ਸਰਦੂਲ ਸਿੰਘ ਬੰਡਾਲਾ ਕਾਂਗਰਸ ਦੇ ਮਜ਼ਬੂਤ ਥੰਮ੍ਹ ਸਨ : ਵੇਰਕਾ
Published : Mar 7, 2018, 3:15 am IST
Updated : Mar 6, 2018, 9:45 pm IST
SHARE ARTICLE

ਅੰਮ੍ਰਿਤਸਰ, 6 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਾ. ਹਰਪਾਲ ਸਿੰਘ ਵੇਰਕਾ ਨੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ ਦੀ ਹੋਈ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਨਾਲ ਹਲਕਾ ਬੰਡਾਲਾ ਦੇ ਲੋਕਾਂ ਤੇ ਕਾਂਗਰਸ ਪਾਰਟੀ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮਾ. ਵੇਰਕਾ ਨੇ ਕਿਹਾ ਕਿ ਬੰਡਾਲਾ ਇਕ ਮਿਹਨਤੀ ਤੇ ਪ੍ਰਭਾਵਸ਼ਾਲੀ ਆਗੂ ਸਨ, ਜਿਨ੍ਹਾਂ ਦੇ ਦਿਹਾਂਤ ਦਾ ਹਰ ਇਕ ਆਗੂ 'ਤੇ ਵਰਕਰ ਨੂੰ ਡੂੰਘਾ ਦੁੱਖ ਹੈ। ਮਾ. ਵੇਰਕਾ ਨੇ ਕਿਹਾ ਕਿ ਸਰਦੂਲ ਸਿੰਘ ਬੰਡਾਲਾ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਵਿਧਾਨ ਸਭਾ 'ਚ ਗ਼ਰੀਬ ਲੋਕਾਂ ਖ਼ਾਸ ਕਰ ਕੇ ਦਲਿਤਾਂ, ਪੱਛੜੇ ਵਰਗਾਂ ਬੇਮਸਲਿਆਂ ਨੂੰ ਉਭਾਰਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਨੇ ਕਈ ਗਰੀਬ ਪੱਖੀ ਫ਼ੈਸਲੇ ਵੀ ਕਰਵਾਏ। ਉਨ੍ਹਾਂ ਹਮੇਸ਼ਾ ਦਲਿਤਾਂ ਨੂੰ ਉੱਚਾ ਚੁੱਕਣ ਲਈ ਅਪਣੀ ਇਕ ਵਖਰੀ ਸੋਚ ਰੱਖੀ। ਸ. ਬੰਡਾਲਾ ਗ਼ਰੀਬਾਂ ਤੇ ਦਲਿਤਾਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਸਨ। ਉਨ੍ਹਾਂ ਦੀ ਇਸ ਬੇਵਕਤੀ ਮੌਤ ਹੋਣ ਜਾਣ ਨਾਲ ਦਲਿਤਾਂ ਸਮੇਤ ਕਾਂਗਰਸ ਪਾਰਟੀ ਨੂੰ ਗਹਿਰਾ ਝਟਕਾ ਲੱਗਾ ਹੈ। ਸ. ਬੰਡਾਲਾ ਨੇ ਅਪਣੇ ਮੰਤਰੀ ਰਾਜਕਾਲ ਦੌਰਾਨ ਅਨੁਸੂਚਿਤ ਜਾਤੀਆਂ, ਪਛੜੀਆਂ ਸ਼ੈਣੀਆਂ ਅਤੇ ਗ਼ਰੀਬਾਂ ਦਾ ਆਰਥਕ ਪੱਧਰ ਉੱਚਾ ਚੁੱਕਣ ਲਈ ਕਈ ਉਪਰਾਲੇ ਕੀਤੇ ਸਨ। ਸ. ਵੇਰਕਾ ਮੁਤਾਬਕ ਉਨ੍ਹਾਂ ਹਮੇਸ਼ਾ ਹੀ ਗ਼ਰੀਬਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋ ਕੇ ਦੁੱਖ ਹੀ ਨਹੀਂ ਵੰਡਾਇਆ ਸਗੋਂ ਹਰ ਪੱਖੋਂ ਮੱਦਦ ਵੀ ਕੀਤੀ।ਇਸੇ ਤਰ੍ਹਾਂ ਯੂਥ ਕਾਂਗਰਸ ਇੰਟਕ ਦੇ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸ਼ੇਰਗਿੱਲ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦੇ ਅਕਾਲ ਚਲਾਣੇ ਨਾਲ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਇਹ ਕਦੇ ਪੂਰਾ ਨਹੀਂ ਹੋਵੇਗਾ। ਸ੍ਰ ਸ਼ੇਰਗਿੱਲ ਨੇ ਕਿਹਾ ਕਿ ਸ੍ਰ ਬੰਡਾਲਾ ਵੱਲੋ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਲਈ ਉਹ ਸਦਾ ਸਾਡੇ ਦਿਲਾਂ 'ਚ ਵੱਸਦੇ ਰਹਿਣਗੇ ਤੇ ਉਹ ਸਾਡੇ ਲਈ ਮਾਰਗ ਦਰਸ਼ਨ ਸਨ। ਜਸਵਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਵ: ਸ੍ਰ ਬੰਡਾਲਾ ਜੋ ਕਹਿਣੀ ਅਤੇ ਕਰਨੀ ਦੇ ਪੱਕੇ ਸਨ। ਸ੍ਰ ਬੰਡਾਲਾ ਸੱਚਮੁੱਚ, ਹੀ ਲੋਕਾਂ ਦੇ ਸੁੱਚੇ ਸੁੱਚੇ, ਇਮਾਨਦਾਰ ਤੇ ਹਮਦਰਦ ਨੇਤਾ ਸਨ। ਉਨ੍ਹਾਂ ਦੀਆਂ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਨੂੰ ਹਲਕੇ ਤੇ ਪੰਜਾਬ ਦੇ ਲੋਕ ਕਦੇ ਵੀ ਨਹੀ ਭੁੱਲ ਸਕਣਗੇ। ਸ੍ਰ ਸ਼ੇਰਗਿੱਲ ਨੇ ਸਪੱਸ਼ਟ ਕੀਤਾ ਕਿ ਸ੍ਰ ਬੰਡਾਲਾ ਦੀ ਯਾਦ ਕਦੇ ਵੀ ਭੁੱਲਣਯੋਗ ਨਹੀਂ ਹੈ, ਜਿੰਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹ 26 ਫਰਵਰੀ  ਸ਼ਰਧਾਂਜਲੀ ਸਮਾਗਮ ਵਜੋਂ ਮਨਾਉਣਗੇ।  


ਦੂਜੇ ਪਾਸੇ  ਸਾਧੂ ਸਿੰਘ ਸ਼ਾਹ ਚੇਅਰਮੈਨ ਕਿਸਾਨ ਸੈਲ ਪੰਜਾਬ ਤੇ ਮਲਕੀਤ ਸਿੰਘ ਸਰਜਾ ਸਾਬਕਾ ਸਰਪੰਚ ਨੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ ਦੇ ਬੇਵਕਤ ਵਿਛੋੜੇ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਾਧੂ ਸਿੰਘ ਸ਼ਾਹ ਨੇ ਕਿਹਾ ਕਿ ਸਰਦੂਲ ਸਿੰਘ ਬੰਡਾਲਾ ਕਾਂਗਰਸ ਪਾਰਟੀ ਦੇ ਨਿਧੜਕ ਜਰਨੈਲ ਸਨ। ਸ੍ਰ ਬੰਡਾਲਾ ਵੱਲੋਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿੱਤੀਅ ਸ਼ਾਨਦਾਰ ਸੇਵਾਵਾਂ ਲਈ ਉਹ ਸਦਾ ਸਾਡੇ ਦਿਲਾਂ 'ਚ ਵੱਸਦੇ ਰਹਿਣਗੇ। ਸ੍ਰ ਸ਼ਾਹ ਨੇ ਕਿਹਾ ਸ੍ਰ ਬੰਡਾਲਾ ਬੇਦਾਗ, ਇਮਾਨਦਾਰ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਸ੍ਰ ਬੰਡਾਲਾ ਵੱਲੋਂ ਸਮਾਜ ਦੇ ਪੱਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਹਮੇਸ਼ਾਂ ਯਾਦ ਰਹਿਣਗੀਆਂ। ਉਨ੍ਹਾਂ ਮਾਝਾ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੀ ਅਹਿਮ ਯੋਗਦਾਨ ਪਾਇਆ ਸੀ। ਸ੍ਰ ਬੰਡਾਲਾ ਦਲਿਤਾਂ ਭਾਈਚਾਰੇ ਦੇ ਮਸੀਹਾ ਸਨ। ਉਨ੍ਹਾਂ ਦੀ ਬੇਵਕਤੀ ਮੌਤ ਹੋਣ ਜਾਣ ਨਾਲ ਦਲਿਤਾਂ 'ਚ ਸੋਂਗ ਦੀ ਲਹਿਰ ਹੈ ਅਤੇ ਉਨ੍ਹਾਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਸ੍ਰ ਬੰਡਾਲਾ ਕੈਬਨਿਟ ਮੰਤਰੀ ਰਹਿਣ ਸਮੇਂ ਦਲਿਤਾਂ ਲਈ ਅਥਾਹ ਕੰਮ ਕੀਤੇ, ਜਿਸ ਨੂੰ ਵੇਖ ਕੇ ਦਲਿਤ ਭਾਈਚਾਰਾ ਉਨ੍ਹਾਂ ਨੂੰ ਮਸੀਹਾ ਮੰਨਣ ਲੱਗ ਪਿਆ। ਸ੍ਰ ਸ਼ਾਹ ਮੁਤਾਬਕ ਸਰਦੂਲ ਸਿੰਘ ਬੰਡਾਲਾ ਨੇ ਆਪਣੇ ਮੰਤਰੀ ਰਾਜਕਾਲ ਦੌਰਾਨ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕਈ ਉਪਰਾਲੇ ਕੀਤੇ ਸਨ। ਉਨ੍ਹਾਂ ਹਮੇਸ਼ਾ ਹੀ ਗਰੀਬਾਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੋ ਕੇ ਦੁੱਖ ਹੀ ਨਹੀਂ ਵੰਡਾਇਆ ਸਗੋਂ ਹਰ ਪੱਖੋਂ ਮੱਦਦ ਵੀ ਕੀਤੀ ਹੈ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement