
ਫ਼ਤਿਹਗੜ੍ਹ ਸਾਹਿਬ, 29 ਸਤੰਬਰ (ਸੁਰਜੀਤ ਸਿੰਘ ਖਮਾਣੋਂ): ਜਿÀਂ ਹੀ ਅੱਜ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਪਿੰਡ ਮਨੈਲਾ ਪੁੱਜੀ ਤਾਂ ਪਿੰਡ ਦੇ ਲੋਕ ਇਹ ਪੜ੍ਹ ਕੇ ਦੰਗ ਰਹਿ ਗਏ ਕਿ ਸਾਡੇ ਪਿੰਡ ਦੀ ਬੀਬੀ ਨੂੰ ਸਪੋਕਸਮੈਨ ਅਖ਼ਬਾਰ ਨੇ ਕਿੱਡਾ ਰੁਤਬਾ ਦਿਤਾ ਹੈ। ਇਸ ਪੱਤਰਕਾਰ ਨੂੰ ਸਵੇਰੇ 6:30 ਵਜੇ ਹੀ ਪਿੰਡ ਮਨੈਲਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਰਵਿੰਦਰ ਸਿੰਘ ਮਨੈਲਾ ਨੇ ਫ਼ੋਨ ਕਰ ਕੇ ਮੁਬਾਰਕਾਂ ਦਿਤੀਆਂ ਕਿ ਤੁਹਾਡੇ ਅਖ਼ਬਾਰ ਨੇ ਸਾਡੇ ਪਿੰਡ ਦਾ ਨਾਂਅ ਦੁਨੀਆਂ ਦੇ ਕੋਨੇ-ਕੋਨੇ ਵਿਚ ਬੈਠੇ ਸਿੱਖਾਂ ਤਕ ਪੁਜਦਾ ਕੀਤਾ ਹੈ। ਰਵਿੰਦਰ ਮਨੈਲਾ ਨੇ ਕਿਹਾ ਕਿ ਬੀਬੀ ਸਬੰਧੀ ਖ਼ਬਰ ਛਾਪ ਕੇ ਰੋਜ਼ਾਨਾ ਸਪੋਕਸਮੈਨ ਨੇ ਅਪਣਾ ਫ਼ਰਜ਼ ਅਦਾ ਕਰ ਦਿਤਾ ਹੈ।
ਅਖਬਾਰ
ਪੜ੍ਹਨ ਤੋਂ ਬਾਅਦ ਪਿੰਡ ਦੀ ਪੰਚਾਇਤ, ਨਗਰ ਨਿਵਾਸੀ ਤੇ ਸਾਬਕਾ ਸਰਪੰਚ ਤੇ ਵਾਈਸ
ਪ੍ਰਧਾਨ ਪੇਂਡੂ ਵਿਕਾਸ ਸੈੱਲ ਕਾਂਗਰਸ ਪਾਰਟੀ ਰਵਿੰਦਰ ਸਿੰਘ ਮਨੈਲਾ, ਬਲਾਕ ਪ੍ਰਧਾਨ
ਅਮਰਜੀਤ ਸਿੰਘ ਸੋਹਲ, ਸੁਰਿੰਦਰ ਸਿੰਘ ਰਾਮਗੜ੍ਹ ਅਤੇ ਹੋਰਾਂ ਨੇ ਪਿੰਡ ਦੇ ਪ੍ਰਾਇਮਰੀ
ਸਕੂਲ ਵਿਖੇ ਬੀਬੀ ਕੁਲਵੰਤ ਕੌਰ ਨੂੰ ਸਨਮਾਨਤ ਕੀਤਾ। ਅੱਜ ਸਾਰਾ ਦਿਨ ਬੀਬੀ ਕੁਲਵੰੰਤ ਕੌਰ
ਨੂੰ ਮੁਬਾਰਕਾਂ ਦੇਣ ਵਾਲੇ ਪੱਤਰਕਾਰ ਨੂੰ ਪੁਛਦੇ ਰਹੇ ਕਿ ਪਹਿਲਾਂ ਤਾਂ ਕਦੇ ਇਸ ਬੀਬੀ
ਬਾਰੇ ਕਿਸੇ ਅਖ਼ਬਾਰ ਨੇ ਕੁੱਝ ਨਹੀਂ ਲਿਖਿਆ।