ਸਾਰਾਗੜ੍ਹੀ ਲੜਾਈ ਦੀ 120ਵੀਂ ਵਰ੍ਹੇਗੰਢ ਮਨਾਈ
Published : Sep 11, 2017, 10:40 pm IST
Updated : Sep 11, 2017, 5:10 pm IST
SHARE ARTICLE

ਲੁਧਿਆਣਾ, 11 ਸਤੰਬਰ (ਮਹੇਸ਼ਇੰਦਰ ਸਿੰਘ ਮਾਂਗਟ/ ਸਰਬਜੀਤ ਲੁਧਿਆਣਵੀ): ਸਾਰਾਗੜ੍ਹੀ ਫ਼ਾਊਂਡੇਸ਼ਨ ਤੇ ਸਿੱਖ ਕੌਂਸਲ ਆਫ਼ਸਕਾਟਲੈਂਡ ਵਲੋਂ ਜੀ.ਆਰ.ਡੀ ਅਕੈਡਮੀ ਲੁਧਿਆਣਾ ਦੇ ਸਹਿਯੋਗ ਦੇ ਨਾਲ ਅੱਜ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 120ਵੀਂ ਵਰ੍ਹੇਗੰਢ ਮਨਾਈ ਗਈ। ਸਾਕਾ ਸਾਰਾਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜੀਮੈਂਟ ਦੇ ਬਹਾਦਰ 21 ਸਿੱਖ ਫ਼ੌਜੀਆਂ ਦੀ ਸ਼ਹੀਦੀ ਯਾਦ ਨੂੰ ਸਮਰਪਤ ਨਿਰਵਾਨਾ ਕਲੱਬ ਵਿਖੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਬ੍ਰਿਗੇਡੀਅਰ (ਰਿਟਾ) ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਦੀ ਸੱਭ ਤੋਂ ਵੱਡੀ ਪ੍ਰਾਪਤੀ ਇਸ ਦੇ ਸ਼ਹੀਦ ਹਨ, ਜਿਨ੍ਹਾਂ ਦੀ ਬਦੌਲਤ ਸਿੱਖ ਕੌਮ ਇਕ ਸ਼ਹੀਦਾਂ ਦੀ ਕੌਮ ਹੋਣ ਦਾ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਵਲੋਂ ਦਿਤੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਣਾ ਦਾ ਸਰੋਤ ਹਨ।
ਇਸ ਦੌਰਾਨ ਉਨ੍ਹਾਂ ਨੇ ਸਾਰਾਗੜ੍ਹੀ ਫ਼ਾਊਂਡੇਸ਼ਨ, ਸਿੱਖ ਕੌਂਸਲ ਆਫ਼ਸਕਾਟਲੈਂਡ ਦੇ ਸਮੂਹ ਅਹੁਦੇਦਾਰਾਂ ਅਤੇ ਜੀ.ਆਰ.ਡੀ ਅਕੈਡਮੀ ਦੇ ਚੇਅਰਮੈਨ ਸ. ਰਾਜਾ ਸਿੰਘ ਤੇ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸੰਸਥਾਵਾਂ ਵਲੋਂ ਸਾਂਝੇ ਰੂਪ 'ਚ ਸਾਰਾਗੜ੍ਹੀ ਲੜਾਈ ਦੀ 120ਵੀਂ ਵਰ੍ਹੇਗੰਢ ਮਨਾਉਣਾ ਇਕ ਵੱਡਾ ਉਪਰਾਲਾ ਹੈ। ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸ਼ਨ (ਨਿਊਯਾਰਕ) ਨੇ ਕਿਹਾ ਕਿ ਇਤਿਹਾਸ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤਕ ਪਹੁੰਚਣ ਦੇ ਮਨੋਰਥ ਨੂੰ ਲੈ ਕੇ ਸਾਡੀ ਫ਼ਾਊਂਡੇਸ਼ਨ ਵਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜਿਥੇ ਬੀਤੇ ਦਿਨੀ ਸਾਰਾਗੜ੍ਹੀ ਫ਼ਾਊਂਡੇਸ਼ਨ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਏ 21 ਸਿੱਖ ਫ਼ੌਜੀਆਂ ਦੇ ਮੌਜੂਦਾ ਪਰਵਾਰਕ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ, ਉਥੇ ਨਾਲ ਹੀ ਸਾਰਾਗੜ੍ਹੀ ਦੀ ਲੜਾਈ ਨਾਲ ਸਬੰਧਤ ਤਿਆਰ ਕੀਤੇ ਗਏ ਜੰਗੀ ਦ੍ਰਿਸ਼ ਦਾ ਮਾਡਲ ਕੌਮ ਨੂੰ ਸਮਰਪਤ ਵੀ ਕੀਤਾ ਤਾਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਬਹਾਦਰ ਸਿੱਖ ਫ਼ੌਜੀਆਂ ਦੀ ਲਾਸਾਨੀ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾ ਸਕੇ ।  ਸਿੱਖ ਕੌਂਸਲ ਆਫ਼ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਸ. ਤਰਨਦੀਪ ਸਿੰਘ, ਸ. ਸੁਖਦੇਵ ਸਿੰਘ, ਜੀ.ਆਰ.ਡੀ ਅਕੈਡਮੀ ਦੇ ਚੇਅਰਮੈਨ ਸ. ਰਾਜਾ ਸਿੰਘ ਅਤੇ ਸਮਾਗਮ ਦੇ ਕੋਆਰਡੀਨੇਟਰ ਸ. ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ । ਇਸ ਸਮਾਗਮ ਵਿਚ 21 ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਸਿਜਦਾ ਭੇਂਟ ਕਰਨ ਲਈ ਬ੍ਰਿਟਿਸ਼ ਆਰਮੀ ਦੇ ਮੇਜਰ ਜਨਰਲ ਡਨਕੰਨ ਫ਼ਰਨੈਸਿਸਕਾਂਪਸ ਦੀ ਅਗਵਾਈ ਹੇਠ ਪੁੱਜੇ ਬ੍ਰਿਟਿਸ਼ ਆਰਮੀ ਦੇ ਅਫ਼ਸਰਾਂ ਨੇ ਵੀ ਸ਼ਹੀਦਾਂ ਨੂੰ ਸਿਜਦਾ ਭੇਂਟ ਕੀਤਾ।
ਇਸ ਦੌਰਾਨ ਸ. ਗੁਰਿੰਦਰਪਾਲ ਸਿੰਘ ਜੋਸਨ ਵਲੋਂ ਸਾਕਾ ਸਾਰਾਗੜ੍ਹੀ ਨਾਲ ਸਬੰਧਤ ਲਿਖਿਆਂ ਗਈਆਂ ਪੁਸਤਕਾਂ ਦੇ ਦੂਜੇ ਐਡੀਸ਼ਨ ਨੂੰ ਵੀ ਰੀਲੀਜ਼ ਕੀਤਾ ਗਿਆ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement