏ ਫ਼ੈਸਲਿਆਂ 'ਤੇ ਪੁਨਰ ਵਿਚਾਰ ਕੀਤਾ ਤੇ ਗ਼ਲਤ ਫ਼ੈਸਲੇ ਵਾਪਸ ਲਏ ਜਿਸ ਦੀ ਮਿਸਾਲ ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਬਜਬਜ ਘਾਟ ਵਾਲਾ ਫ਼ੈਸਲਾ ਹੈ। 18 ਮਾਰਚ 1887 ਨੂੰ ਅਕਾਲ ਤਖ਼ਤ ਦੀ ਮੋਹਰ ਹੇਠ ਵੱਖ-ਵੱਖ ਜਥੇਦਾਰਾਂ, ਪੁਜਾਰੀਆਂ ਅਤੇ ਗ੍ਰੰਥੀਆਂ ਨੇ ਪ੍ਰੋਫ਼ੈਸਰ ਗੁਰਮੁਖ ਸਿੰਘ ਵਿਰੁਧ ਹੁਕਮਨਾਮਾ ਜਾਰੀ ਕੀਤਾ। ਪ੍ਰੋ. ਗੁਰਮੁਖ ਸਿੰਘ ਦਾ ਦੋਸ਼ ਇਹ ਸੀ ਕਿ ਉਹ ਸਿੱਖਾਂ ਵਿਚ ਸੁਧਾਰ ਦੀ ਗੱਲ ਕਰਦਾ ਸੀ ਅਤੇ ਥਾਂ-ਥਾਂ ਘੁੰਮ ਕੇ ਸਿੱਖਾਂ ਵਿਚ ਜਾਗਰੂਕਤਾ ਪੈਦਾ ਕਰਨ ਦਾ ਕਾਰਜ ਕਰਦਾ ਸੀ, ਠੀਕ ਉਸੇ ਤਰਾਂ ਜਿਸ ਤਰਾਂ 'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਅਪਣੀਆਂ ਲਿਖਤਾਂ ਰਾਹੀ ਸਿੱਖਾਂ ਵਿਚ ਫੈਲੀਆਂ ਕੂਰੀਤੀਆਂ ਤੋਂ ਸੁਚੇਤ ਕਰਨ ਦਾ ਕੰਮ ਕਰ ਰਹੇ ਹਨ। ਪ੍ਰੋ. ਗੁਰਮੁਖ ਸਿੰਘ ਦਾ ਸੁਧਾਰਵਾਦ ਬਾਰੇ ਬੋਲਣਾ ਹੀ ਪੁਜਾਰੀਆਂ ਦੀਆਂ ਅਖਾਂ ਵਿਚ ਰੜਕਦਾ ਸੀ, ਸੋ ਪੁਜਾਰੀਆਂ ਨੇ ਸਮੇਂ ਦੀ ਅੰਗਰੇਜ਼ ਸਰਕਾਰ ਦਾ ਪ੍ਰਭਾਵ ਨੂੰ ਕਬੂਲ ਕਰਦਿਆਂ  18 ਮਾਰਚ 1887 ਨੂੰ ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕ ਦਿਤਾ ਗਿਆ। ਜਥੇਦਾਰਾਂ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਕਰੀਬ 100 ਸਾਲ ਬਾਅਦ ਹੋਇਆ ਤੇ ਸਾਲ 1996 ਵਿਚ ਅੰਮ੍ਰਿਤਸਰ ਦੀ ਧਰਤੀ 'ਤੇ ਹੋਈ ਵਿਸ਼ਵ ਸਿੱਖ ਕਨਵੈਨਸ਼ਨ ਦੌਰਾਨ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ ਦੀ ਅਗਵਾਈ ਹੇਠ 18 ਮਾਰਚ 1887 ਦਾ ਫ਼ੈਸਲਾ ਵਾਪਸ ਲੈ ਲਿਆ। ਇਸੇ ਤਰ੍ਹਾਂ ਨਾਲ 1920 ਵਿਚ  ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਵਿਚ ਬਜਬਜ ਘਾਟ ਦੇ ਸਾਕੇ ਤੋਂ ਬਾਅਦ  ਅੰਗਰੇਜ਼ਾਂ ਅਕਾਲ ਤਖ਼ਤ ਦੇ ਸਰਬਰਾਹ ਅਰੂੜ ਸਿੰਘ ਰਾਹੀ ਹੁਕਮਨਾਮਾਂ ਜਾਰੀ ਕਰਵਾ ਲਿਆ ਸੀ ਕਿ ਬਜਬਜ ਘਾਟ ਤੇ ਮਾਰੇ ਗਏ ਪੰਜਾਬੀ ਸਿੱਖ ਹੀ ਨਹੀਂ ਸਨ। ਇਸ ਗੱਲ ਤੋਂ ਭੜਕੇ ਸਿੱਖਾਂ ਨੇ ਪੰਥਕ ਇਕਤਰਤਾ ਕਰ ਕੇ ਗੁਰਮਤਾ ਜਾਰੀ ਕੀਤਾ ਕਿ ਬਜਬਜ ਘਾਟ ਤੇ ਅੰਗਰੇਜ਼ ਹਕੂਮਤ ਦਾ ਮੁਕਾਬਲਾ ਕਰਨ ਵਾਲੇ ਅਨਿੰਨ ਸਿੱਖ ਹਨ।  ਗੁਰੂ ਕੇ ਸਿੱਖਾਂ ਨੇ ਮਤੇ ਵਿਚ ਕਿਹਾ ਕਿ ਜਿਹੜੇ ਘਰ ਘਰ ਮਨਮਤ ਕਰਦੇ ਹਨ, ਉਹ ਸਿੱਖ ਨਹੀ ਹਨ। 


ਹਾਲਾਤ ਅੱਜ ਵੀ ਉਹੀ ਹਨ। ਜੋ ਲੋਕ ਸਿੱਖਾਂ ਵਿਚ 'ਤੇ ਸਿੱਖੀ ਵਿਚ ਸੁਧਾਰ ਦੀ ਗੱਲ ਕਰਦੇ ਹਨ, ਜਥੇਦਾਰਾਂ ਵਲੋਂ ਉਨ੍ਹਾਂ ਦਾ ਸਿੱਖ ਹੋਣ ਦਾ ਮਾਨ ਸਨਮਾਨ ਵਾਪਸ ਲਿਆ ਜਾ ਰਿਹਾ ਹੈ। ਜਿਥੋ ਤਕ ਮੌਜੂਦਾ ਪੰਥਕ ਇਤਿਹਾਸ ਨੂੰ ਵਾਚਿਆ ਜਾਵੇ ਤਾਂ ਪੰਥ ਦੀ ਜੋ ਸੇਵਾ ਸ. ਜੋਗਿੰਦਰ ਸਿੰਘ ਬਾਨੀ ਸੰਪਾਦਕ ਰੋਜ਼ਾਨਾ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਕਰ ਰਹੇ ਹਨ, ਉਹ ਕਿਸੇ ਪਛਾਣ ਦਾ ਮੁਥਾਜ ਨਹੀਂ। ਪੰਥਕ ਹਲਕਿਆਂ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸ. ਜੋਗਿੰਦਰ ਸਿੰਘ ਨੇ ਅਪਣੀਆਂ ਲਿਖਤਾਂ ਰਾਹੀਂ ਜੋ ਸੇਵਾ ਕੀਤੀ ਹੈ, ਉਸ ਦਾ ਕੋਈ ਸਾਨੀ ਨਹੀਂ। ਗੁਰਮਤਿ ਵਿਆਖਿਆ ਪ੍ਰਣਾਲੀ ਵਿਚ ਨਵੀਆਂ ਪੈੜਾਂ ਪਾਉਂਦੀ ਜੋਗਿੰਦਰ ਸਿੰਘ ਦੀ ਰਚਨਾ 'ਸੋ ਦਰਿ ਤੇਰਾ ਕਿਹਾ' ਲਾਜਵਾਬ ਹੈ ਜਿਸ ਨੂੰ ਗੁਰਮਤਿ ਦੇ ਵਿਆਖਿਆਕਾਰਾਂ ਨੇ ਖੁਲ੍ਹੇ ਮਨ ਨਾਲ ਸਲਾਹਿਆ ਹੈ। ਗੁਰਬਾਣੀ ਵਿਆਖਿਆਕਾਰ ਮੰਨਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਜਿਸ ਵਿਗਿਆਨਕ ਸੋਚ ਨੂੰ ਲੈ ਕੇ ਗੁਰਬਾਣੀ ਦੀ ਰਚਨਾ ਕੀਤੀ ਸੀ, ਉਸ ਵਿਗਿਆਨਕ ਸੋਚ ਨੂੰ ਹੀ ਜੋਗਿੰਦਰ ਸਿੰਘ ਨੇ ਕੇਦ੍ਰਿਤ ਕਰ ਕੇ ਵਿਆਖਿਆ ਕੀਤੀ ਹੈ।  ਸੱਚ ਇਹ ਹੈ ਕਿ ਸਿਆਸਤਦਾਨਾਂ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਉਹ ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਧਰਮ ਦਾ ਡੰਡਾ ਵਿਖਾ ਕੇ ਚੁੱਪ ਕਰਵਾਉਣ। ਇਹ ਡੰਡਾ ਹਮੇਸ਼ਾ ਤੋਂ ਵਰਤਿਆ ਜਾਂਦਾ ਰਿਹਾ ਹੈ ਤੇ 20ਵੀਂ ਸਦੀ ਵਿਚ ਵੀ ਇਹ ਹੀ ਕੋਸ਼ਿਸ਼ ਹੋਈ ਜਿਸ ਕਾਰਨ ਜਥੇਦਾਰਾਂ ਨੇ ਰਾਜਨੀਤਕਾਂ ਦੇ ਕਹੇ ਲੱਗ ਕੇ ਪੰਥ ਦੀ ਗੱਲ ਕਰਨ ਵਾਲਿਆਂ ਨਾਲ ਧੱਕਾ ਕੀਤਾ। ਚਾਹੀਦਾ ਤਾਂ ਇਹ ਹੈ ਕਿ ਸਮਾਂ ਰਹਿੰਦੇ ਜਥੇਦਾਰ ਅਪਣੀ ਭੁਲ ਦਾ ਅਹਿਸਾਸ ਕਰ ਕੇ ਅਪਣੇ ਗ਼ਲਤ ਫ਼ੈਸਲੇ ਵਾਪਸ ਲੈ ਲੈਣ ਤਾਕਿ ਪੰਥ ਦੀ ਗੱਲ ਕਰਨ ਵਾਲਿਆਂ ਦੀ ਅਪਣੀ ਗੱਲ ਕਹਿਣ ਦੀ ਆਜ਼ਾਦੀ ਬਰਕਰਾਰ ਰਹਿ ਸਕੇ।  

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement